7 Views
- ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਮਿਡਲ,ਹਾਈ ਅਤੇ ਸੈਕੰਡਰੀ ਸਕੂਲ ਦੇ ਸਕੂਲ ਮੁੱਖੀਆਂ ਨਾਲ ਇੱਕ ਅਹਿਮ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ।ਮੀਟਿੰਗ ਵਿੱਚ ਮਿਸ਼ਨ 100% Give Your Best ਲਈ ਵਿਚਾਰ ਚਰਚਾ ਕੀਤੀ ।ਇਸ ਵਿੱਚ ਮਿਸ਼ਨ 100%- give your best ਦੀ ਰੋਜ਼ਾਨਾਂ ਸੁਹੰ, ਮਿਸ਼ਨ 100%- give your best ਦਾ ਬੈਚ ਲਗਾਉਣਾ,Bimonthly ਪੇਪਰ ਜਲਦੀ ਤੋ ਜਲਦੀ ਚੈੱਕ ਕਰਕੇ ਡਾਟਾ ਸਬੰਧਤ ਬੀ ਐਮ ਨੂੰ ਸਮੇ ਸਿਰ ਦੇਣਾ ,ਬੱਚਿਆਂ ਨੂੰ 0-40%,41-80% ,81-100% ਦੀ ਵੰਡ ਕਰਕੇ ਤਿਆਰੀ ਕਰਵਾਉਣੀ, ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ 100%ਯਕੀਨੀ ਬਣਾਉਣੀ ਅਤੇ ਰੋਜ਼ਾਨਾਂ ਸਕੂਲ਼ ਦੀ ਹਾਜ਼ਰੀ e-punjab ਪੋਰਟਲ ਤੇ ਅੱਪਲੋਡ ਕਰਨੀ,ਜੇਕਰ ਅਪਣੇ ਜਾਂ ਆਪਣੇ ਨਾਲ ਅਟੈਚ ਕਿਸੇ ਸਕੂਲ ਵਿੱਚ 50%ਤੋਂ ਘੱਟ ਅਧਿਆਪਕਾਂ/ਸਪੈਸੀਫਿਕ ਵਿਸ਼ੇ ਦੇ ਅਧਿਆਪਕ ਦੀ ਘਾਟ ਹੈ ਤਾਂ ਸੂਚਨਾ ਗੂਗਲ ਫਾਰਮ ਵਿੱਚ ਭਰਨੀ ਤੇ ਵਿਚਾਰ ਚਰਚਾ ਕੀਤੀ। ਅਤੇ ਚੱਲ ਰਹੇ ਸੈਸ਼ਨ ਦੋਰਾਨ ਰਿਜਲਟ 100% ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ।ਇਸ ਮੋਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ,ਡਾਇਟ ਪ੍ਰਿੰਸੀਪਲ ਸਤਵਿੰਦਰ ਪਾਲ ਕੌਰ, ਜ਼ਿਲ੍ਹਾ ਸਮਰਾਟ ਸਕੂਲ ਇੰਚਾਰਜ ਪ੍ਰਿੰਸੀਪਲ ਕੁਲਵਿੰਦਰ ਸਿੰਘ, ਸਮੂਹ ਬਲਾਕ ਨੋਡਲ ਅਫ਼ਸਰ ,ਸਮੂਹ ਡੀ.ਐਮ ਅਤੇ ਵੱਖ ਵੱਖ ਸਕੂਲਾਂ ਦੇ ਮੁੱਖੀ ਹਾਜ਼ਰ ਸਨ।
Share the post "ਮਿਸ਼ਨ 100% ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤੀ ਮੀਟਿੰਗ"