ਸੁਖਜਿੰਦਰ ਮਾਨ
ਬਠਿੰਡਾ 18 ਅਪ੍ਰੈਲ-ਮਾਲਵੇ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਬਠਿੰਡਾ ਦੇ ਨਵੇਂ ਬਣੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਮਾਲਵਾ ਹੈਰੀਟੇਜ ਸੰਸਥਾ ਵੱਲੋਂ ਪੰਜਾਬ ,ਪੰਜਾਬੀਅਤ ਵਿਰਾਸਤ ਅਤੇ ਪੰਜਾਬੀ ਵਿਰਸੇ ਦੀ ਕੀਤੀ ਜਾ ਰਹੀ ਸੇਵਾ ਦੀ ਸਲਾਘਾ ਕਰਦਿਆਂ ਵਿਸਵਾਸ ਦਿਵਾਇਆ ਕਿ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀਆਂ ਨਿਰਸਵਾਰਥ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਹਮੇਸ਼ਾਂ ਹਾਜ਼ਰ ਹੈ ਜਦੋਂ ਵੀ ਕਦੇ ਮੇਰੀ ਜਾਂ ਸਰਕਾਰ ਦੀ ਇਨ੍ਹਾਂ ਨੂੰ ਸਹਿਯੋਗ ਦੀ ਲੋੜ ਪਈ ਤਾਂ ਮੈਂ ਹਮੇਸ਼ਾਂ ਹਾਜ਼ਰ ਰਹਾਂਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਬਠਿੰਡਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਅਤੇ ਅਵਾਰਾ ਪਸ਼ੂਆਂ ਦੇ ਪੱਕੇ ਪ੍ਰਬੰਧ ਲਈ ਠੋਸ ਕਦਮ ਚੁੱਕੇ ਜਾਣਗੇ । ਉਨ੍ਹਾਂ ਕਿਹਾ ਕਿ ਅਗਰ ਪਿਛਲੀ ਸਰਕਾਰ ਵਿਚ ਕਿਸੇ ਵੀ ਵਿਅਕਤੀ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਸ ਦੀ ਜਾਂਚ ਕਰਵਾ ਕੇ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸ ਗਿੱਲ ਨੂੰ ਗੁਲਦਸਤਾ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਉੱਘੇ ਟਰਾਂਸਪੋਰਟਰ ਪਿਰਥੀਪਾਲ ਸਿੰਘ ਜਲਾਲ, ਸੀਨੀਅਰ ਅਕਾਲੀ ਆਗੂ ਚਮਕੌਰ ਸਿੰਘ ਮਾਨ, ਯੂਥ ਅਕਾਲੀ ਆਗੂ ਹਰਪਾਲ ਸਿੰਘ ਢਿੱਲੋਂ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਸਿੰਘ ਰਾਜਨ, ਗੁਰਅਵਤਾਰ ਸਿੰਘ ਤੋਂ ਇਲਾਵਾ ਰਾਜਿੰਦਰ ਸਿੰਘ ਰਾਜੂ ਪਰਿੰਦਾ, ਪ੍ਰਿੰਸੀਪਲ ਦਵਿੰਦਰ ਸਿੰਘ ਭੁੱਲਰ, ਜਗਦੀਸ਼ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸਿੰਘ ਗਰੇਵਾਲ , ਡੀ ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਮਿੱਠੂ ਸਿੰਘ ਬਰਾੜ ,ਜਗਤਾਰ ਭੰਗੂ, ਸੁਦਰਸ਼ਨ ਸ਼ਰਮਾ, ਬਲਦੇਵ ਸਿੰਘ ਜ਼ੈਲਦਾਰ, ਗੁਰਮੀਤ ਸਿੰਘ ਸਿੱਧੂ , ਜਗਜੀਤ ਸਿੰਘ ਧਨੌਲਾ, ਐਡਵੋਕੇਟ ਨਰਿੰਦਰਪਾਲ ਸਿੰਘ,ਬਲਵਿੰਦਰ ਸਿੰਘ ਭੋਲਾ , ਜਸਵਿੰਦਰ ਸਿੰਘ ਜੱਸੀ, ਸੁਖਪਾਲ ਸਿੰਘ ਸਿੱਧੂ ,ਸੁਖਜਿੰਦਰ ਘੁਮਾਣ, ਰੁਪਿੰਦਰ ਗੋਦਾਰਾ ,ਰਘਵੀਰ ਸਿੰਘ ਸਿੱਧੂ, ਮਹਿੰਦਰ ਪ੍ਰਧਾਨ ,ਬੂਟਾ ਸਿੰਘ ਬੀੜ ਰੋਡ,ਅਵਤਾਰ ਸਿੰਘ ਹਾਜੀ ਰਤਨ, ਰਾਜਵਿੰਦਰ ਸਿੰਘ ਰਾਣਾ , ਜਸਕਰਨ ਸਿੰਘ ਠੇਕੇਦਾਰ ,ਗੁਰਨਾਮ ਸਿੰਘ ਘੋਡ਼ਿਆਂਵਾਲਾ ,ਭਗਤ ਰਾਮ, ਰੂਪ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਸਥਾ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।