WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਐਸ. ਏ. ਐਸ. ਨਗਰ

ਮੋਹਾਲੀ ਵਿਧਾਨ ਸਭਾ ਵਿੱਚ ਸਾਂਸਦ ਮਨੀਸ਼ ਤਿਵਾੜੀ ਨੇ 15 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ

ਕਿਹਾ,ਵਿਕਾਸ ਖਾਲੀ ਦਾਅਵਿਆਂ ਨਾਲ ਨਹੀਂ ਹੁੰਦਾ, ਇਹ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦੇਣਾ ਚਾਹੀਦੈ
ਮੋਹਾਲੀ, 29 ਅਕਤੂਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਲਗਾਤਾਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਅੱਜ ਉਨ੍ਹਾਂ ਮੁਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਬਲਿਆਲੀ ਅਤੇ ਬੱਲੋ ਮਾਜਰਾ ਸਮੇਤ ਵਾਰਡ ਨੰਬਰ 36 ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਕੁੱਲ 15 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ।

ਪ੍ਰਸ਼ਾਸਨ ਦੇ ਨਾਲ ਹੋਏ ਸਮਝੌਤੇ ਤੋਂ ਬਾਅਦ ਪਰਵਾਰ ਮਿ੍ਤਕ ਕਾਰੋਬਾਰੀ ਦੇ ਅੰਤਿਮ ਸਸਕਾਰ ਲਈ ਹੋਇਆ ਰਾਜ਼ੀ ਮ

ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਤਰਜੀਹ ਹੈ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਖੋਖਲੇ ਦਾਅਵੇ ਕਰਨ ਵਾਲਿਆਂ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਕਾਸ ਜ਼ਮੀਨੀ ਪੱਧਰ ’ਤੇ ਵੀ ਨਜ਼ਰ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਮਹਿੰਗਾਈ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ’ਚ ਰਸੋਈ ਗੈਸ ਸਿਲੰਡਰ ਤੋਂ ਲੈ ਕੇ ਹਰ ਚੀਜ਼ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ।

ਪੁਲਿਸ ਨੇ ਕਾਰੋਬਾਰੀ ਦੇ ਕਾਤਲਾਂ ਦੀ ਸੂਹ ਦੇਣ ‘ਤੇ ਰੱਖਿਆ 2 ਲੱਖ ਦਾ ਇਨਾਮ

ਜਿੱਥੇ ਹੋਰਨਾਂ ਤੋਂ ਇਲਾਵਾ, ਪ੍ਰਧਾਨ ਬਲਾਕ ਕਾਂਗਰਸ ਮੁਹਾਲੀ ਸ਼ਹਿਰੀ ਜਸਪ੍ਰੀਤ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਮਨਜੋਤ ਸਿੰਘ, ਜਗਦੀਪ ਜੱਸੀ ਸਰਪੰਚ ਤੇ ਪ੍ਰਧਾਨ ਬਲਾਕ ਕਾਂਗਰਸ ਮੁਹਾਲੀ ਦਿਹਾਤੀ, ਕੁਲਵੰਤ ਸਿੰਘ ਸਰਪੰਚ, ਨਵਜੋਤ ਬੱਛਲ ਐਮ.ਸੀ., ਅਮਨ ਸਲੈਚ ਯੂਥ ਕਾਂਗਰਸੀ ਆਗੂ, ਮਨਜੀਤ ਸਿੰਘ, ਲਾਭ ਸਿੰਘ, ਸੁਰਜੀਤ ਸਿੰਘ, ਪਾਲ ਸਿੰਘ ਪੰਚ, ਅਵਤਾਰ ਸਿੰਘ, ਬਿਕਰਮ ਸਿੰਘ, ਅਕਸ਼ਿਤ ਸ਼ਰਮਾ, ਰਾਜ ਸਿੰਘ ਸਾਬਕਾ ਸਰਪੰਚ, ਹਰਭੁਪਿੰਦਰ ਸਿੰਘ ਪੰਚ, ਪਾਲ ਸਿੰਘ ਪੰਚ, ਕੇਵਲ ਸਿੰਘ ਪੰਚ, ਹਰਜੀਤ ਸਿੰਘ ਪੰਚ, ਹਰਿੰਦਰ ਸਿੰਘ ਪੰਚ, ਗੁਰਮੀਤ ਸਿੰਘ ਸਿਆਣ, ਤਜਿੰਦਰ ਸਿੰਘ ਵਾਲੀਆ, ਐਡਵੋਕੇਟ ਮਹਾਦੇਵ ਸਿੰਘ, ਦਲਬੀਰ ਸਿੰਘ ਵੀ ਹਾਜ਼ਰ ਸਨ।

 

Related posts

ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ, ਮੋਹਾਲੀ ਵਲੋਂ ਰਾਮਨੌਮੀ ਉਤੇ ਲਗਾਈ ਛਬੀਲ ਤੇ ਲੰਗਰ

punjabusernewssite

ਐਮ.ਓ.ਯੂ. ਦਾ ਸਮਾਂ ਪੁੱਗਿਆ, ਨਿਵੇਸ਼ ਨੂੰ ਹੁਲਾਰਾ ਦੇਣ ਲਈ ਹੁਣ ਤੋਂ ਉਦਯੋਗਪਤੀਆਂ ਨਾਲ ਦਿਲ ਤੋਂ ਸਮਝੌਤੇ ਹੋਣਗੇ- ਮੁੱਖ ਮੰਤਰੀ

punjabusernewssite

ਮੇਲਾ ਕਤਲ ਕਾਂਡ: ਖੁੱਲੀਆਂ ਪਰਤਾਂ, ਸੂਟਰ ਦਾ ਸਾਥੀ ਵੀ ਲੱਗਿਆ ਪੁਲਿਸ ਦੇ ਹੱਥ

punjabusernewssite