ਉੜੀਸਾ ਵਿਚ ਹੋਣ ਵਾਲੇ ਹਾਕੀ ਵਲਡ ਕੱਪ ਦਾ ਦਿੱਤਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਦਸੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਸੰਤ ਕਬੀਰ ਕੁਟਿਰ ਨਿਵਾਸ ’ਤੇ ਮੁਲਾਕਾਤ ਕਰ ਉੜੀਸਾ ਦੇ ਭੁਵਨੇਸ਼ਵਰ ਵਿਚ 13 ਤੋਂ 29 ਜਨਵਰੀ ਤਕ ਪ੍ਰਬੰਧਿਤ ਹੋਣ ਵਾਲਾ ਹਾਕੀ ਵਲਡ ਕੱਪ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਮੁੱਖ ਮੰਤਰੀ ਨਾਲ ਹਾਕੀ ਵਲਡ ਕੱਪ ਨੁੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਖਿਡਾਰੀਆਂ ਦੇ ਲਈ ਤਿਆਰ ਕੀਤਾ ਗਿਆ ਬ੍ਰਾਊਚਰ ਅਤੇ ਖਿਡਾਰੀਆਂ ਦੀ ਡ?ਰੈਸ ਕੋਡ ਦਾ ਨਮੂਨਾ ਦਿਖਾਇਆ। ਮੁੱਖ ਮੰਤਰੀ ਨੇ ਉੜੀਸਾ ਦੀ ਮਾਲ ਮੰਤਰੀ ਨੂੰ ਸਮ੍ਰਿਤੀ ਚਿੰਨ੍ਹ ਅਤੇ ਸ੍ਰੀਮਦਭਗਵਦ ਗੀਤਾ ਭੇਂਟ ਕੀਤੀ। ਉੜੀਸਾ ਦੀ ਮੰਤਰੀ ਨੇ ਮੁੱਖ ਮੰਤਰੀ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਹਾਕੀ ਵਲਡ ਕੱਪ ਦਾ ਪ੍ਰਬੰਧ ਹੋਣਾ ਬਹੁਤ ਹੀ ਮਾਣ ਦਾ ਵਿਸ਼ਾ ਹੈ। ਦੇਸ਼ ਦੀ ਹਾਕੀ ਟੀਮ ਵਿਚ ਹਰਿਆਣਾ ਦੇ ਪੰਚ ਖਿਡਾਰੀ ਸ਼ਾਮਿਲ ਹਨ। ਹਰਿਆਣਾ ਨੇ ਹਾਕੀ ਟੀਮ ਨੂੰ ਖੇਲੇਗਾ -ਇੰਡੀਆ, ਜਿੱਤੇਗਾ ਇੰਡੀਆ , ਜਿੱਤੇਗੀ-ਹਾਕੀ ਨਾਰਾ ਦਿੱਤਾ ਹੈ। ਖਿਡਾਰੀ ਮਿਹਨਤ ਅਤੇ ਲਗਨ ਦੇ ਨਾਲ ਖੇਲਣਗੇ ਅਤੇ ਹਾਕੀ ਵਲਡ ਕੱਪ ਜਿੱਤਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮ ਦੇਣ ਦੇ ਨਾਲ-ਨਾਲ ਰੁਜਗਾਰ ਦੇ ਵੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਨਾਲ ਪੇਂਡੂ ਖੇਤਰ ਵਿਚ ਨੌਜੁਆਨ ਖੇਡਾਂ ਦੇ ਵੱਲ ਵੱਧ ਰਹੇ ਹਨ ਅਤੇ ਅੱਜ ਹਰ ਪਿੰਡ ਖੇਲਮਈ ਨਜਰ ਆ ਰਹੇ ਹਨ। ਹਾਕੀ ਦੇ ਖਿਡਾਰੀਆਂ ਦੇ ਲਈ ਕਈ ਸਥਾਨਾਂ ’ਤੇ ਏਸਟਰੋਟਰਫ ਬਨਾਉਣ ਤੋਂ ਇਲਾਵਾ ਹੋਰ ਵੀ ਬਿਹਤਰ ਇੰਫ?ਰਾਸਟਕਚਰ ਤਿਆਰ ਕੀਤਾ ਹੈ ਜਿਸ ਦੇ ਬਲਬੁਤ ਖਿਡਾਰੀਆਂ ਨੇ ਬਿਹਤਰ ਪ੍ਰਦਰਸ਼ਨ ਕਰ ਕੌਮਾਂਤਰੀ ਪੱਧਰ ’ਤੇ ਪਹਿਚਾਣ ਬਣਾਈ ਹੈ। ਮੁੱਖ ਮੰਤਰੀ ਨੇ ਸਰਕਾਰ ਦੀ ਮਹਤੱਵਪੂਰਣ ਯੋਜਨਾ ਪਰਿਵਾਰ ਪਹਿਚਾਣ ਪੱਤਰ ਦੇ ਬਾਰੇ ਵਿਚ ਉੜੀਸਾ ਦੀ ਮੰਤਰੀ ਨੂੰ ਵਿਸਤਾਰ ਨਾਲ ਜਾਣੁੰ ਕਰਵਾਉਂਦੇ ਹੋਏ ਕਿਹਾ ਕਿ ਇਸ ਯੋਜਨਾ ਰਾਹੀਂ ਸਰਕਾਰ ਹਰੇ ਪਰਿਵਾਰ ਦੇ ਉਜਵਲ ਅਤੇ ਸੁਖਦ ਭਵਿੱਖ ਨੁੰ ਲੈ ਕੇ ਕੰਮ ਕਰ ਰਹੀ ਹੈ। ਪੀਪੀਪੀ ਯੋਜਨਾ ਦਾ ਦੇਸ਼ ਦੇ ਕਈ ਸੂਬੇ ਅਨੁਸਰਣ ਕਰ ਰਹੇ ਹਨ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਕਈ ਅਧਿਕਾਰੀ ਮੌਜੂਦ ਰਹੇ।
Share the post "ਮੁੱਖ ਮੰਤਰੀ ਨਾਲ ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਕੀਤੀ ਮੁਲਾਕਾਤ"