WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਮੁਕਤਸਰ ਤੋਂ ਬਾਅਦ ਬਠਿੰਡਾ ’ਚ ਵੀ ਮ੍ਰਿਤਕ ਔਰਤ ਦੀ ਬੁਢਾਪਾ ਪੈਨਸਨ ਕਢਵਾਉਣ ਵਾਲਾ ਗਿਰੋਹ ਕਾਬੂ

ਮੌਕੇ ਤੋਂ ਔਰਤ ਦਾ ਨਕਲੀ ਪੁੱਤਰ ਤੇ ਉਸਦਾ ਸਾਥੀ ਗ੍ਰਿਫਤਾਰ, ਨਕਲੀ ਔਰਤ ਤੇ ਉਸਦਾ ਇੱਕ ਸਾਥੀ ਹੋਇਆ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 27 ਮਈ : ਹਾਲੇ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਦੀ ਇੱਕ ਬੈਂਕ ਵਿਚੋਂ ਮ੍ਰਿਤਕ ਔਰਤ ਦੀ ਬੁਢਾਪਾ ਪੈਨਸਨ ਕਢਵਾਉਣ ਆਏ ਗਿਰੋਹ ਨੂੰ ਕਾਬੂ ਕਰਨ ਸਬੰਧੀ ਲੱਗੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਬੀਤੇ ਕੱਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਊਣਾ ਦੀ ਸਹਿਕਾਰਤਾ ਬੈਂਕ ਦੀ ਬ੍ਰਾਂਚ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਅਧਿਕਾਰੀਆਂ ਦੀ ਹੁਸ਼ਿਆਰੀ ਨਾਲ ਜਿੱਥੇ ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੋਂ ਮ੍ਰਿਤਕ ਔਰਤ ਦੇ ਨਕਲੀ ਪੁੱਤਰ ਸਹਿਤ ਉਸਦੇ ਇੱਕ ਸਾਥੀ ਨੂੰ ਕਾਬੂ ਕਰ ਲਿਆ ਪ੍ਰੰਤੂ ਨਕਲੀ ਔਰਤ ਤੇ ਉਸਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਇਸ ਸਬੰਧ ਵਿਚ ਸਦਰ ਪੁਲਿਸ ਨੇ ਕਥਿਤ ਦੋਸ਼ੀਆਂ ਸਾਗਰ ਉਰਫ਼ ਮੋਗਲੀ ਵਾਸੀ ਬੇਅੰਤ ਸਿੰਘ ਨਗਰ, ਅੰਗਰੇਜ਼ ਕੌਰ ਉਰਫ਼ ਗੇਜੋ, ਜੈਦੀਪ ਸਿੰਘ ਤੇ ਨਿਰਭੈ ਦੋਨੋਂ ਵਾਸੀ ਝੋਰੜ ਜ਼ਿਲ੍ਹਾ ਮੁਕਤਸਰ ਵਿਰੁਧ ਧਾਰਾ 419 ਅਤੇ 120 ਬੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਮੁਢਲੀ ਪੜਤਾਲ ਮੁਤਾਬਕ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਜੈਦੀਪ ਸਿੰਘ ਬਠਿੰਡਾ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਹੈ, ਜਿੱਥੇ ਉਸਨੇ ਕਰੋਨਾ ਕਾਲ ਸਮੇਂ ਵੀ ਕੰਮ ਕੀਤਾ ਸੀ। ਇਸ ਦੌਰਾਨ ਉਸਦਾ ਬੇਅੰਤ ਨਗਰ ਦੇ ਸਾਗਰ ਅਤੇ ਔਰਤ ਨਾਲ ਵੀ ਤਾਲਮੇਲ ਹੋਇਆ ਸੀ। ਪੁਲਿਸ ਅਧਿਕਾਰੀਆਂ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀਆਂ ਵਲੋਂ ਕਰੋਨਾ ਕਾਰਨ ਮਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਇਸੇ ਸੂਚੀ ਵਿਚ ਪਿੰਡ ਮੁਲਤਾਨੀਆਂ ਦੀ ਮ੍ਰਿਤਕ ਔਰਤ ਅੰਗਰੇਜ਼ ਕੌਰ ਪਤਨੀ ਮਹਿੰਦਰ ਸਿੰਘ ਦੇ ਪ੍ਰਵਾਰ ਕੋਲੋਂ ਪਿੰਡ ਦੇ ਚੌਕੀਦਾਰ ਰਾਹੀਂ ਇਹ ਕਹਿ ਕੇ ਬੈਂਕ ਦੀ ਕਾਪੀ ਤੇ ਹੋਰ ਦਸਤਾਵੇਜ਼ ਲਏ ਸਨ ਕਿ ਕੇਂਦਰ ਸਰਕਾਰ ਵਲੋਂ ਕਰੋਨਾ ਨਾਲ ਮਰਨ ਵਾਲਿਆਂ ਦੇ ਪ੍ਰਵਾਰਾਂ ਨੂੰ ਆਰਥਿਕ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇੰਨ੍ਹਾਂ ਦਸਤਾਵੇਜ਼ ਦੇ ਆਧਾਰ ’ਤੇ ਹੀ ਕਥਿਤ ਦੋਸ਼ੀਆਂ ਵਲੋਂ ਅੰਗਰੇਜ਼ ਕੌਰ ਦੇ ਪਿੰਡ ਤਿਊਣਾ ਦੇ ਸਹਿਕਾਰਤਾ ਬੈਂਕ ਦੀ ਬ੍ਰਾਂਚ ਦੇ ਖਾਤੇ ਵਿਚ 20 ਹਜ਼ਾਰ ਰੁਪਏ ਕਢਵਾਉਣ ਲਈ ਪੁੱਜ ਗਏ। ਜਦ ਬੈਂਕ ਦੇ ਕੈਸੀਅਰ ਰਾਕੇਸ਼ ਕੁਮਾਰ ਨੇ ਦੇਖਿਆ ਕਿ ਅੰਗਰੇਜ਼ ਕੌਰ ਦਾ ਖ਼ਾਤਾ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਿਆ ਹੋਇਆ ਸੀ, ਉਸਨੇ ਜਦ ਸ਼ੱਕ ਦੇ ਆਧਾਰ ’ਤੇ ਇੰਨ੍ਹਾਂ ਕੋਲੋਂ ਪੁਛਗਿਛ ਕੀਤੀ ਤਾਂ ਔਰਤ ਅਤੇ ਉਸਦੇ ਨਾਲ ਆਇਆ ਇੱਕ ਹੋਰ ਨੌਜਵਾਨ ਬਹਾਨਾ ਲਗਾ ਕੇ ਬੈਂਕ ਵਿਚੋਂ ਖਿਸਕ ਗਏ ਜਦੋਂਕਿ ਬੈਂਕ ਗਾਰਡ ਨੇ ਕਰਮਚਾਰੀਆਂ ਦੀ ਮੱਦਦ ਨਾਲ ਬੈਂਕ ਦੇ ਗੇਟ ਨੂੰ ਅੰਦਰੋਂ ਜਿੰਦਰਾ ਲਗਾ ਕੇ ਬਾਕੀ ਦੋਨੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਟੀਮ ਨੇ ਮੌਕੋ ਤੋਂ ਜੈਦੀਪ ਅਤੇ ਸਾਗਰ ਨੂੰ ਗ੍ਰਿਫਤਾਰ ਕਰ ਲਿਆ। ਇੰਨ੍ਹਾਂ ਦੀ ਪੁਛਗਿਛ ਦੇ ਆਧਾਰ ’ਤੇ ਹੀ ਪਤਾ ਲੱਗਿਆ ਕਿ ਫ਼ਰਾਰ ਹੋਈ ਔਰਤ ਦਾ ਨਾਮ ਵੀ ਅੰਗਰੇਜ ਕੌਰ ਹੀ ਸੀ ਅਤੇ ਦੂਜੇ ਨੌਜਵਾਨ ਦਾ ਨਾਂ ਨਿਰਭੇ ਸਿੰਘ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਮੁਢਲੀ ਜਾਂਚ ਦੌਰਾਨ ਸ਼ਕ ਹੋਇਆ ਹੈ ਕਿ ਕਥਿਤ ਦੋਸ਼ੀਆਂ ਵਲੋਂ ਹੋਰ ਕਈ ਥਾਂ ਵੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਫ਼ਿਲਹਾਲਾ ਥਾਣਾ ਮੁਖੀ ਸੰਦੀਪ ਸਿੰਘ ਭਾਟੀ ਨੇ ਦਸਿਆ ਕਿ ਦੋਨਾਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਧਰ ਸਹਿਕਾਰੀ ਬੈਂਕ ਦੇ ਐਮ ਡੀ ਗੁਰਬਾਜ਼ ਸਿੰਘ ਨੇ ਤਿਉਣਾ ਬਰਾਂਚ ਦੇ ਅਧਿਕਾਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਸਟਾਫ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਨਿਯਮਾਂ ਦੇ ਤਹਿਤ ਕੰਮ ਕੀਤਾ ਜਾਵੇ ਅਤੇ ਖਾਤਾ ਧਾਰਕਾਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਵੇ ਤੇ ਨਾਲ ਹੀ ਅਜਿਹੇ ਨੌਸਰਬਾਜ਼ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇੱਥੇ ਦਸਣਾ ਬਣਦਾ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਗੁਰੂਸਰ ਬੈਂਕ ਵਿਚ ਵਾਪਰੀ ਘਟਨਾ ਵਿਚ ਵੀ ਇੱਕ ਔਰਤ ਸਹਿਤ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਔਰਤ ਦੀ ਪੈਨਸ਼ਨ ਕਢਵਾਉਂਦੇ ਹੋਏ ਕਾਬੂ ਕੀਤਾ ਸੀ।

Related posts

ਰਾਤ ਸਮੇਂ ਵਹੀਕਲਾਂ ਨੂੰ ਘੇਰ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

punjabusernewssite

ਬਠਿੰਡਾ ਜੇਲ੍ਹ ’ਚ ਬੰਦ ਚਾਰ ਦਰਜ਼ਨ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਮੁੜ 1 ਜੂਨ ਤੋਂ ਭੁੱਖ ਹੜਤਾਲ ਸ਼ੁਰੂ

punjabusernewssite

ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ

punjabusernewssite