ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਨੇ ਅੱਜ ਮਾਲਵਾ ਖੇਤਰ ਦੀ ਪਹਿਲੀ ਕਾਰਡੀਅਕ ਅਤੇ ਨਿਊਰੋ ਇੰਟਰਵੈਂਸ਼ਨ ਆਧੁਨਿਕ ਕੈਥ ਲੈਬ ਦਾ ਉਦਘਾਟਨ ਕੀਤਾ। ਇਹ ਕੈਥ ਲੈਬ ਦਿਲ ਅਤੇ ਦਿਮਾਗ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰੇਗੀ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾ. ਰੋਹਿਤ ਮੋਦੀ ਡਾਇਰੈਕਟਰ ਕਾਰਡੀਓਲੋਜੀ ਨੇ ਕਿਹਾ, “ਨਿਊਰੋ ਇੰਟਰਵੈਂਸ਼ਨਲ ਕੈਥ ਲੈਬ ਮਰੀਜ਼ਾਂ ਲਈ ਕਾਰਡੀਓਲੋਜੀ ਅਤੇ ਨਿਊਰੋਲੋਜੀ ਡਾਇਗਨੌਸਟਿਕਸ ਅਤੇ ਇਲਾਜ ਲਈ ਸਭ ਤੋਂ ਉੱਨਤ ਪਹੁੰਚ ਹੈ। ਇਸ ਨਾਲ ਨਾ ਸਿਰਫ਼ ਮਾਲਵਾ ਬਲਕਿ ਪੂਰੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਸਟ?ਰੋਕ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਨਿਊਰੋਸਰਜਰੀ ਕੰਸਲਟੈਂਟ ਡਾ: ਗੌਰਵ ਸ਼ਰਮਾ ਨੇ ਦੱਸਿਆ ਕਿ ਲਗਭਗ 80 ਫੀਸਦੀ ਸਟਰੋਕ ਇਲਾਜ ਯੋਗ ਹਨ। ਮੈਕਸ ਹਸਪਤਾਲ ਵਿੱਚ ਸਟਰੋਕ ਦੌਰਾਨ ਸ਼ੁਰੂਆਤੀ ਇਲਾਜ ਲਈ ਅਡਵਾਂਸਡ ਸਟਰੋਕ ਯੂਨਿਟ, ਬ੍ਰੇਨ ਸਕੈਨਿੰਗ, ਥਰੋਬੋਲਾਈਸਿਸ ਅਤੇ ਕੈਥ ਲੈਬ ਅਧਾਰਤ ਸੁਵਿਧਾਵਾਂ ਹਨ, ਨਤੀਜੇ ਵਜੋਂ ਮਰੀਜ਼ਾਂ ਦੀ ਤੇਜ਼ੀ ਨਾਲ ਰਿਕਵਰੀ ਹੁੰਦੀ ਹੈ ਅਤੇ ਵਧੇਰੇ ਲੋਕਾਂ ਨੂੰ ਉਤਪਾਦਕ ਜੀਵਨ ਜਿਉਣ ਵਿੱਚ ਮਦਦ ਮਿਲਦੀ ਹੈ।ਡਾਕਟਰ ਪੱਲਵ ਜੈਨ ਐਸੋਸੀਏਟ ਕੰਸਲਟੈਂਟ ਨਿਊਰੋਲੋਜਿਸਟ ਨੇ ਕਿਹਾ ਕਿ ਭਾਰਤੀਆਂ ਵਿੱਚ ਸਟਰੋਕ ਦੇ ਜ਼ਿਆਦਾ ਮਾਮਲੇ ਹਨ, ਜੋ ਕਿ ਜੀਵਨਸ਼ੈਲੀ ਵਿੱਚ ਬਦਲਾਅ ਦੇ ਕਾਰਨ ਹਨ। ਸਟਰੋਕ ਤੋਂ ਬਾਅਦ ਪਹਿਲੇ 0 ਤੋਂ 4 ਘੰਟੇ ਬਹੁਤ ਨਾਜ਼ੁਕ ਹੁੰਦੇ ਹਨ, ਜਿਸ ਨੂੰ ਗਲੋਡਨ ਪੀਰੀਅਡ ਵੀ ਕਿਹਾ ਜਾਂਦਾ ਹੈ, ਜਿਸ ਸਮੇਂ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਸਕੇ। ਇਸ ਮੌਕੇ ਹਸਪਤਾਲ ਦੇ ਜੀਐਮ ਸੁਰਿੰਦਰ ਸਿੰਘ ਵੀ ਮੌਜੂਦ ਸਨ।
Share the post "ਮੈਕਸ ਹਸਪਤਾਲ ਬਠਿੰਡਾ ਨੇ ਕਾਰਡੀਆਕ ਐਂਡ ਨਿਊਰੋ ਇੰਟਰਵੈਂਸ਼ਨ ਕੈਥ ਲੈਬ ਸ਼ੁਰੂ ਕੀਤੀ"