18 Views
ਸੁਖਜਿੰਦਰ ਮਾਨ
ਬਠਿੰਡਾ,3 ਅਪਰੈਲ: ਮੈਰੀਟੋਰੀਅਸ ਸਕੂਲ ਲੈਕਚਰਾਰ ਪੰਜਾਬ ਦੇ ਇੱਕ ਵਫ਼ਦ ਵਲੋਂ ਅੱਜ ਸਥਾਨਕ ਹਲਕੇ ਦੇ ਐਮ.ਐਲ . ਏ ਜਗਰੂਪ ਸਿੰਘ ਗਿੱਲ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ। ਸ਼ਹਿਰੀ ਵਿਧਾਇਕ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਆਪਣੀਆਂ ਮੰਗਾਂ ਸੰਬੰਧੀ ਗੱਲ ਰੱਖਦਿਆਂ ਸਟਾਫ਼ ਦੁਆਰਾ ਦੱਸਿਆ ਗਿਆ ਕਿ ਉਹ ਬੜੀ ਮਿਹਨਤ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ। ਪਰੰਤੂ ਪਿਛਲੇ ਅੱਠਾਂ ਸਾਲਾਂ ਤੋ ਉਹ ਕਨਟਰੈਕਟ ਦੀ ਨੌਕਰੀ ਕਾਰਨ ਮਾਨਸਿਕ ਸੰਤਾਪ ਹੰਢਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਜਾਇਜ਼ ਮੰਗ ਵੱਲ ਧਿਆਨ ਦਿੱਤਾ ਜਾਵੇ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਭਰੋਸਾ ਦਿੱਤਾ ਕਿ ਮੈਰੀਟੋਰੀਅਸ ਸਕੂਲ ਲੈਕਚਰਾਰਾਂ ਨੂੰ ਪਹਿਲ ਦੇ ਆਧਾਰ ‘ਤੇ ਸਿੱਖਿਆ ਵਿਭਾਗ ਵਿੱਚ ਪੱਕਾ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਉਹ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਕੇ ਲੈਕਚਰਾਰਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਬੇਨਤੀ ਕਰਨਗੇ ।ਗਿੱਲ ਸਾਬ ਨੇ ਇਹ ਵੀ ਕਿਹਾ ਕਿ ਉਹ ਮੈਰੀਟੋਰੀਅਸ ਸਕੂਲ ਬਠਿੰਡਾ ਦਾ ਜਲਦ ਹੀ ਦੌਰਾ ਕਰਨਗੇ । ਇਸ ਸਮੇਂ ਮਨਜੀਤ ਸਿੰਘ ਲੈਕਚਰਾਰ ਅੰਗਰੇਜ਼ੀ , ਬੂਟਾ ਸਿੰਘ ਮਾਨ ਲੈਕਚਰਾਰ ਪੰਜਾਬੀ , ਰਾਕੇਸ਼ ਕੁਮਾਰ ਲੈਕਚਰਾਰ ਗਣਿਤ ,ਅਸ਼ਵਨੀ ਕੁਮਾਰ ਲੈਕਚਰਾਰ ਕਾਮਰਸ , ਹਿੰਮਾਸ਼ੂ ਸ਼ਰਮਾ ਲੈਕਚਰਾਰ ਕੈਮਿਸਟਰੀ ਮੌਜੂਦ ਸਨ ।
Share the post "ਮੈਰੀਟੋਰੀਅਸ ਸਕੂਲ ਲੈਕਚਰਾਰ ਦੇ ਵਫ਼ਦ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ"