ਮੰਜੇ ’ਤੇ ਬੈਠੇ ਮਰੀਜ਼ ਨੂੰ ਦਿੱਲੀ ਹਾਰਟ ਹਸਪਤਾਲ ਦੇ ਡਾਕਟਰਾਂ ਨੇ ਮੁੜ ਤੁਰਨ ਦੇ ਯੋਗ ਬਣਾਇਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਰੀੜ੍ਹ ਦੀ ਹੱਡੀ ਵਿਚ ਤਕਲੀਫ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਮੰਜੇ ‘ਤੇ ਪਏ ਮਰੀਜ਼ ਨੂੰ ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀ ਸਪੈਸਲਿਟੀ ਹਸਪਤਾਲ ਦੇ ਡਾਕਟਰਾਂ ਨੇ ਮੁੜ ਤੁਰਣ ਦੇ ਯੋਗ ਬਣਾ ਦਿੱਤਾ ਹੈ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਬੁਲਾਰੇ ਨੇ ਦਸਿਆ ਕਿ ਮਰੀਜ ਬੱਗੜ ਸਿੰਘ ਵਾਸੀ ਪਿੰਡ ਰਾਮੂਵਾਲਾ ਜਿਲ੍ਹਾ ਫਰੀਦਕੋਟ ਲੰਬੇ ਸਮੇਂ ਤੋਂ ਰੀੜ੍ਹ ਦੀ ਹੱਡੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਹੌਲੀ-ਹੌਲੀ ਇਹ ਸਮੱਸਿਆ ਇੰਨੀ ਵੱਧ ਗਈ ਕਿ ਉਹ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਗਿਆ। ਉਨ੍ਹਾਂ ਨੇ ਕਈ ਥਾਵਾਂ ‘ਤੇ ਇਲਾਜ ਕਰਵਾਇਆ , ਪਰ ਕੋਈ ਫਾਇਦਾ ਨਹੀਂ ਹੋਇਆ ਅਤੇ ਫਿਰ ਉਨ੍ਹਾਂ ਠੀਕ ਹੋਣ ਦੀ ਉਮੀਦ ਲਗਭਗ ਛੱਡ ਦਿੱਤੀ ਸੀ । ਇਸਦੌਰਾਨ ਜਦ ਉਹ ਇਸ ਹਸਪਤਾਲ ਵਿਚ ਆਏ ਤਾਂ ਡਾ: ਵਰੁਣ ਨੇ ਰੀੜ੍ਹ ਦੀ ਹੱਡੀ ਦਾ ਛੋਟਾ ਜਿਹਾ ਆਪ੍ਰੇਸਨ ਕਰਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ। ਮਰੀਜ਼ ਬੱਗੜ ਸਿੰਘ ਤੇ ਉਸਦੀ ਪਤਨੀ ਕੁਲਦੀਪ ਕੌਰ ਨੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾ. ਵਰੁਣ ਦਾ ਧੰਨਵਾਦ ਕੀਤਾ।

spot_img
spot_img
spot_img

Share post:

Popular

More like this
Related

Australia News: ਆਸਟ੍ਰੇਲੀਆ ਦਾ Training Visa 407 ਹੋਇਆ ਸਖ਼ਤ, 12 ਨਵੰਬਰ ਤੋਂ ਨਵਾਂ ਨਿਯਮ ਲਾਗੂ

Australia News: ਆਸਟ੍ਰੇਲੀਆ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ...

ਇੱਕ Mobile Recharge ਨਾਲ ਦੂਜੇ ਮਹੀਨੇ ਦਾ ਵੀ ਰੀਚਾਰਜ ਬਿਲਕੁਲ ਮੁਫ਼ਤ

Desk News: Mobile Recharge ਕਰਵਾਉਣ ਤੋਂ ਪਹਿਲਾਂ ਜ਼ਰਾ ਰੁਕੋ!...

ਜੇਬ ‘ਚ 500 ਦਾ ਨੋਟ ਰੱਖਣ ਵਾਲੇ ਪੜ੍ਹੋ ਇਹ ਖ਼ਬਰ!

Desk News: ਕੀ ਤੁਹਾਡੀ ਜੇਬ ਵਿੱਚ ਵੀ 500 ਰੁਪਏ...