ਜੇਤੂਆਂ ਨੂੰ ਦਿੱਤੇ ਜਾਣਗੇ ਨਗਦ ਇਨਾਮ ਅਤੇ ਰਾਜ ਪੱਧਰ ਦੇ ਮੁਕਾਬਿਲਆਂ ਵਿੱਚ ਵੀ ਭਾਗ ਲੈਣ ਦਾ ਮੌਕਾ ਮਿਲੇਗਾ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਹਿਲੀ ਵਾਰ ਜਿਲ੍ਹਾ ਪੱਧਰੀ ਯੂਵਾ ਉਤਸਵ ਜੋ ਕੌਮੀ ਪੱਧਰ ਤੱਕ ਹੋਵੇਗਾ।
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 16 ਅਕਤੂਬਰ : ਜਿਲ੍ਹਾ ਪ੍ਰਸਾਸ਼ਨ ਮਾਨਸਾ ਦੀ ਅਗਵਾਈ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਦੇਖਰੇਖ ਹੇਠ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਵਿੱਚ ਮਿਤੀ 20 ਅਤੇ 21 ਅਕਤੂਬਰ 2022 ਨੂੰ ਹੋ ਰਹੇ ਪਹਿਲ੍ਹੇ ਜਿਲ੍ਹਾ ਪੱਧਰੀ ਯੁਵਾ ਉਤਸਵ ਅਤੇ ਯੁਵਾ ਸੰਵਾਂਦ ੍20247 ਲਈ ਤੇਜੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆ ਹਨ।
ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਦੇ ਵਿਹੜੇ ਵਿੱਚ ਹੋ ਰਹੇ ਇਸ ਯੁਵਾ ਉਤਸਵ ਵਿੱਚ ਪ੍ਰਿਸੀਪਲ ਡਾ ਬਰਿੰਦਰ ਕੌਰ ਦੀ ਅਗਵਾਈ ਹੇਠ ਵੱਖ ਵੱਖ ਤਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ।ਨਹਿਰੂ ਯੁਵਾ ਕੇਂਦਰ ਮਾਨਸਾ ਤੋਂ ਇਲਾਵਾ ਯੁਵਕ ਸੇਵਾਵਾ ਵਿਭਾਗ,ਸਮੂਹ ਰਾਸ਼ਟਰੀ ਸੇਵਾ ਯੋਜਨਾ ਦੇ ਯੂਨਿਟ,ਸਿੱਖਿਆ ਵਿਭਾਗ ਮਾਨਸਾ, ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਜਿਲ੍ਹਾ ਭਾਸ਼ਾ ਵਿਭਾਗ,ਜਿਲ੍ਹਾ ਸਿਿਖਆ ਸਿਖਲਾਈ ਸੰਸਥਾ (ਡਾਈਟ ਅਹਿਮਦਪੁਰ) ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਯੁਵਾ ਉਤਸਵ-ਯੁਵਾ ਸੰਵਾਂਦ#2047 ਵਿੱਚ ਯੁਵਾ ਕਲਾਕਾਰ (ਪੇਟਿੰਗ) ਯੁਵਾ ਲੇਖਕ (ਕਵਿਤਾ) ਯੁਵਾ ਕਲਾਕਾਰ (ਮੋਬਾਈਲ ਫੋੋਟੋਗ੍ਰਾਫੀ)ਭਾਸ਼ਣ ਮੁਕਾਬਲੇ,ਯੁਵਾ ਸੰਵਾਂਦ,ਗਿੱਧਾ ਭੰਗੜਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਇਸ ਯੁਵਾ ਉਤਸਵ ਦੇ ਘੇਰੇ ਨੂੰ ਵਿਸ਼ਾਲ ਕਰਦੇ ਹੋਏ ਇਸ ਵਿੱਚ ਕਲੇਅ ਮਾਡਲੰਿਗ,ਲੋਕ ਗੀਤ ਅਤੇ ਪੁਰਾਤਨ ਪਹਿਰਾਵਾ ਅਤੇ ਵਿਰਾਸਤੀ ਪ੍ਰਦਸ਼ਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਸ ਮੋਕੇ ਖਾਣ-ਪੀਣ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।
ਯੁਵਾ ਉਸਤਵ ਲਈ ਬਣੀ ਕਮੇਟੀ ਵਿੱਚ ਸ਼ਾਮਲ ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ, ਡਾ.ਸੰਦੀਪ ਘੰਡ ਪ੍ਰੋਗਰਾਮ ਸੁਪਰਵਾਈਜਰ ਨਹਿਰੂ ਯੁਵਾ ਕੇਂਦਰ ਮਾਨਸਾ,ਬੱਲਮ ਲੀਬਾਂ ਯੂਥ ਕੋਆਰਡੀਨੇਟਰ ਐਨ.ਐਸ.ਐਸ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ,ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਮਾਨਸਾ,ਤੇਜਿੰਦਰ ਕੌਰ ਜਿਲ੍ਹਾ ਭਾਸ਼ਾ ਅਫਸਰ ਮਾਨਸਾ,ਡਾ.ਬੂਟਾ ਸਿੰਘ ਪ੍ਰਿਸੀਪਲ ਡਾਈਟ ਅਹਿਮਦਪੁਰ( ਬੁਢਲਾਡਾ),ਗੁਰਦੀਪ ਸਿੰਘ ਡੀ.ਐਮ.ਸਿੱਖਿਆ ਵਿਭਾਗ ਮਾਨਸਾ, ਹਰਦੀਪ ਸਿਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਪ੍ਰਬੰਧਾਂ ਦੀ ਦੇਖਰੇਖ ਹਿੱਤ ਮੀਟਿੰਗ ਕੀਤੀ ਗਈ ਅਤੇ ਮੁਕਾਬਲੇ ਲਈ ਰੱਖੇ ਗਏ ਸਥਾਨਾਂ ਦਾ ਦੋਰਾ ਕੀਤਾ।ੳਹਿਨਾਂ ਦੱਸਿਆ ਕਿ ਪੇਟਿੰਗ,ਕਵਿਤਾ,ਮੋਬਾਈਲ ਫੋਟੋਗ੍ਰਾਫੀ ,ਭਾਸਣ,ਲੋਕ ਗੀਤ,ਪੁਰਾਤਨ ਪਹਿਰਾਵਾ ਅਤੇ ਕਲੈਅ ਮਾਡਲੰਿਗ ਦੇ ਮੁਕਾਬਲੇ ਪਹਿਲੇ ਦਿਨ ਮਿਤੀ 20 ਅਕਤੂਬਰ ਨੂੰ ਮਾਤਾ ਸੁੰਦਰੀ ਗਰਲਜ ਕਾਲਜ ਦੀ ਲਾਇਬਰੇਰੀ,ਕਾਨਫਰੰਸ ਹਾਲ ਅਤੇ ਮੁੱਖ ਸਟੇਜ ਤੇ ਹੋਣਗੇ ਅਤੇ ਯੁਵਾ ਉਤਸਵ ਦਾ ਉਦਘਾਟਨ ਡਿਪਟੀ ਕਮਿਸ਼ਨਂਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਕੀਤਾ ਜਾਵੇਗਾ। ਮਿਤੀ 21 ਅਕਤੂਬਰ ਨੂੰ ਯੁਵਾ ਸੰਵਾਂਦ ਅਤੇ ਗਿੱਧੇ ਭੰਗੜੇ ਦੇ ਮੁਕਾਬਲੇ ਕਰਵਾਏ ਜਾਣਗੇ।ਜੇਤੂਆਂ ਨੂੰ ਇਨਾਮ ਵੰਡਣ ਅਤੇ ਕਲਾਕਾਰਾਂ ਨੂੰ ਅਸ਼ੀਰਵਾਦ ਦੇਣ ਲਈ ਦੋਨੋ ਦਿਨ ਪ੍ਰਿਸੀਪਲ ਬੁੱਧ ਰਾਮ ਐਮ.ਐਲ.ਏ.ਬੁਢਲਾਡਾ,ਡਾ.ਵਿਜੈ ਸਿੰਗਲਾ ਐਮ.ਐਲ.ਏ.ਮਾਨਸਾ,ਗੁਰਪ੍ਰੀਤ ਸਿੰਘ ਬਣਾਵਾਲੀ ਐਮ.ਐਲ.ਏ ਸਰਦੂਲਗੜ,ਚਰਨਜੀਤ ਸਿੰਘ ਅੱਕਾਂਵਾਲੀ ਚੈਅਰਮੇਨ ਜਿਲ੍ਹਾ ਯੋਜਨਾ ਬੋਰਡ ਪ੍ਰਮੁੱਖ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੀ ਸ਼ਾਮਲ ਹੋਣਗੇ।ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਅਡੀਸ਼ਨਲ ਡਿਪਟੀ ਕਮਿਸ਼ਨਰ( ਸ਼ਹਿਰੀ ਵਿਕਾਸ) ਸ਼੍ਰੀ ਉਪਕਾਰ ਸਿੰਘ ਅਤੇ ਅਡੀਸ਼ਨਂਲ ਡਿਪਟੀ ਕਮਿਸ਼ਂਨਰ (ਵਿਕਾਸ)ਟੀ,ਬੇਨਿਥ ਵੀ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਹਾਜਰੀ ਲਾਉਣਗੇ।
ਮੇਲੇ ਦੇ ਪ੍ਰਬੰਧਾਂ ਦੇ ਪ੍ਰੌਜੇਕਟ ਇੰਚਾਰਜ ਅਤੇ ਨਹਿਰੂ ਯੁਵਾ ਕੇਨਧਰ ਮਾਨਸਾ ਦੇ ਪ੍ਰੌਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਯੁਵਾ ਉਤਸਵ ਅਤੇ ਯੁਵਾ ਸੰਵਾਂਦ ਵਿੱਚ 15 ਤੋਂ 29 ਸਾਲ ਦਾ ਮਾਨਸਾ ਜਿਲ੍ਹੇ ਦਾ ਰਹਿਣ ਵਾਲਾ ਕੋਈ ਵੀ ਲੜਕਾ/ਲੜਕੀ ਇਹਨਾਂ ਮੁਕਾਬਿਲਆਂ ਵਿੱਚ ਭਾਗ ਲੇ ਸਕਦਾ ਹੈ।ਇਸ ਤੋਂ ਇਲਾਵਾ ਮੇਲੇ ਦਾ ਆਨੰਦ ਮਾਣਨ ਲਈ ਮਾਨਸਾ ਦੇ ਲੋਕਾਂ ਨੂੰ ਖੁੱਲਾ ਸੱਦਾ ਹੈ ਅਤੇ ਇਸ ਮੇਲੇ ਲਈ ਕਿਸੇ ਕਿਸਮ ਦੀ ਐਟਰੀ ਫੀਸ ਨਹੀ ਰੱਖੀ ਗਈ।ਉਹਨਾਂ ਦੱਸਿਆ ਕਿ ਜੇਤੂਆਂ ਨੂੰ ਨਗਦ ਇਨਾਮ ਤੋਂ ਇਲਾਵਾ ਸਾਰਟੀਫਿਕੇਟ ਅਤੇ ਟਰਾਫੀਆਂ ਵੀ ਦਿੱਤੀਆਂ ਜਾਣਗੀਆ ਅਤੇ ਜਿਲ੍ਹੇ ਪੱਧਰ ਦਾ ਜੇਤੂ ਰਾਜ ਪੱਧਰ ਦੇ ਮੁਕਾਬਲੇ ਜੋ ਕਿ ਨਵੰਬਰ 2022 ਵਿੱਚ ਚੰਡੀਗੜ ਵਿੱਚ ਕਰਵਾਏ ਜਾਣਗੇ ਵਿੱਚ ਭਾਗ ਲਵੇਗਾ।ਇਸ ਲਈ ਮਾਨਸਾ ਦੇ ਕਲਾਕਾਰਾਂ ਨੂੰ ਕੌਮੀ ਪੱਧਰ ਤੇ ਆਪਣੀ ਕਲਾ ਦਿਖਾਉਣ ਦਾ ਇਹ ਇੱਕ ਸੁਨਹਿਰੀ ਮੋਕਾ ਹੈ।ਉਹਨਾਂ ਦੱਸਿਆ ਕਿ ਕਿਸੇ ਵੀ ਆਈਟਮ ਵਿੱਚ ਭਾਗ ਲੈਣ ਲਈ ਗੂਗਲ ਫਾਰਮ ਜਾਂ ਕਿਊਆਰ ਕੋਡ ਜੋ ਕਿ ਸ਼ੋਸਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੋਂ ਇਲਾਵਾ ਸਮੂਹ ਸਰਕਾਰੀ,ਪ੍ਰਾਈਵੇਟ ਕਾਲਜਾਂ,ਸਕੂਲਾਂ,ਆਈ,ਟੀ,ਆਈ ਅਤੇ ਹੋਰ ਵਿਿਦਅਕ ਸੰਸਥਾਵਾਂ ਨੂੰ ਭੇਜਿਆ ਗਿਆ ਹੈ।ਕੋਈ ਵੀ ਭਾਗੀਦਾਰ ਆਫਲਾਈਨ ਵੀ ਨਹਿਰੂ ਯੁਵਾ ਕੇਂਦਰ ਰਮਨ ਸਿਨੇਮਾ ਰੋਡ ਗਲੀ ਨੰਬਰ 2 ਮਾਨਸਾ ਜਾਂ ਮੋਬਾਈਲ ਨੰਬਰ 94657-48614 ਤੇ ਸਪੰਰਕ ਕਰਕੇ ਗੂਗਲ ਫਾਰਮ ਮੰਗਵਾ ਸਕਦਾ ਹੈ ਜਿਸ ਲਈ ਆਖਰੀ ਮਿਤੀ 19 ਅਕਤੂਬਰ 2022 ਰੱਖੀ ਗਈ ਹੈ।
Share the post "ਮਾਤਾ ਸੁੰਦਰੀ ਗਰਲਜ ਕਾਲਜ ਵਿੱਚ ਹੋਣ ਵਾਲੇ ਜਿਲ੍ਹਾ ਪੱਧਰੀ ਯੁਵਾ ਉਤਸਵ ਲਈ ਤਿਆਰੀਆਂ ਮੁਕੰਮਲ"