ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਸਬੰਧੀ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

0
9

ਤਿਆਰੀ ਸਬੰਧੀ 7 ਮਈ ਨੂੰ ਸੰਗਰੂਰ ਸ਼ਹਿਰ ਵਿਚ ਕੀਤਾ ਜਾਵੇਗਾ ਝੰਡਾ ਮਾਰਚ – ਵਰਿੰਦਰ ਮੋਮੀ
ਸੁਖਜਿੰਦਰ ਮਾਨ
ਸੰਗਰੂਰ, 4 ਮਈ: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ( ਰਜਿ ਨੰ 31) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨਾਲ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਸਾਂਝੀ ਮੀਟਿੰਗ ਸੱਦੀ ਗਈ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਾਕ ਸੰਗਰੂਰ ਦੇ ਆਗੂ ਗੁਰਦੀਪ ਸਿੰਘ ,PSU ਸ਼ਹੀਦ ਰੰਧਾਵਾ ਤੋ ਸੂਬਾ ਆਗੂ ਰਮਨ ਸਿੰਘ ਕਾਲੇਝਾੜ, ਜਲ ਸਪਲਾਈ ਸੀਵਰੇਜ ਬੋਰਡ ਤੋ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਵੇਰਕਾ ਮਿਲਕ ਪਲਾਂਟ ਤੋ ਸੂਬਾ ਆਗੂ ਸੰਦੀਪ ਸਿੰਘ ਸੰਧੂ , ਗਰਿੱਡ ਉਸਾਰੀ ਪੈਸਕੋ ਯੂਨੀਅਨ ਤੋਂ ਸਤਨਾਮ ਸਿੰਘ,ਸਹਿਤ ਵਿਭਾਗ ਯੂਨੀਅਨ ਤੋ ਸੂਬਾ ਆਗੂ ਕਰਮਜੀਤ ਸਿੰਘ , ਪਾਵਰਕੌਮ ਠੇਕਾ ਮੁਲਾਜ਼ਮ ਟ੍ਰਸਕੋ ਯੂਨੀਅਨ ਸਰਕਲ ਪ੍ਰਧਾਨ ਸੁਖਪਾਲ ਸਿੰਘ ਆਦਿ ਹਾਜ਼ਰ ਹੋਏ ਅਤੇ 10 ਮਈ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਅੱਗੇ ਲੱਗ ਰਹੇ ਸੂਬਾ ਪੱਧਰੀ ਧਰਨੇ ਸੰਬੰਧੀ ਚਰਚਾ ਹੋਈ ਅਤੇ ਇਸ ਧਰਨੇ ਦੀ ਤਿਆਰੀ ਸੰਬੰਧੀ 7 ਮਈ ਨੂੰ ਸੰਗਰੂਰ ਸ਼ਹਿਰ ਵਿਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਕਿਉਂਕਿ ਇੱਕ ਪਾਸੇ ਸਰਕਾਰ ਪੱਕੇ ਕਰਨ ਦੇ ਵਾਅਦੇ ਕਰ ਰਹੀ ਹੈ ਅਤੇ ਦੂਜੇ ਪਾਸੇ 15 ਸਾਲਾਂ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਇੰਨਲਿਸਟਮੈਟ ਅਉਟਸੋਰਸ , ਠੇਕੇਦਾਰਾਂ, ਕੰਪਨੀਆਂ ਰਾਹੀਂ ਫੀਲਡ ਤੇ ਦਫ਼ਤਰਾਂ ਵਿਚ ਕੰਮ ਕਰਦੇ ਵਰਕਰਾਂ ਦਾ ਸਰਕਾਰੀ ਵੈੱਬਸਾਈਟ iHRMS ਤੋਂ ਡਾਟ ਡਲੀਟ ਕਰ ਰਹੀ ਹੈ, ਜਿਸਦੇ ਕਾਰਨ ਕਾਮਿਆ ਦਾ ਭੁਵਿੱਖ ਖ਼ਤਰੇ ਵਿਚ ਪੈ ਗਿਆ ਹੈ‌। ਇਸ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇੰਨ੍ਹਾਂ ਵਰਕਰਾਂ ਨਾਲ ਪੈਨਲ ਮੀਟਿੰਗ ਕਰਕੇ ਮੰਗਾ ਪੱਤਰ ਵਿੱਚ ਦਰਜ ਮੰਗਾਂ ਹੱਲ ਜਲਦੀ ਕਰਨਾ ਚਾਹੀਦਾ ਹੈ ਅਤੇ ਇੰਨਾ ਵਰਕਰਾਂ ਨੂੰ ਪੱਕਾ ਕਰਨਾ ਚਾਹੀਦਾ ਹੈ। ਅੰਤ ਵਿਚ ਭਰਾਤਰੀ ਜਥੇਬੰਦੀਆਂ ਨੇ 7 ਮਈ ਦੇ ਝੰਡਾ ਮਾਰਚ ਅਤੇ 10 ਮਈ ਦੇ ਧਰਨੇ ਵਿੱਚ ਵੱਧ ਚੜਕੇ ਸ਼ਾਮਲ ਹੋਣ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here