ਮੁੱਖ ਮੰਤਰੀ ਮਨੋਹਰ ਲਾਲ ਨੇ ਜਨ ਸੰਵਾਦ ਪ੍ਰੋਗ੍ਰਾਮ ਵਿਚ ਆਮਜਨਤਾ ਦੀ ਸੁਣਵਾਈ ਦੌਰਾਨ ਦਿੱਤੇ ਨਿਰਦੇਸ਼
ਜਨ ਸੰਵਾਦ ਪ੍ਰੋਗ੍ਰਾਮ ਵਿਚ 600 ਤੋਂ ਵੱਧ ਸ਼ਿਕਾਇਤਾਂ ਪਹੁੰਚੀ, ਮੌਕੇ ‘ਤੇ ਹੀ ਕੀਤਾ ਹੱਲ
ਸੀਨੀਅਰ ਨਾਗਰਿਕ ਦੀ ਸ਼ਿਕਾਇਤ ‘ਤੇ ਸੀਐਮਓ ਨੂੰ ਦਿੱਤੀ ਨਸੀਹਤ, ਕਿਹਾ ਡਾਕਟਰ ਹੋਣ ਦੇ ਨਾਤੇ ਤੁਹਾਡੇ ਅੰਦਰ ਸੇਵਾ ਦਾ ਭਾਵ ਹੋਰ ਵੱਧ ਹੋਵੇ
ਮਿਰਜਾਪੁਰ ਪਿੰਡ ਨਿਵਾਸੀ ਦੀ ਸ਼ਿਕਾਇਤ ‘ਤੇ ਬਿਜਲੀ ਨਿਗਮ ਵੱਲੋਂ ਲਗਾਏ ਗਏ 32 ਹਜਾਰ ਰੁਪਏ ਦੇ ਜੁਰਮਾਨੇ ਨੂੰ ਮੁੱਖ ਮੰਤਰੀ ਰਾਹਤ ਕੋਸ਼ ਤੋਂ ਦੇਣ ਦੇ ਨਿਰਦੇਸ਼, ਕਨੈਕਸ਼ਨ ਤੁਰੰਤ ਸ਼ੁਰੂ ਹੋਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਅਕਤੂਬਰ – ਮੁੱਖ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਫਰੀਦਾਬਾਦ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਐਕਸ਼ਨ ਮੋਡ ਵਿਚ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਜਨ ਸੰਵਾਦ ਪ੍ਰੋਗ੍ਰਾਮ ਵਿਚ ਸ਼ਿਕਾਇਤ ਦੇਣ ਵਾਲੇ ਸੋਤਈ, ਪਿੰਡ ਨਿਵਾਸੀਆਂ ‘ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਉਣ ਵਾਲੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਸਤਨਰਾਇਣ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਆਦੇਸ਼ ਵੀ ਦਿੱਤੇ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਜੇਕਰ ਸਮੇਂ ‘ਤੇ ਕੰਮ ਨਹੀਂ ਕਰਦਾ ਅਤੇ ਕੰਮਚੋਰੀ ਕਰਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰੇਕ ਅਧਿਕਾਰੀ ਤੇ ਕਰਮਚਾਰੀ ਸੰਵੇਦਨਸ਼ੀਲ ਹੋ ਕੇ ਕੰਮ ਕਰੇ ਅਤੇ ਆਮਜਨਤਾ ਨੂੰ ਸਮੇਂ ‘ਤੇ ਸੇਵਾ ਉਪਲਬਧ ਕਰਾਉਣ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਜਨ ਸੰਵਾਦ ਪ੍ਰੋਗ੍ਰਾਮ ਵਿਚ 600 ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ ਹਨ। ਇੰਨ੍ਹਾਂ ਵਿੱਚੋਂ 158 ਨਗਰ ਨਿਗਮ ਦੀਆਂ, 89 ਪੁਲਿਸ ਦੀਆਂ ਸ਼ਿਕਾਇਤਾਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਿਕਾਇਤਾਂ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਦਾ ਸਥਾਨਕ ਪੱਧਰ ‘ਤੇ ਹੱਲ ਕੀਤਾ ਗਿਆ ਹੈ ਅਤੇ ਬਾਕੀ ਦਾ ਮੁੱਖ ਦਫਤਰ ਪੱਧਰ ‘ਤੇ ਅਧਿਐਨ ਕਰ ਹੱਲ ਕੀਤਾ ਜਾਵੇਗਾ। ਦਿਵਆਂਗਾਂ ਤੇ ਬਜੁਰਗਾਂ ਦੀ ਪੈਂਸ਼ਨ ਦੀ ਸਮਸਿਆ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਸਾਰਿਆਂ ਦੀ ਤਸਦੀਕ ਕੀਤੀ ਜਾ ਰਹੀ ਹੈ। ਜਲਦੀ ਹੀ ਲੋਕਾਂ ਨੂੰ ਪੈਂਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਮੌਕੇ ‘ਤੇ ਹੀ ਇਕ ਦਿਵਆਂਗਜਨ ਰਾਜੇਂਦਰ ਸਿੰਘ ਤੇ ਇਕ ਬਜੁਰਗ ਰਤਨ ਸਿੰਘ ਨੂੰ 2500-2500 ਰੁਪਏ ਨਗਰ ਪੈਂਸ਼ਨ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਅਗਲੇ ਮਹੀਨੇ ਤੋਂ ਸਮੇਂ ‘ਤੇ ਪੈਂਸ਼ਨ ਮਿਲੇਗੀ।
ਉਨ੍ਹਾਂ ਨੇ ਬਿਜਲੀ ਦੀ ਇਕ ਸ਼ਿਕਾਇਤ ‘ਤੇ ਦਖਣ ਹਰਿਆਣਾ ਬਿਜਲੀ ਵੰਡ ਨਿਗਮ ਤਅੇ ਬੀਪੀਟੀਪੀ ਬਿਲਡਰ ਦੇ ਵਿਚ ਤਾਲਮੇਲ ਬਣਾ ਕੇ ਸਮਸਿਆ ਦਾ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦੋ ਪੱਖਾਂ ਦੇ ਵਿਵਾਦ ਵਿਚ ਆਮਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਐਸਡੀਐਮ ਦੀ ਅਗਵਾਈ ਵਿਚ ਇਸ ਦੇ ਲਈ ਇਕ ਕਮੇਟੀ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਬਿਜਲੀ ਨਿਗਮ ਵੱਲੋਂ ਮਿਰਜਾਪੁਰ ਪਿੰਡ ਦੇ ਤ੍ਰਿਲੋਕ ਚੰਦ ਦਾ ਕਨੈਕਸ਼ਨ ਕੱਟਣ ਤੇ 32 ਹਜਾਰ ਰੁਪਏ ਦਾ ਜੁਰਮਾਨਾ ਕਰਨ ਦੇ ਇਕ ਮਾਮਲੇ ਦਾ ਨਿਪਟਾਰਾ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ 32 ਹਜਾਰ ਰੁਪਏ ਦਾ ਜੁਰਮਾਨਾ ਮੁੱਖ ਮੰਤਰੀ ਰਾਹਤ ਕੋਸ਼ ਤੋਂ ਦਿੱਤਾ ਜਾਵੇਗਾ ਅਤੇ ਬਿਜਲੀ ਨਿਗਮ ਤੁਰੰਤ ਕਨੈਕਸ਼ਨ ਜੋੜਨ। ੲਡੇਲ ਡਿਵਾਇਨ ਸੋਸਾਇਟੀ ਸੈਕਟਰ-76 ਦੇ ਅਭਿਸ਼ੇਕ ਦੀ ਸਮਸਿਆ ਦਾ ਹੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ 100 ਤੋਂ ਵੱਧ ਪਰਿਵਾਰ ਰਹਿੰਦੇ ਹਨ। ਅਜਿਹੇ ਵਿਚ ਨਿਵਾਸੀਆਂ ਨੂੰ ਕਮਰਸ਼ਿਅਲ ਰੇਟ ਦੀ ਥਾਂ ਘਰੇਲੂ ਰੇਲ ‘ਤੇ ਹੀ ਬਿਜਲੀ ਸਪਲਾਈ ਯਕੀਨੀ ਕੀਤੀ ਜਾਵੇ। ਇਸ ਦੌਰਾਨ ਇਕ ਦਿਵਆਂਗਜਨ ਦੀ ਸ਼ਿਕਾਇਤ ‘ਤੇ ਸੀਐਮਓ ਨੂੰ ਨਸੀਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਡਾਕਟਰ ਹਨ ਅਤੇ ਤੁਹਾਨੂੰ ਵੱਧ ਸੇਵਾਭਾਵ ਨਾਲ ਕੰਮ ਕਰਨ ਦੀ ਜਰੂਰਤ ਹੈ।
ਇਸ ਦੌਰਾਨ ਜਨ ਸੰਵਾਦ ਵਿਚ ਆਪਣੇ ਪੋਤਾ-ਪੋਤੀ ਤੇ ਨਾਤੀ-ਨਾਤਿਨ ਦੀ ਪੈਂਸ਼ਨ ਬਨਵਾਉਣ ਲਈ ਫਰਿਆਦ ਲੈ ਕੇ ਪਹੁੰਚੇ ਬਜੁਰਗ ਰਾਮ ਸਿੰਘ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਨੇ ਅਨਾਥ ਬੱਚਿਆਂ ਨੂੰ ਪੈਂਸ਼ਨ ਦੇ ਨਾਲ-ਨਾਲ ਇਕ ਲੱਖ ਰੁਪਏ ਦੀ ਸਹਾਇਤਾ ਰਕਮ ਵੀ ਜਲਦੀ ਤੋਂ ਜਲਦੀ ਦੇਣ ਦੇ ਨਿਰਦੇਸ਼ ਦਿੱਤੇ। ਨਾਗੇਂਦਰ ਰਾਏ ਵੱਲੋਂ ਇਕ ਨਿਜੀ ਸਕੂਲ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੇਕਰ ਸਕੂਲ ਨੇ 134ਏ ਦੇ ਤਹਿਤ ਦਾਖਲਾ ਦਿੱਤਾ ਹੈ ਤਾਂ ਸਕੂਲ ਪੜ੍ਹਾ ਕਿਉਂ ਨਹੀਂ ਰਿਹਾ ਹੈ। ਇਸ ‘ਤੇ ਸਕੂਲ ਦੇ ਖਿਲਾਫ 134ਏ ਦੇ ਤਹਿਤ ਨੋਟਿਸ ਜਾਰੀ ਕਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪ੍ਰਦੂਸ਼ਣ ਮਾਨਕਾਂ ਨੂੰ ਲੈ ਕੇ ਮਿਲੀ ਕੁੱਝ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਕ ਮਹੀਨੇ ਦੇ ਅੰਦਰ ਸਰਵੇ ਕਰ ਇਸ ਦੀ ਰਿਪੋਰਟ ਪੇਸ਼ ਕਰਨ।
ਇਸ ਦੌਰਾਨ ਮੁੱਖ ਮੰਤਰੀ ਨੇ ਨਗਰ ਨਿਗਮ ਵਿਚ ਮਰਦਮਸ਼ੁਮਾਰੀ ਵਿਚ ਗੜਬੜੀ ਦੇ ਮਾਮਲੇ ਵਿਚ ਕਿਹਾ ਕਿ ਮਰਦਮਸ਼ੁਮਾਰੀ ਵਿਚ ਕਿਸੇ ਤਰ੍ਹਾ ਦੀ ਗੜਬੜੀ ਨਹੀਂ ਕੀਤੀ ਗਈ ਹੈ। ਇਸ ਲਈ ਸਰਕਾਰ ਵੱਲੋਂ ਪਰਿਵਾਰ ਪਹਿਚਾਣ ਪੱਤਰ ਬਣਾਇਆ ਜਾ ਰਿਹਾ ਹੈ ਤਾਂ ਜੋ ਹਰੇਕ ਵਿਅਕਤੀ ਦੀ ਜਾਣਕਾਰੀ ਸਰਕਾਰ ਦੇ ਕੋਲ ਹੋਵੇ। ਜਿਲ੍ਹਾ ਦੇ ਇਕ ਪਿੰਡ ਦੀ ਪੰਚਾਇਤ ਦਾ ਰਿਕਾਰਡ ਸਰਪੰਚ ਵੱਲੋਂ ਗਾਇਬ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਨੂੰ ਆਦੇਸ਼ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕਰ ਤੁਰੰਤ ਕਾਰਵਾਈ ਕਰਨ ਅਤੇ ਐਫਆਈਆਰ ਵੀ ਦਰਜ ਕਰਨ। ਇਸ ਦੇ ਨਾਲ ਹੀ ਪਿਆਲਾ ਪਿੰਡ ਨਿਵਾਸੀ ਸੁਮਨ ਭਾਟਿਆ ਨੂੰ ਬਿਜਲੀ ਦੀ ਹਾਈਟੈਂਸ਼ਨ ਲਾਇਨ ਦੇ ਹੇਠਾਂ ਬਣੇ ਮਕਾਨ ਦੀ ਉੱਪਰੀ ਮੰਜਿਲ ਹਟਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਲਾਇਨਾਂ ਕੌਮੀ ਮਹਤੱਵ ਦੀ ਹੁੰਦੀਆਂ ਹਨ। ਮੁੱਖ ਮੰਤਰੀ ਨੇ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀ ਜਨਸਣਵਾਈ ਲਈ ਸਥਾਪਿਤ ਪੰਚ ਸ਼ਿਕਾਇਤ ਕੇਂਦਰਾਂ ‘ਤੇ ਜਾ ਕੇ ਵੀ ਲੋਕਾਂ ਦੀ ਸ਼ਿਕਾਇਤਾਂ ਸੁਣੀਆਂ।
ਜਨਸੰਵਾਦ ਪ੍ਰੋਗ੍ਰਾਮ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਦੇ ਨਾਲ ਗ੍ਰੀਨ ਫੀਲਡ ਕਾਲੋਨੀ ਦਾ ਦੌਰਾ ਕੀਤਾ ਅਤੇ ਕਲੋਨੀ ਵਿਚ ਸਾਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਕਲੋਨੀ ਵਾਸੀਆਂ ਨੇ ਦਸ਼ਕਾਂ ਤੋਂ ਚੱਲੀ ਆ ਰਹੀ ਸਮਸਿਆਵਾਂ ਦੇ ਤੁਰੰਤ ਹੱਲ ਲਈ ਮੁੱਖ ਮੰਤਰੀ ਦਾਧੰਨਵਾਦ ਪ੍ਰਗਟਾਇਆ।ਇਸ ਮੌਕੇ ‘ਤੇ ਕੇਂਦਰੀ ਉਰਜਾ ਅਤੇ ਭਾਰਤੀ ਉਦਯੋਗ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਸੂਬੇ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸੀਮਾ ਤ੍ਰਿਖਾ, ਵਿਧਾਇਕ ਨਰੇਂਦਰ ਗੁਪਤਾ, ਵਿਧਾਇਕ ਨੈਯਨਪਾਲ ਰਾਵਤ, ਵਿਧਾਇਕ ਰਾਜੇਸ਼ ਨਾਗਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਮਹਾਨਿਦੇਸ਼ਕ ਸੁਓਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਡਾ. ਅਮਿਤ ਅਗਰਵਾਲ ਸਮੇਤ ਸੀਨੀਅਰ ਅਧਿਕਾਰੀ ਤੇ ਮਾਣਯੋਗ ਲੋਕ ਮੌਜੂਦ ਸਨ।
Share the post "ਮੁੱਖ ਮੰਤਰੀ ਨੇ ਦਬਾਅ ਬਣਾ ਕੇ ਸ਼ਿਕਾਇਤ ਵਾਪਸ ਕਰਵਾਉਣ ਵਾਲੇ ਖੁਰਾਕ ਅਤੇ ਸਪਲਾਈ ਇੰਸਪੈਕਟਰ ਨੂੰ ਕੀਤਾ ਸਸਪੈਂਡ"