ਮੋਹਾਲੀ ਦੇ ਕੁਰਾਲੀ ਦੇ ਫ਼ੈਕਟਰੀ ‘ਚ ਅੱਗ ਲੱਗਣ ਵਾਲੀ ਘਟਨਾਂ ‘ਤੇ CM ਮਾਨ ਨੇ ਜੱਤਾਇਆ ਦੁੱਖ

Date:

spot_img

ਮੋਹਾਲੀ: ਮੋਹਾਲੀ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਫੈਕਟਰੀ ‘ਚ ਅਚਾਨਕ ਉਸ ਸਮੇਂ ਅਫਰਾ-ਤਫਰੀ ਮੱਚ ਜਾਂਦੀ ਹੈ ਜਦੋਂ ਮਿਆਦ ਪੁੱਗਿਆ ਟਰਪੇਨਟਾਈਨ ਤੇਲ ਨੂੰ ਅੱਗ ਲੱਗ ਜਾਂਦੀ ਹੈ। ਅੱਗ ਇੰਨ੍ਹੀ ਭਿਆਨਕ ਸੀ ਕਿ ਇਸਦੀ ਲੱਪਟਾ ਆਸਮਾਨ ਨੂੰ ਛੁੱਹ ਰਹਿਆਂ ਸਨ। ਇਸ ਅੱਗ ਦੀ ਚਪੇਟ ‘ਚ ਆਉਣ ਕਾਰਨ 5 ਔਰਤਾਂ ਸਮੇਤ 8 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਗਏ। ਇਨ੍ਹਾਂ ਵਿੱਚੋਂ 2 ਔਰਤਾਂ ਨੂੰ ਮੋਹਾਲੀ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੋਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਤੁਸੀ ਇਸ ਗੱਲ ਤੋਂ ਅੰਦਾਜ਼ਾ ਲੱਗਾ ਸੱਕਦੇ ਹੋ ਕਿ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਮੌਜੂਦ ਸਨ।

MLA ਦੇਵ ਮਾਨ ਕਿਊਂ ਕੱਟ ਰਹੇ ਆਪਣੀਆਂ ਹੀ ਮੰਤਰੀਆਂ ਤੋਂ ਕੰਨੀ? ਮੰਤਰੀ ਜੋੜਾਮਾਜਰਾ ਦੇ ਬਲਾਉਣ ਤੇ ਵੀ ਸਟੇਜ ਉਤੇ ਨਹੀਂ ਗਏ ਵਿਧਾਇਕ ਸਾਹਿਬ

ਉਥੇ ਹੀ ਇਸ ਘਟਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਾਹਰ ਕੀਤਾ ਹੈ। ਉਨ੍ਹਾਂ ਸ਼ੋਸ਼ਲ ਐਕਸ ਤੇ ਲਿਖਿਆ ਕਿ “ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..।”

 

spot_img
spot_img
spot_img

Share post:

Popular

More like this
Related

ਸਾਬਕਾ ਕਾਂਗਰਸੀ ਮੰਤਰੀ ਦੇ ਘਰ 30 ਘੰਟਿਆਂ ਤੋਂ ED ਦੀ ਰੇਡ ਜਾਰੀ….

Hoshiarpur News : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ...

ਪੰਜਾਬ ‘ਚ ਵਧੇਗੀ ਠੰਡ! ਅਗਲੇ 7 ਦਿਨ ਮੀਂਹ ਦੀ ਕੋਈ ਸੰਭਾਵਨਾ ਨਹੀਂ

Punjab News : ਪੰਜਾਬ ਵਾਲਿਓ! ਜੇਕਰ ਤੁਸੀਂ ਆਉਣ ਵਾਲੇ...

CM Bhagwant Singh Mann ਵੱਲੋਂ ਪਟਿਆਲਾ ਦੇ 316 ਪਿੰਡਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦਾ ਤੋਹਫ਼ਾ

👉ਘਨੌਰ ਹਲਕੇ ਵਿੱਚ 432.65 ਕਰੋੜ ਰੁਪਏ ਦੀ ਲਾਗਤ ਨਾਲ...