ਅਧਿਕਾਰੀਆਂ ਤੋਂ ਲਈ ਸੀਵਰੇਜ ਪਾਣੀ ਦੇ ਸ਼ੁੱਧ ਕਰਨ ’ਤੇ ਰਿਪੋਰਟ ਖੁਦ ਬੀਓਡੀ ਲੇਵਲ ਕੀਤਾ ਚੈਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਜਿਲ੍ਹਾ ਦੇ ਪਿੰਡ ਧਨਵਾਪੁਰ ਵਿਚ 50 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ ਅਤੇ ਖੁਦ ਉਪਚਾਰਿਤ ਪਾਣੀ ਦਾ ਬੀਓਡੀ, ਲੇਵਲ ਚੈਕ ਕੀਤਾ, ਜੋ ਕਿ 3 ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜਲ ਸੰਸਾਧਨ ਦੀ ਦਿਸ਼ਾ ਵਿਚ ੳਪਚਾਰਿਤ ਪਾਣੀ ਦੀ ਮੁੜ ਵਰਤੋ ਇਕ ਮਹਤੱਵਪੂਰਣ ਕਦਮ ਹੈ। ਮਾਹਰਾਂ ਅਨੁਸਾਰ ਟਰਸ਼ਰੀ ਟ?ਰੀਟਮੈਂਟ ਦੇ ਬਾਅਦ ਜੇਕਰ ਸੀਵਰੇਜ ਦੇ ਪਾਣੀ ਦਾ ਬੀਓਡੀ ਲੇਵਲ 10 ਤੋਂ ਘੱਟ ਆਉਣਾ ਹੈ ਤਾਂ ਉਸ ਸੋਧ ਪਾਣੀ ਨੂੰ ਸਿੰਚਾਈ ਦੇ ਲਈ ਅਤੇ ਉਦਯੋਗਾਂ ਵਿਚ ਵਰਤੋ ਕੀਤਾ ਜਾ ਸਕਦਾ ਹੈ। ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਗੁਰੂਗ੍ਰਾਮ ਜਿਲ੍ਹਾ ਵਿਚ ਪਿੰਡ ਧਨਵਾਪੁਰ ਅਤੇ ਬਹਿਰਾਮਪੁਰ ਵਿਚ 38.8 ਐਮਐਲਡੀ ਸਮਰੱਥਾ ਦੇ ਜੀਵਰੇਜ ਟਰੀਟਮੇਂਟ ਲੱਗੇ ਹੋਏ ਹਨ। ਇੰਨ੍ਹਾਂ ਵਿਚ 50 ਐਮਐਲਡੀ, 68 ਐਮਐਲਡੀ ਅਤੇ 100 ਐਮਐਲਡੀ ਸਮਰੱਥਾ ਦੇ ਤਿੰਨ ਪਲਾਂਟ ਪਿੰਡ ਧਨਵਾਪੁਰ ਵਿਚ ਅਤੇ 50 ਐਮਐਲਡੀ ਤੇ 120 ਐਮਐਲਡੀ ਦੇ ਦੋ ਪਲਾਂਟ ਪਿੰਡ ਬਹਿਰਾਮਪੁਰ ਵਿਚ ਹਨ। ਪਿੰਡ ਧਨਵਾਪੁਰ ਦੇ ਦੋ ਪਲਾਂਟ ਕ੍ਰਮਵਾਰ 50 ਐਮਐਲਡੀ ਤੇ 68 ਐਮਐਲਡੀ ਸੌ-ਫੀਸਦੀ ਰੂਪ ਨਾਲ ਟਰਸ਼ਰੀ ਟ?ਰੀਟਮੈਂਟ ਸਹੂਲਤਯੁਕਤ ਹਨ ਅਤੇ 100 ਐਮਐਲਡੀ ਵਾਲੇ ਪਲਾਂਟ ਵਿਚ ਹੁਣ 25 ਐਮਐਲਡੀ ਟਰਸ਼ਰੀ ਟਰੀਟਮੈਂਟ ਦੀ ਸਹੂਲਤ ਨਾਲ ਜੁੁੜਿਆ ਹੋਇਆ ਹੈ, ਬਾਕੀ 75 ਐਮਐਲਡੀ ਨੂੰ ਵੀ ਇਸ ਸਹੂਲਤ ਨਾਲ ਜੋੜਨ ਲਈ ਟੇੱਡਰ ਹੋ ਚੁੱਕੇ ਹਨ। ਇਸੀ ਤਰ੍ਹਾ, ਪਿੰਡ ਬਹਿਰਾਮਪੁਰ ਵਿਚ ਦੋਵਾਂ ਪਲਾਂਟਾਂ ਦੀ ਸਮਰੱਥਾ 170 ਐਮਐਲਡੀ ਹੈ, ਜਿਸ ਵਿੱਚੋਂ 80 ਐਮਐਲਡੀ ਟਰਸ਼ਰੀ ਟਰੀਟਮੈਂਟ ਦੀ ਸਹੂਲਤ ਹੈ ਅਤੇ ਬਾਕੀ 90 ਐਮਐਲਡੀ ਨੂੰ ਇਸ ਸਹੂਲਤ ਨਾਲ ਜੋੜਨ ਲਈ ਟੇਂਡਰ ਮੰਗੇ ਜਾ ਰਹੇ ਹਨ। ਸ੍ਰੀ ਸੁਧੀਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਕਿ ਝੱਜਰ ਜਿਲ੍ਹਾ ਦੇ ਪਿੰਡ ਜਹਾਜਗੜ੍ਹ ਵਿਚ 20 ਐਮਐਲਡੀ ਸਮਰੱਥਾ ਦਾ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦਾ ਕੰਮ ਪ੍ਰਗਤੀ ’ਤੇ ਹੈ ਜੋ ਅਗਲੇ ਦੋ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਇਸੀ ਤਰ੍ਹਾ ਗੁਰੂਗ੍ਰਾਮ ਜਿਲ੍ਹਾ ਦੇ ਮਾਨੇਸਰ ਵਿਚ 25 ਐਮਐਲਡੀ ਸਮਰੱਥਾ ਦਾ ਐਸਟੀਪੀ ਮਾਨੇਸਰ , ਨਾਹਰਪੁਰ, ਕਾਸਨ ਅਤੇ ਨੇੜੇ ਦੇ ਪਿੰਡਾਂ ਦੇ ਲਈ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਅਗਲੇ ਇਕ ਸਾਲ ਵਿਚ ਬਣ ਕੇ ਤਿਆਰ ਹੋਵੇਗਾ। ਇਹੀਂ ਨਹੀਂ ਪਿੰਡ ਧਨਵਾਪੁਰ ਵਿਚ ਵੀ ਇਕ ਹੋਰ 100 ਐਮਐਲਡੀ ਦਾ ਸੀਵਰੇਜ ਟ?ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਇਸ ਪਲਾਂਟ ਦੇ ਸਤੰਬਰ 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਹ ਸਾਰੇ ਪਲਾਂਟ ਪੂਰੀ ਤਰ੍ਹਾ ਨਾਲ ਟਰਸ਼ਰੀ ਟਰੀਟਮੈਂਟ ਦੀ ਸਹੂਲਤ ਨਾਲ ਲੈਸ ਹੋਣਗੇ।
Share the post "ਮੁੱਖ ਮੰਤਰੀ ਨੇ ਕੀਤਾ ਗੁਰੂਗ੍ਰਾਮ ਜਿਲ੍ਹਾ ਦੇ ਪਿੰਡ ਧਨਵਾਪੁਰ ਵਿਚ ਐਸਟੀਪੀ ਦਾ ਨਿਰੀਖਣ"