ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ: ਸਥਾਨਕ ਮਾਲਵਾ ਕਾਲਜ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵਲੋਂ ਐਮਬੀਏ, ਬੀਬੀਏ ਅਤੇ ਬੀਕਾਮ ਦੇ ਵਿਦਿਆਰਥੀਆਂ ਲਈ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਆਯੋਜਿਤ ਕੀਤਾ ਗਿਆ। ਕਾਲਜ਼ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਅਤੇ ਵਿਭਾਗ ਮੁਖੀ ਮੈਡਮ ਇੰਦਰਪ੍ਰੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਰੇਲ ਕੋਚ ਫੈਕਟਰੀ ਵਿੱਚ ਵੱਖ-ਵੱਖ ਵਰਕਸ਼ਾਪਾਂ ਵਿਚ ਰੇਲ ਡੱਬਿਆਂ ਦੀ ਨਿਰਮਾਣ ਵਿਧੀ ਨੂੰ ਦੇਖਿਆ, ਜਿਸ ਵਿਚ ਡੱਬੇ ਦਾ ਬੇਸ ਤਿਆਰ ਕਰਨ, ਡੱਬੇ ਨੂੰ ਲੱਗਣ ਵਾਲਾ ਸਾਜੋ ਸਮਾਨ, ਡੱਬੇ ਨੂੰ ਰੰਗ ਕਰਨ ਦੀ ਵਿਧੀ, ਡੱਬੇ ਵਿਚ ਬਿਜਲੀ ਦੇ ਉਪਕਰਨਾਂ ਦੀ ਫਿਟਿੰਗ ਅਤੇ ਬਰੇਕ ਪ੍ਰਣਾਲੀ ਦੇ ਕਾਰਜ ਨੂੰ ਨੇੜੇ ਤੋਂ ਦੇਖਿਆ ਅਤੇ ਸਮਝਿਆ। ਇਸ ਸਾਰੇ ਦੌਰੇ ਦੌਰਾਨ ਫੈਕਟਰੀ ਦੇ ਇੰਜੀਨਿਅਰਾਂ ਵੱਲੋਂ ਪੂਰਾ ਯੋਗਦਾਨ ਦਿੰਦੇ ਹੋਏ ਹਰ ਇਕ ਵਰਕਸ਼ਾਪ ਦਾ ਮੁਆਇਨਾ ਬਹੁਤ ਹੀ ਵਧੀਆ ਢੰਗ ਨਾਲ ਕਰਵਾਇਆ ਗਆ। ਇਸ ਮੌਕੇ ਕਾਲਜ਼ ਦੇ ਪ੍ਰਿੰਸੀਪਲ ਵਲੋਂ ਫੈਕਟਰੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਦੌਰੇ ਦੌਰਾਨ ਸਹਾਇਕ ਪ੍ਰੋਫੈਸਰ ਹਰਵਿੰਦਰ ਸਿੰਘ, ਪ੍ਰਿਯੰਕਾ ਸਿੰਘ, ਸ਼ਿਵਾਨੀ, ਮਧੂ ਬਾਲਾ ਅਜ਼ਾਦ ਅਤੇ ਸਪਨਾ ਰਾਣੀ ਆਦਿ ਵੀ ਹਾਜ਼ਰ ਰਹੇ।
Share the post "ਮਾਲਵਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵਿਦਿਆਰਥੀਆਂ ਨੂੰ ਕਰਵਾਇਆ ਦੌਰਾ"