ਸੁਖਜਿੰਦਰ ਮਾਨ
ਬਠਿੰਡਾ, 23 ਮਈ: ਭਾਰਤੀਯ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੌੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਦਿਆਲ ਸੋਢੀ ਨੇ ਦੱਸਿਆ ਕੇ ਬਹੁਤ ਪੁਰਾਣੇ ਸਮੇਂ ਤੋਂ ਲਾਇਨੋ ਪਾਰ ਲੋਕਾਂ ਦੀ ਜੋਂ ਲਾਘੇ ਲਈ ਅੰਡਰਗਰਾਊਂਡ ਪੁਲ ਦੀ ਮੰਗ ਸੀ ਉਸ ਨੂੰ ਪੂਰਾ ਕਰਵਾਉਣ ਲਈ ਪਿਛਲੇ ਦਿਨੀ ਦਿੱਲੀ ਵਿਖੇ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ ਨੂੰ ਮਿਲਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਦਾ ਗਿਆ ਅਤੇ ਮੌੜ ਮੰਡੀ ਦੇ ਸਮੂਹ ਲੋਕਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਮੰਤਰੀ ਦੇ osd ਸ਼੍ਰੀ ਵੇਦ ਪ੍ਰਕਾਸ਼ ਨੂੰ ਦਿੱਤਾ ਗਿਆ। ਜਿਸ ਤਹਿਤ ਰੇਲਵੇ ਦੇ ਉੱਚ – ਅਧਿਕਾਰੀਆਂ ਨੇ ਕੱਲ੍ਹ ਮੌੜ ਮੰਡੀ ਵਿਖੇ ਪਹੁੰਚ ਕੇ ਅੰਡਰਗਰਾਊਂਡ ਪੁਲ ਬਣਾਉਣ ਲਈ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਜਲਦੀ ਹੀ ਸਬੰਧਤ ਅਧਿਕਾਰੀਆਂ ਨੂੰ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ। ਇਸ ਮੌਕੇ ਉਹਨਾਂ ਨਾਲ ਦਿਆਲ ਸੋਢੀ ਨੇ ਮੰਡੀ ਵਾਸੀਆਂ ਨੂੰ ਪੂਰਾ ਭਰੋਸਾ ਦਿਵਾਇਆ ਕੇ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਆਪਣੀ ਪੂਰੀ ਵਾਹ ਲਗਾਉਣਗੇ। ਇਸ ਮੌਕੇ ਸ਼੍ਰੀ ਸੋਢੀ ਨੇ ਕਿਹਾ ਕੇ ਰੇਲਵੇ ਮਹਿਕਮੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜੋ ਪੰਜਾਬ ਸਰਕਾਰ ਦੇ ਹਿੱਸੇ ਦਾ ਕੰਮ ਹੋਵੇਗਾ ਉਸਨੂੰ ਪੂਰਾ ਕਰਨ ਵਿੱਚ ਦੇਰੀ ਨਾ ਲੱਗੇ ਤਾਂ ਜੋ ਮੰਡੀ ਵਾਸੀਆਂ ਨੂੰ ਇਸਦਾ ਲਾਭ ਮਿਲ ਸਕੇ। ਇਸ ਮੌਕੇ ਤੇ ਬੇ ਜੇ ਪੀ ਦੇ ਜ਼ਿਲਾ ਪ੍ਰਧਾਨ ਭਾਰਤ ਭੂਸ਼ਣ, ਜ਼ਿਲਾ ਜਨਰਲ ਸਕੱਤਰ ਮੇਜਰ ਬਰਾੜ, ਮੰਡਲ ਪ੍ਰਧਾਨ ਜੀਵਨ ਗੁਪਤਾ, ਮਹਿੰਦਰ ਗੋਇਲ ਪ੍ਦੇਸ਼ ਮੈਂਬਰ, ਹਰਸ਼ ਗੋਇਲ, ਮੀਕਾ ਖੱਤਰੀ, ਨਸੀਬ ਕਾਕਾ, ਚੰਦਰ ਮੋਹਨ, ਵਿਸ਼ਣੂ ਗੋਇਲ ਤੋਂ ਇਲਾਵਾ ਵੱਖ – ਵੱਖ ਸੰਸਥਾਵਾਂ ਦੇ ਮੁੱਖੀ ਇਸ ਮੌਕੇ ਹਾਜ਼ਰ ਸਨ।
Share the post "ਮੌੜ ਮੰਡੀ ਦੇ ਲਾਇਨੋ ਪਾਰ ਲੋਕਾਂ ਦੀ ਲਾਘੇ ਲਈ ਪੁਲ ਬਣਨ ਦੀ ਆਸ ਜਲਦੀ ਹੋਵੇਗੀ ਪੂਰੀ – ਦਿਆਲ ਸੋਢੀ"