WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਹਲਕਾ ਬਠਿੰਡਾ ਸ਼ਹਿਰ ਵਿੱਚ ਝੰਡਾ ਮਾਰਚ ਅੱਜ

ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਮੁਲਾਜਮ ਤੇ ਪੈਨਸ਼ਨਰ ਵਰਗ ਨਾਲ ਧੱਕੇਸ਼ਾਹੀਆਂ ਕਰਨ ਦੇ ਦੋਸ਼ ਲਗਾਉਂਦਿਆਂ ਪੰਜਾਬ ਯੂ ਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਭਲਕੇ ਬਠਿੰਡਾ ਸ਼ਹਿਰ ਵਿਚ ਝੰਡਾ ਮਾਰਚ ਕਰਨ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਰੂਪ ਦਿੱਤਾ ਗਿਆ । ਇਹ ਜਾਣਕਾਰੀ ਦਿੰਦਿਆਂ ਪੰਜਾਬ ਯੂ. ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾਈ ਕਨਵੀਨਰ ਸਤੀਸ਼ ਰਾਣਾ , ਜਗਦੀਸ਼ ਸਿੰਘ ਚਾਹਲ , ਜਰਮਨਜੀਤ ਸਿੰਘ , ਠਾਕਰ ਸਿੰਘ , ਸੁਖਦੇਵ ਸਿੰਘ ਸੈਣੀ ,ਬਾਜ ਸਿੰਘ ਖਹਿਰਾ , ਕਰਮ ਸਿੰਘ ਧਨੋਆ , ਸੁਖਜੀਤ ਪਾਲ ਸਿੰਘ , ਜਸਵੀਰ ਤਲਵਾੜਾ ਤੇ ਰਣਜੀਤ ਸਿੰਘ ਰਾਣਵਾਂ ਆਦਿ ਨੇ ਦੱਸਿਆ ਕਿ ਇਹ ਝੰਡਾ ਮਾਰਚ ਸਥਾਨਕ ਰੋਜ਼ ਗਾਰਡਨ ਕੋਲੋਂ ਸਵੇਰੇ ਠੀਕ 11 ਵਜੇ ਬਠਿੰਡਾ ਸ਼ਹਿਰ ਦੇ ਗਲੀਆਂ ਤੇ ਬਾਜ਼ਾਰਾਂ ਵਿੱਚ ਆਪਣਾ ਰੋਸ ਪ੍ਰਗਟ ਕਰਨ ਲਈ ਰਵਾਨਾ ਹੋਵੇਗਾ। ਮੁਲਾਜਮ ਆਗੂਆਂ ਨੇ ਦੋਸ਼ ਲਗਾਇਆ ਕਿ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਅਕਾਲੀ – ਭਾਜਪਾ ਗਠਜੋੜ ਤੇ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਖੋਰਾ ਲਾਉਣ ਅਤੇ ਪਹਿਲਾਂ ਤੋਂ ਮਿਲ ਰਹੇ 37 ਭੱਤੇ ਬੰਦ ਕਰਨ ਦਾ ਕੋਝਾ ਯਤਨ ਕੀਤਾ ਹੈ। ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੇ ਗਏ ਗੁਣਾਂਕ ਵਿੱਚ ਸੋਧ ਕਰਨ ਲਈ , 125 ਫੀਸਦੀ ਮਹਿੰਗਾਈ ਭੱਤਾ ਜੋੜ ਕੇ ਤਨਖਾਹਾਂ ਤੇ ਪੈਨਸ਼ਨਾਂ ਨਿਸ਼ਚਿਤ ਕਰਨ ਲਈ , ਮੁਲਾਜਮਾਂ ਤੇ ਪੈਨਸ਼ਨਰਾਂ ਦਾ 1 ਜਨਵਰੀ 2016 ਤੋੰ 30 ਜੂਨ 2021 ਤੱਕ ਵਧੀਆ ਹੋਈਆਂ ਤਨਖਾਹਾਂ , ਪੈਨਸ਼ਨਾਂ ਤੇ ਮਹਿੰਗਾਈ ਭੱਤੇ ਦੀਆਂ ਅਣਸੋਧੀਆਂ ਤੇ ਸੋਧੀਆਂ ਹੋਈਆਂ ਕਿਸ਼ਤਾਂ ਦਾ ਬਣਦਾ ਸਾਰਾ ਬਕਾਇਆ ਅਸਿੱਧੇ ਢੰਗ ਨਾਲ ਹੜੱਪ ਕਰਨ ਅਤੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਲਈ ਮੁੱਖ ਤੌਰ ਤੇ ਜਿੰਮੇਵਾਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਸਰਕਾਰ ਹਨ। ਵਿੱਤ ਮੰਤਰੀ ਪੰਜਾਬ ਨੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਿੱਚ ਵੀ ਅਨੇਕਾਂ ਵਾਰ ਅੜਿੱਕੇ ਪੈਦਾ ਕੀਤੇ ਤੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ 36000 ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਕੀਤਾ ਗਿਆ ਪ੍ਰਚਾਰ ਵੀ ਝੂਠਾਂ ਦੀ ਪੰਡ ਤੇ ਖੋਖਲਾ ਸਾਬਤ ਹੋਇਆ ਹੈ ਤੇ ਇਕ ਵੀ ਕਰਮਚਾਰੀ ਨੂੰ ਅਜੇ ਤਕ ਰੈਗੂਲਰ ਨਿਯੁਕਤੀ ਦੇ ਹੁਕਮ ਨਹੀਂ ਮਿਲੇ । ਪੰਜਾਬ ਸਰਕਾਰ ਦੇ ਮੰਤਰੀਆਂ ,ਸਾਬਕਾ ਮੰਤਰੀਆਂ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਕਈ ਕਈ ਪੈਨਸ਼ਨਾਂ ਤੇ ਤਨਖਾਹਾਂ ਨੂੰ ਬੰਦ ਕਰਨ ਸਬੰਧੀ ਮਨਪ੍ਰੀਤ ਸਿੰਘ ਬਾਦਲ ਦੀ ਜੁਬਾਨ ਨੂੰ ਤਾਲਾ ਲੱਗ ਜਾਂਦਾ ਰਿਹਾ ਹੈ । ਇਸ ਕਰਕੇ ਮੁਲਾਜਮਾਂ ਤੇ ਪੈਨਸ਼ਨਰਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਕਾਫੀ ਤਿੱਖਾ ਰੋਸ ਫੈਲਿਆ ਹੋਇਆ ਹੈ । ਆਗੂਆਂ ਨੇ ਅੱਗੇ ਦੱਸਿਆ ਕਿ ਇਸ ਝੰਡਾ ਮਾਰਚ ਨੂੰ ਸਫਲ ਬਣਾਉਣ ਲਈ ਮਾਲਵੇ ਦੇ ਸਾਰੇ ਜਿਲ੍ਹਿਆਂ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਆਗੂਆਂ ਨੇ ਬਠਿੰਡਾ ਸ਼ਹਿਰ ਦੇ ਸਮੂਹ ਵੋਟਰਾਂ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਸਬਕ ਸਿਖਾਉਣ ਲਈ ਤੇ ਵੱਡੀ ਹਾਰ ਦਾ ਮੂੰਹ ਦਿਖਾਉਣ ਤੇ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹਨ ਦੇਣ। ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਮੁਲਾਜਮ ਆਗੂ ਕਰਮਜੀਤ ਸਿੰਘ ਬੀਹਲਾ ,ਵਿਕਰਮਦੇਵ ਸਿੰਘ , ਪ੍ਰੇਮ ਚਾਵਲਾ , ਕੁਲਦੀਪ ਖੰਨਾ , ਹਰਗੋਬਿੰਦ ਕੌਰ , ਦਰਸ਼ਨ ਸਿੰਘ ਮੌੜ , ਕਿਸ਼ੋਰ ਚੰਦ ,ਮੱਖਣ ਸਿੰਘ ਖਣਗਵਾਲ ‘ ,ਲਛਮਣ ਸਿੰਘ ਮਲੂਕਾ , ਮਨਜੀਤ ਸਿੰਘ, ‘ ਐਸ.ਐਸ. ਯਾਦਵ , ਜਗਪਾਲ ਬੰਗੀ , ਰਣਜੀਤ ਸਿੰਘ ਮਹਿਰਾਜ , ਨਾਇਬ ਸਿੰਘ ,ਸਿਕੰਦਰ ਸਿੰਘ ਧਾਲੀਵਾਲ ਤੇ ਗਗਨ ਮੰਡੀ ਕਲਾਂ, ਰਾਜਵੀਰ ਸਿੰਘ ਮਾਨ ਪ੍ਰਧਾਨ ਪੀ ਐੱਸ ਐੱਮ ਐੱਸ ਯੂਨੀਅਨ ਜਿਲ੍ਹਾ ਬਠਿੰਡਾ ਅਤੇ ਸੁਰਜੀਤ ਸਿੰਘ ਜਨਰਲ ਸਕੱਤਰ ਪੀ ਐੱਸ ਐੱਮ ਐੱਸ ਯੂਨੀਅਨ ਆਦਿ ਸ਼ਾਮਲ ਸਨ।

Related posts

ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁੱਦੇਦਾਰਾਂ ਦੀ ਹੋਈ ਮੀਟਿੰਗ, 20 ਬੂਥਾਂ ’ਤੇ ਮੰਡਲ ਪ੍ਰਧਾਨ ਬਣਾਉਣ ਦਾ ਐਲਾਨ

punjabusernewssite

ਮਾਨ ਦਲ ਵਲੋਂ 28 ਨਵੰਬਰ ਨੂੰ ਬਰਗਾੜੀ ਵਿਖੇ “ਪੰਥ-ਗ੍ਰੰਥ ਅਤੇ ਕਿਸਾਨ’’ ਬਚਾਓ ਰੈਲੀ ਦਾ ਐਲਾਨ

punjabusernewssite

ਏਮਜ਼ ਨੇ ਅਪਣਾ ਸਥਾਪਨਾ ਦਿਵਸ ਮਨਾਇਆ

punjabusernewssite