ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 10 ਫਰਵਰੀ: ਅੱਜ ਗੁਰੂਦਵਾਰਾ ਸੂਲੀ ਸਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋ ਸੱਦੀ ਗਈ ਵਿਸ਼ਾਲ ਮੀਟਿੰਗ ਵਿੱਚ ਸੈਂਕੜੇ ਗਰੰਥੀ ਸਭਾ ਦੇ ਮੈਬਰਾਂ, ਕਿਸਾਨ ਯੂਨੀਅਨ ਦੇ ਆਗੂਆਂ, ਪੰਥਕ ਜਥੇਬੰਦੀਆ ਦੇ ਆਗੂਆ, ਸੰਤ ਮਹਾਂਪੁਰਖਾਂ, ਵੱਡੀ ਗਿਣਤੀ ਵਿੱਚ ਪੰਚ ਸਰਪੰਚ ਸ਼ਾਮਿਲ ਹੋਏ। ਇਹਨਾਂ ਵਿੱਚ ਮੁੱਖ ਤੌਰ ’ਤੇ ਬਾਬਾ ਦੀਪ ਸਿੰਘ ਗਰੰਥੀ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕਾ , ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਹਰਦੇਵ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਚੈਅਰਮੈਨ ਗੁਰਦੀਪ ਸਿੰਘ ਬਠਿੰਡਾ , ਸੰਤ ਦਰਸ਼ਨ ਸਿੰਘ, ਸੰਤ ਹਰਪ੍ਰੀਤ ਸਿੰਘ, ਡਾ. ਮਨਵਿੰਦਰ ਸਿੰਘ ਕਲੀਪੁਰ, ਗਿਆਨੀ ਬਹਾਦੁਰ ਸਿੰਘ ਅਹਿਮਦਪੁਰ, ਸਟੇਜ ਸਕੱਤਰ ਜਗਮੇਰ ਸਿੰਘ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸ੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਉਗੇ ਵਕੀਲ ਅਜੀਤ ਸਿੰਘ ਭੰਗੂ, ਰੂਪ ਸਿੰਘ ਰਾਗੀ, ਪੰਥਕ ਆਗੂ ਗੁਰਸੇਵਕ ਸਿੰਘ ਧੂਰਕੋਟ, ਭੁਪਿੰਦਰ ਸਿੰਘ ਮਾਨ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਤੇ ਦਲ ਖਾਲਸਾ ਦੇ ਆਗੂ ਭੀ ਸ਼ਾਮਿਲ ਸਨ। ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਿਰ ਸਨ। ਲਾਗ – ਭੰਗ 1000 ਪ੍ਰਤੀਨਿਦਾ ਨੇ ਐਲਾਨ ਕੀਤਾ ਕਿ 2 ਮਾਰਚ ਨੂੰ ਚੰਡੀਗੜ੍ਹ ਵੱਲ 10,000 ਗੱਡੀਆਂ ਦਾ ਕਾਫਲਾ ਇਨਸਾਫ਼ ਮੋਰਚੇ ਵੱਲ ਮਾਰਚ ਕਰੇਗਾ। ਬੁਲਾਰਿਆ ਨੇ ਪੰਥ ਪੰਜਾਬ ਲਈ ਇਨਸਾਫ਼ ਲੈਣ ਲਈ ਅੱਜ ਤੋ ਹੀ ਮਾਰਚ ਦੀ ਸਫ਼ਲਤਾ ਲਈ ਕਮਰ ਕਸੇ ਕਰਨ ਦਾ ਸੱਦਾ ਦਿੱਤਾ। ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਮੋਦੀ ਅਤੇ ਮਾਨ ਸਰਕਾਰਾਂ ਸਿੱਖਾਂ ਨਾਲ ਅਕਿਰਤ- ਘਣਤਾ ਕਰ ਰਹੀਆਂ ਹਨ। ਇਹ ਆਪਣੀ ਅਕਿਰਤ- ਘਣਤਾ ਦੇ ਭਾਰ ਨਾਲ ਹੀ ਡਿੱਗ ਜਾਣਗੀਆ।
Share the post "ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ 4 ਜ਼ਿਲਿਆ ਦਾ 10,000 ਗੱਡੀਆਂ ਦਾ ਕਾਫਲਾ ਚੰਡੀਗੜ੍ਹ ਇਨਸਾਫ਼ ਮੋਰਚੇ ਲਈ ਹੋਵੇਗਾ ਰਵਾਨਾ"