ਖੇਲੋ ਇੰਡੀਆ ਵਿਚ ਵੱਧ-ਚੜਕੇ ਹਿੱਸਾ ਲੈ ਰਹੇ ਖਿਡਾਰੀ, ਬਣਿਆ ਚੰਗਾ ਮਾਹੌਲ – ਮਨੋਹਰ ਲਾਲ
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਬੋਲੇ – ਦੂਜੇ ਸੂਬੇ ਵੀ ਖੇਡਾਂ ਵਿਚ ਹਰਿਆਣਾ ਤੋਂ ਲੈਣ ਪ੍ਰੇਰਣਾ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖੇਲੋ ਇੰਡੀਆ ਯੁਥ ਗੇਮਸ ਵਿਚ ਖਿਡਾਰੀ ਪੂਰੇ ਉਤਸਾਹ ਨਾਲ ਵੱਧ-ਚੜਕੇ ਹਿੱਸਾ ਲੈ ਰਹੇ ਹਨ। ਮੈਡਲ ਟੈਲੀ ਵਿਚ ਹਰਿਆਣਾ ਅੱਗੇ ਚੱਲ ਰਿਹਾ ਹੈ। ਖੇਲੋ ਇੰਡੀਆ ਮੇਜਬਾਨ ਤਾਂ ਹਰਿਆਣਾ ਹੈ ਹੀ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਦੇ ਚੈਂਪੀਅਨ ਵੀ ਅਸੀਂ ਹੋਵਾਂਗੇ। ਸਾਡੇ ਖਿਡਾਰੀਆਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਮੁੱਖ ਮੰਤਰੀ ਵੀਰਵਾਰ ਨੂੰ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ ਪ੍ਰਬੰਧਿਤ ਖੇਲੋ ਇੰਡੀਆ ਦੀ ਵੱਖ-ਵੱਖ ਮੁਕਾਬਲਿਆਂ ਨੂੰ ਦੇਖਣ ਬਾਅਦ ਮੀਡੀਆ ਨਾਲ ਗਲਬਾਤ ਕਰ ਰਹੇ ਸਨ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਨੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਪਹੁੰਚਕੇ 200 ਮੀਟਰ ਰੇਸ ਦੇ ਜੇਤੂਆਂ ਨੁੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ। ਇਸ ਦੇ ਬਾਅਦ, ਉਨ੍ਹਾਂ ਨੇ ਮਲਖੰਭ ਦੇਖਿਆ ਅਤੇ ਹੈਂਡਬਾਲ ਦੇ ਖਿਡਾਰੀਆਂ ਨਾਲ ਮੁਲਾਕਾਤ ਕਰ, ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਲੋਂ ਇੰਡੀਆ ਦਾ ਹਰਿਆਣਾ ਵਿਚ ਬਿਹਤਰ ਪ੍ਰਬੰਧ ਹੋ ਰਿਹਾ ਹੈ। ਇਸ ਨਾਲ ਜੁੜੇ ਵੱਖ-ਵੱਖ ਪ੍ਰਬੰਧਕ ਜੋ ਪਿਛਲੇ 3 ਖੇਲੋ ਇੰਡੀਆ ਨੂੰ ਪ੍ਰਬੰਧਿਤ ਕਰ ਚੁੱਕੇ ਹਨ, ਉਨ੍ਹਾਂ ਦਾ ਵੀ ਮੰਨਨਾ ਹੈ ਕਿ ਹਰਿਆਣਾ ਵਿਚ ਇਹ ਪ੍ਰਬੰਧ ਬਹੁਤ ਹੀ ਚੰਗੇ ਮਾਹੌਲ ਵਿਚ ਹੋ ਰਹੇ ਹਨ। ਕੋਰੋਨਾ ਦੀ ਵਜ੍ਹਾ ਨਾਲ ਇਹ ਪ੍ਰਬੰਧ ਤਿੰਨ ਵਾਰ ਮੁਲਤਵੀ ਹੋਇਆ, ਪਰ ਹੁਣ ਵਧੀਆ ਮਾਹੌਲ ਵਿਚ ਅੱਗੇ ਵੱਧ ਰਿਹਾ ਹੈ। ਮੁੱਖ ਮੰਤਰੀ ਨੇ ਇਸ ਪ੍ਰਬੰਧ ਵਿਚ ਪਹੁੰਚੇ ਸਾਰੇ ਸੂਬੇ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਬਿਹਤਰ ਪ੍ਰਦਸ਼ਨ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਖੇਲੋ ਇੰਡੀਆਵਿਚ ਪਹਿਲੀ ਵਾਰ ਜੋੜੇ ਗਏ 5 ਪਰੰਪਰਿਕ ਖੇਡ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਇਹ ਪਹਿਲਾ ਮੌਕਾਂ ਹੈ ਜਦੋਂ ਖੇਲੋ ਇੰਡੀਆ ਵਿਚ 5 ਪਾਰੰਪਰਿਕ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਮਲਖੰਭ, ਗਤਕਾ, ਥਾਂਗ-ਤਾ, ਯੋੋਗਾਸਨ ਅਤੇ ਕਲਾਰੀਪੱਟੂ ਸ਼ਾਮਿਲ ਹੈ। ਅਜਿਹਾ ਦੇਖਣ ਵਿਚ ਆਇਆ ਹੈ ਕਿ ਜੋ ਖੇਡ ਜਿਸ ਵੀ ਸੂਬੇ ਨਾਲ ਜੁੜੇ ਹਨ, ਉਨ੍ਹਾ ਦੇ ਖਿਡਾਰੀ ਇੰਨ੍ਹਾਂ ਖੇਡਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ ਪਰ ਹੌਲੀ-ਹੌਲੀ ਦੂਜੇ ਸੂਬਿਆਂ ਵਿਚ ਵੀ ਇੰਨ੍ਹਾਂ ਦੀੀ ਪ੍ਰਸਿੱਧੀ ਵੱਧ ਰਹੀ ਹੈ। ਜਦੋਂ ਅਸੀਂ ਇੰਨ੍ਹਾਂ ਪਰੰਪਾਗਤ ਖੇਡਾਂ ਨੂੰ ਅੱਗੇ ਵਧਾਉਣ ਲਈ ਮੌਕਾ ਪ੍ਰਦਾਨ ਕਰਦੇ ਹਨ ਤਾਂ ਯਕੀਨੀ ਰੂਪ ਨਾਲ ਖਿਡਾਰੀਆਂ ਦਾ ਹੌਸਲਾ ਵੱਧਦਾ ਹੈ। ਮੁੱਖ ਮੰਤਰੀ ਨੇ ਮਲਖੰਭ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਅੱਜ ਉਨ੍ਹਾ ਨੇ ਇਸ ਖੇਡ ਦੀ ਇਕ ਮੁਕਾਬਲੇ ਨੁੰ ਦੇਖਿਆ, ਜਿਸ ਵਿਚ ਮਹਾਰਾਸ਼ਟਰ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਸਨ ਕਿਉਂਕਿ ਇਹ ਖੇਡ ਉਨ੍ਹਾ ਦੇ ਰਾਜ ਨਾਲ ਜੁੜੇ ਹੋਏ ਹਨ।
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਬਦਲਿਆ ਹੈ ਭਾਰ ਦਾ ਪਰਿਦਿ੍ਰਸ਼
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ 8 ਸਾਲ ਦੇ ਕਾਰਜਕਾਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਪਰਿਦਿ੍ਰਸ਼ ਬਦਲਿਆ ਹੈ। ਕਾਂਗਰਸ ਦੇ ਸ਼ਾਸਨਕਾਲ ਵਿਚ ਜੋਕਾਰਜ ਕਦੀ ਨਹੀਂ ਹੋਏ ਉਹ ਹੁਣ ਹੋ ਰਹੇ ਹਨ। ਅੱਜ ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਂਅ ਉੱਚਾ ਹੋਇਆ ਹੈ।
ਦੂਜੇ ਸੂਬੇ ਵੀ ਖੇਡਾਂ ਵਿਚ ਹਰਿਆਣਾ ਤੋਂ ਲੈਣ ਪ੍ਰੇਰਣਾ – ਗਜੇਂਦਰ ਸ਼ੇਖਾਵਤ
ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਖੇਡਾਂ ਤੇ ਖਿਡਾਰੀਆਂ ਲਈ ਅਨੁਕੂਲ ਮਾਹੌਲ ਬਣਾਇਆ ਹੈ। ਅੱਜ ਦੇਸ਼ ਵਿਚ ਬਿਹਤਰ ਖੇਡ ਇੰਫ੍ਰਾਸਟਕਚਰ ਅਤੇ ਖੇਡਾਂ ਦੇ ਚੰਗੇ ਮਾਹੌਲ ਦੀ ਵਜ੍ਹਾ ਨਾਲ ਖੇਡ ਦਾ ਪੱਧਜ ਸੁਧਰਿਆ ਹੈ। ਖਿਡਾਰੀਆਂ ਨੂੰ ਸਮੇਂ ‘ਤੇ ਸਿਲੈਕਟ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮੇਂ ‘ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸ੍ਰੀ ਸ਼ੇਖਾਵਤ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕਾਰਜਕਾਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਖੇਡ ਅਤੇ ਖਿਡਾਰੀਆਂ ਨੇ ਖੂਬ ਤਰੱਕੀ ਕੀਤੀ ਹੈ। ਹਰਿਆਣਾ ਨੇ ਜਿਸ ਤਰ੍ਹਾ ਖੇਡ ਇੰਫ੍ਰਾਸਟਮਚਰ , ਖੇਡ ਪੋਲਿਸੀ ਤੇ ਖੇਡਾਂ ਵਿਚ ਜਿਸ ਤਰ੍ਹਾ ਸਹਿਯੋਗ ਕੀਤਾ ਹੈ ਉਸ ਨਾਲ ਸੂਬੇ ਦਾ ਖੇਡਾਂ ਵਿਚ ਨਾਂਅ ਰੋਸ਼ਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਖੇਡ ਦੇ ਖੇਤਰ ਵਿਚ ਇਕ ਆਦਰਸ਼ ਸਥਾਪਿਤ ਕੀਤਾ ਹੈ, ਇਸ ਨਾਲ ਦੂਜੇ ਸੂਬੇ ਵੀ ਪ੍ਰੇਰਣਾ ਲੈਣ। ਸ੍ਰੀ ਸ਼ੇਖਾਵਤ ਨੇ ਵੀ ਪਰੰਪਰਾਗਤ ਖੇਡਾਂ ਨੁੰ ਪ੍ਰੋਤਸਾਹਨ ਦੇਣ ‘ਤੇ ਜ ਦਿੱਤਾ। ਉਨ੍ਹਾਂ ਨੈ ਕਿਹਾ ਕਿ ਭਾਰਤ ਪਰੰਪਰਾਗਤ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਰਾਜ ਤੇ ਕੌਮੀ ਪੱਧਰ ‘ਤੇ ਮੁਕਾਬਲਿਆਂ ਦਾ ਪ੍ਰਬਧ ਕਰੇਗਾ ਤਾਂ ਜੋ ਇਹ ਖੇਡ ਵੀ ਹੌਲੀ-ਹੌਲੀ ਪੂਰੇ ਵਿਸ਼ਵ ਵਿਚ ਖੇਡੇ ਜਾਣ। ਇਸ ਦਾ ਇਕ ਉਦਾਹਰਣ ਕਬੱਡੀ ਹੈ, ਜੋ ਅੱਜ ਪੂਰੇ ਵਿਸ਼ਵ ਵਿਚ ਖੇਡਿਆ ਜਾਂਦਾ ਹੈ।ਇਸ ਮੌਕੇ ‘ਤੇ ਹਰਿਆਣਾ ਦੇ ਖੇਡ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ, ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਨਿਦੇਸ਼ਕ ਪੰਕਜ ਨੈਨ, ਪੰਚਕੂਲਾ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਮੇਜਬਾਨ ਤਾਂ ਹਰਿਆਣਾ ਹੀ ਹੈ, ਮੈਨੁੰ ਉਮੀਦ ਹੈ ਕਿ ਖੇਲੋ ਇੰਡੀਆ ਦੇ ਚੈਂਪੀਅਨ ਵੀ ਅਸੀਂ ਹੋਵਾਂਗੇ – ਮਨੋਹਰ ਲਾਲ"