ਸੁਖਜਿੰਦਰ ਮਾਨ
ਬਠਿੰਡਾ, 2 ਦਸੰਬਰ: ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਵਿਖੇ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਵਿਸ਼ਵ ਏਡਜ਼ ਦਿਵਸ ਮੌਕੇ ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੈਕਚਰ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਨੇ ਵਿਿਦਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਏਡਜ਼ ਦੀ ਭਿਆਨਕ ਬਿਮਾਰੀ, ਇਸ ਦੇ ਕਾਰਨਾਂ ਅਤੇ ਇਸ ਬਿਮਾਰੀ ਤੋਂ ਬਚਣ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਏਡਜ਼ ਵਿਸ਼ਵ ਪੱਧਰ ਦੀ ਸਮੱਸਿਆ ਹੈ। ਇਸ ਭਿਆਨਕ ਬਿਮਾਰੀ ਤੋਂ ਕਿਸ਼ੋਰ ਅਵਸਥਾ ਦੇ ਬੱਚੇ ਜਿਆਦਾ ਪ੍ਰਭਾਵਿਤ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਲਈ ਮੁੱਖ ਤੌਰ ਤੇ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਮਾਲਵਾ ਸਰੀਰਕ ਸਿੱਖਿਆ ਕਾਲਜ ਦੀਆਂ ਕਲਾਸਾਂ ਬੀ.ਪੀ.ਐਡ. ਭਾਗ ਪਹਿਲਾ, ਦੂਜਾ, ਬੀ.ਪੀ.ਈ.ਐਸ. ਭਾਗ ਪਹਿਲਾ, ਦੂਜਾ, ਤੀਜਾ, ਡੀ.ਪੀ.ਐਡ. ਭਾਗ ਪਹਿਲਾ, ਦੂਜਾ ਦੇ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਿਦਆਰਥੀਆਂ ਨੇ ਵਿਸ਼ਵ ਏਡਜ਼ ਦਿਵਸ ਮੌਕੇ ਪ੍ਰਣ ਕੀਤਾ ਕਿ ਉਹ ਆਪਣੇ ਆਲੇ-ਦੁਆਲੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਸੰਬੰਧੀ ਜਾਗਰੂਕ ਕਰਨਗੇ । ਇਸ ਮੌਕੇ ਮਾਲਵਾ ਸ਼ਰੀਰਕ ਸਿੱਖਿਆ ਕਾਲਜ ਦਾ ਸਮੂਹ ਸਟਾਫ ਪ੍ਰੋ. ਗਰੀਸ਼ ਸ਼ਰਮਾ, ਪ੍ਰੋ. ਰਾਜਵਿੰਦਰ ਸਿੰਘ,ਪ੍ਰੋ. ਕਮਲਪ੍ਰੀਤ ਸਿੰਘ, ਪ੍ਰੋ. ਜਗਦੀਪ ਸਿੰਘ, ਪ੍ਰੋ. ਜਗਦੀਪ ਸਿੰਘ (ਮਨੀ), ਪ੍ਰੋ ਅਰਸ਼ਦੀਪ ਕੌਰ,ਪ੍ਰੋ. ਸੁਖਪਾਲ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਅਮਨਦੀਪ ਕੌਰ (ਅੰਗਰੇਜ਼ੀ), ਪ੍ਰੋ. ਅਮਨਦੀਪ ਕੌਰ (ਪੰਜਾਬੀ) ਹਾਜ਼ਿਰ ਰਹੇ।ਵਿਸ਼ਵ ਏਡਜ਼ ਦਿਵਸ ਤੇ ਕਰਵਾਏ ਗਏ ਜਾਗਰੂਕਤਾ ਲੈਕਚਰ ਤੇ ਮਾਲਵਾ ਸ਼ਰੀਰਕ ਸਿੱਖਿਆ ਕਾਲਜ ਦੀ ਸਮੁੱਚੀ ਮੈਨੇਜਮੈਂਟ ਚੇਅਰਮੈਨ ਰਮਨ ਕੁਮਾਰ ਸਿੰਗਲਾ ਅਤੇ ਵਾਇਸ ਪ੍ਰੈਜੀਡੈਂਟ ਰਾਕੇਸ਼ ਗੋਇਲ ਨੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਦੁਆਰਾ ਵਿਿਦਆਰਥੀਆਂ ਨੂੰ ਦਿੱਤੀ ਜਾਣਕਾਰੀ ਦੀ ਸ਼ਲਾਘਾ ਕੀਤੀ।
Share the post "ਮਾਲਵਾ ਸਰੀਰਕ ਸਿੱਖਿਆ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਜਾਗਰੂਕਤਾ ਲੈਕਚਰ ਦਾ ਆਯੋਜਨ"