ਮੌੜ ਬੰਬ ਧਮਾਕੇ ’ਚ ਮਰਨ ਵਾਲਿਆਂ ਨੂੰ ਦਿੱਤੀ ਸਰਧਾਂਜ਼ਲੀ

0
39
0

ਪੰਜ ਬੱਚਿਆਂ ਸਮੇਂਤ 7 ਲੋਕਾਂ ਦੀ ਹੋਈ ਸੀ ਮੌਤ
ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਗਿਫ੍ਰਤਰ ਕਰਨ ਦੀ ਕੀਤੀ ਮੰਗ
ਭੋਲਾ ਸਿੰਘ ਮਾਨ
ਮੌੜ ਮੰਡੀ, 31 ਜਨਵਰੀ – ਵਿਧਾਨ ਸਭਾ ਚੋਣਾ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ ਦੌਰਾਨ ਹੋਏ ਬੰਬ ਧਮਾਕੇ ’ਚ ਪੰਜ ਬੱਚਿਆਂ ਸਮੇਂਤ 7 ਲੋਕਾਂ ਦੀ ਮੌਤ ਅਤੇ ਢਾਈ ਦਰਜ਼ਨ ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ ਸੀ। ਉਹਨਾਂ ਦੇ ਨਮਿੱਤ ਅੱਜ ਬਾਬਾ ਵਿਸ਼ਵਕਰਮਾਂ ਭਵਨ ਮੌੜ ਵਿਖੇ ਸਹਿਜ ਪਾਠ ਦੇ ਭੋਗ ਪਾ ਕੇ ਮ੍ਰਿਤਕਾਂ ਨੂੰ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਘਰਸ਼ ਸੰਘਰਸ਼ ਕਮੇਟੀ ਦੇ ਕਨਵੀਨਰ ਮੇਲਾ ਸਿੰਘ ਅਤੇ ਦੇਵ ਰਾਜ ਬੂਮਰਾ ਨੇ ਬੋਲਦੇ ਹੋਏ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਆਖੀ ਜਾਂਦੀ ਰਹੀ ਹੈ। ਪ੍ਰੰਤੂ 6 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਬੰਬ ਕਾਂਡ ਦੀਆਂ ਚਾਰ ਸਿੱਟਾਂ ਬਣਨ ਦੇ ਬਾਵਜੂਦ ਵੀ ਪੁਲਿਸ ਅੱਜ ਤੱਕ ਖਾਲੀ ਹੱਥ ਹੈ। ਕਮੇਟੀ ਮੈਂਬਰਾਂ ਨੇ ਸਰਕਾਰ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪੀੜਿਤ ਪਰਿਵਾਰਾਂ ਨਾਲ ਕੀਤੇ ਵਾਧੇ ਵੀ ਪੂਰੇ ਨਹੀ ਕੀਤੇ। ਉਹਨਾਂ ਤਹਿਸੀਲਦਾਰ ਤਨਵੀਰ ਕੌਰ ਨੂੰ ਮੰਗ ਪੱਤਰ ਦੇ ਕੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਗਿਫ੍ਰਤਰ ਕੀਤਾ ਜਾਵੇ, ਮੌੜ ਸਿਵਲ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ, ਮ੍ਰਿਤਕ ਸੋਰਵ ਸਿੰਗਲਾ ਦੇ ਪਰਿਵਾਰ ’ਚੋ ਉਸਦੀ ਭੈਣ ਨੂੰ ਨੌਕਰੀ ਦਿੱਤੀ ਜਾਵੇ, ਪੀੜਿਤ ਜਸਕਰਨ ਸਿੰਘ ਅਤੇ ਅਮਰੀਕ ਸਿੰਘ ਦੀ ਸਰਜਰੀ ਕਰਵਾ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮਰਨ ਵਾਲਿਆਂ ਦੀ ਯਾਦਗਾਰ ਬਣਾਈ ਜਾਵੇ। ਇਸ ਤੋਂ ਇਲਾਵਾ ਲਾਲ ਕਾਰਡ ਚਾਲੂ ਕੀਤੇ ਜਾਣ। ਇਸ ਮੌਕੇ ਡਾ. ਬਲਵੀਰ ਸਿੰਘ, ਰਕੇਸ਼ ਕੁਮਾਰ ਬਿੱਟੂ, ਰਾਜੇਸ਼ ਜੈਨ, ਗੁਰਪ੍ਰੀਤ ਸਿੰਘ ਵਿੱਕੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।

0

LEAVE A REPLY

Please enter your comment!
Please enter your name here