ਸੁਖਜਿੰਦਰ ਮਾਨ
ਚੰਡਗੀੜ੍ਹ, 12 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਧਰਨਾ ਥਾਂਵਾਂ ਤੋਂ ਕਿਸਾਨਾਂ ਵੱਲੋਂ ਆਪਣੇ ਧਰਨੇ ਚੁੱਕਣ ਦੇ ਫੈਸਲਾ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨਾਂ ‘ਤੇ ਦਰਜ ਮੁਕਦਮਿਆਂ ਨੂੰ ਵਾਪਸ ਲੈ ਜਾਣ ਵਾਲੇ ਗਲਬਾਤ ਚਲ ਰਹੀ ਹੈ। ਮੁੱਖ ਮੰਤਰੀ ਅੱਜ ਇੱਥੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ 15ਵੀਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਿੰਨ੍ਹਾਂ ਲੋਕਾਂ ਦੀ ਮੌਤ ਦੀ ਸੂਚੀ ਕਿਸਾਨਾਂ ਵੱਲੋਂ ਦਿੱਤੀ ਗਈ ਹੈ, ਉਸ ਦੀ ਪੁਲਿਸ ਵਿਭਾਗ ਵੱਲੋਂ ਤਸਦੀਕ ਕੀਤੀ ਜਾਵੇਗੀ।ਕਿਸਾਨਾਂ ਵਿਰੁੱਧ ਦਾਇਰ ਮੁਕਦਮਿਆਂ ਨੂੰ ਵਾਪਸ ਲਏ ਜਾਣ ਬਾਰੇ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਸਬੰਧਤ ਅਧਿਕਾਰੀ ਮਿਲ ਕੇ ਰਿਪੋਰਟ ਤਿਆਰ ਕਰਨਗੇ ਕਿ ਕਿੰਨ੍ਹੇ ਮੁਕਦਮੇ ਤੁਰੰਤ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਮੁਕਦਮੇ ਅਦਾਲਤ ਜਾ ਚੁੱਕੇ ਹਨ, ਉਨ੍ਹਾਂ ਦਾ ਵਰਗੀਕਰਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਸਮੇਂ ‘ਤੇ ਵਾਪਸ ਲਏ ਜਾਣ ਬਾਰੇ ਕੰਮ ਕੀਤਾ ਜਾਵੇਗਾ। ਟੋਲ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਾਰਣ ਜੋ ਟੋਲ ਹੁਣ ਤਕ ਬੰਦ ਸਨ, ਉਹ ਜਲਦ ਹੀ ਖੁਲ੍ਹ ਜਾਣਗੇ ਅਤੇ ਟੋਲ ਦੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।
Share the post "ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਵੱਲੋਂ ਧਰਨੇ ਚੁੱਕਣ ਦੇ ਫੈਸਲਾ ਦਾ ਕੀਤਾ ਸੁਆਗਤ"