ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਦੂਜੇ ਦਿਨ ਵੀ ਬਠਿੰਡਾ ਦੀਆਂ ਤਹਿਸੀਲਾਂ ਸੁੁੰਨੀਆਂ ਰਹੀਆਂ

Date:

spot_img

ਹੜਤਾਲ ਕਾਰਨ ਆਮ ਲੋਕ ਹੋਏ ਪ੍ਰੇਸ਼ਾਨ ਤੇ ਸਰਕਾਰ ਦੇ ਖ਼ਜਾਨੇ ਨੂੰ ਵੀ ਲੱਗ ਰਹੀ ਹੈ ਵੱਡੀ ਸੱਟ
ਸੁਖਜਿੰਦਰ ਮਾਨ
ਬਠਿੰਡਾ, 25 ਜੁਲਾਈ: ਪੰਜਾਬ ਵਿਚ ਇੱਕ ਵਿਧਾਇਕ ਦੇ ਮਾਮਲੇ ਨੂੰ ਲੈ ਕੇ ਤਹਿਸੀਲਦਾਰਾਂ ਵਲੋਂ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਦੌਰਾਨ ਅਜ ਦੂਜੇ ਦਿਨ ਵੀ ਬਠਿੰਡਾ ਦੀਆਂ ਤਹਿਸੀਲਾਂ ਸੁੰਨੀਆਂ ਰਹੀਆਂ। ਬਠਿੰਡਾ ਸਬ ਡਵੀਜਨ ਅੰਦਰ ਪੈਂਦੀਆਂ ਸ਼ਬ ਤਹਿਸੀਲਾਂ ਨਥਾਣਾ, ਗੋਨਿਆਣਾ, ਸੰਗਤ ਤੋਂ ਇਲਾਵਾ ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਦੀਆਂ ਤਹਿਸੀਲਾਂ ਦਾ ਵੀ ਕੰਮਕਾਜ਼ ਠੱਪ ਰਿਹਾ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੱਦੇ ਹੇਠ ਸ਼ੁਰੂ ਹੋਈ ਇਸ ਹੜਤਾਲ ਕਾਰਨ ਜਿੱਥੈ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੇ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸਰਕਾਰੀ ਖ਼ਜਾਨੇ ਨੂੰ ਮਾਰ ਪੈਣ ਲੱਗੀ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਰੂਪਨਗਰ ਦੇ ਵਿਧਾਇਕ ਵਲੋਂ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਬੇਇੱਜਤ ਕਰਕੇ ਪੂਰੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਨੋਬਲ ਤੋੜਣ ਦੀ ਕੋਸਿਸ ਕੀਤੀ ਹੈ, ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ। ਹੜਤਾਲ ਕਾਰਨ ਜਿੱਥੇ ਰਜਿਸਟਰੀਆਂ ਦਾ ਕੰਮਕਾਜ ਠੱਪ ਹੋ ਗਿਆ ਹੈ, ਉਥੇ ਆਮ ਲੋਕਾਂ ਦੇ ਤਹਿਸੀਲਦਾਰਾਂ ਰਾਹੀਂ ਹੋਣ ਵਾਲੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਤਹਿਸੀਲਦਾਰਾਂ ਦੇ ਨਾਲ-ਨਾਲ ਕਲੈਰੀਕਲ ਸਟਾਫ ਵੀ ਹੜਤਾਲ ’ਤੇ ਚਲਾ ਗਿਆ ਹੈ, ਜਿਸ ਕਾਰਨ ਅੱਜ ਸਾਰਾ ਦਿਨ ਦਫਤਰਾਂ ਵਿੱਚ ਸੁੰਨ ਪਸਰੀ ਰਹੀ। ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ 26 ਜੁਲਾਈ ਨੂੰ ਡੀ. ਸੀ ਦਫ਼ਤਰ ਰੂਪਨਗਰ ਦੇ ਬਾਹਰ ਸੂਬਾ ਪੱਧਰੀ ਇਕੱਠ ਕਰਕੇ ਹਲਕਾ ਵਿਧਾਇਕ ਦਾ ਪੁਤਲਾ ਫੂਕਿਆ ਜਾਵੇਗਾ।

spot_img
spot_img

Share post:

Popular

More like this
Related