ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਤਿੰਨ ਰੋਜਾ ਯੂਥ ਲੀਡਰਸ਼ਿਪ ਸਿਖਲਾਈ ਕੈਂਪ ਸ਼ੁਰੂ।
ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ, 1 ਫ਼ਰਵਰੀ:ਸ਼ਖਸ਼ੀਅਤ ਉਸਾਰੀ ਅਤੇ ਲੀਡਰਸ਼ਿਪ ਟਰੇਨਿੰਗ ਕੈਂਪ ਨੋਜਵਾਨਾਂ ਦੇ ਸ਼ਖਸ਼ੀਅਤ ਨਿਖਾਰ ਅਤੇ ਉਹਨਾ ਵਿੱਚ ਸਕਾਰਾਤਮਕ ਸੋਚ ਪੈਦਾ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ ਇਸ ਗੱਲ ਦਾ ਪ੍ਰਗਟਾਵਾ ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਕਾਲਜ ਮਾਨਸਾ ਦੇ ਡਾ ਬਰਿੰਦਰ ਕੌਰ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਲਾਏ ਜਾ ਰਹੇ ਤਿੰਨ ਰੋਜ਼ਾ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ।ਉਹਨਾ ਇਸ ਗੱਲੋਂ ਤਸੱਲੀ ਪ੍ਰਗਟ ਕੀਤੀ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਨੋਜਵਾਨਾ ਦੇ ਸਰਬਪੱਖੀ ਵਿਕਾਸ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ।ਉਹਨਾਂ ਹਾਜਰ ਕੈਂਪਰਾਂ ਨੁੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਜਾਣਨ ਲਈ ਕੈਪ ਵਿੱਚ ਭਾਗੀਦਾਰ ਬਣਨ ਅਤੇ ਆਪਣੇ ਆਪਣੇ ਵਿਚਾਰ ਵੀ ਸਾਝੇ ਕਰਨ।ਡਾ ਬਰਿੰਦਰ ਕੌਰ ਨੇ ਨੋਜਵਾਨਾਂ ਨੁੰ ਨਸ਼ਿਆਂ ਤੋ ਦੂਰ ਰਹਿਕੇ ਸਮਾਜਿਕ ਬੁਰਾਈਆਂ ਨੁੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਨਹਿਰੂ ਯੁਵਾ ਕੇਦਰ ਵੱਲੋ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਲਾਏ ਜਾ ਰਹੇ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਟਰੇਨਿੰਗ ਅਤੇ ਸਮੁਦਾਇਕ ਵਿਕਾਸ ਬਾਰੇ ਜਾਣਕਾਰੀ ਦਿੰਦਿਆ ਕੈਂਪ ਨਿਰਦੇਸ਼ਕ ਅਤੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਨੇ ਦਸਿਆ ਕਿ ਕੈਪ ਦੇ ਤਿੰਨੋ ਦਿਨ ਵਖ ਵਖ ਵਿਸ਼ਾ ਮਾਹਿਰ ਆਪਣੇ ਆਪਣੇ ਖੇਤਰ ਨਾਲ ਸਬੰਧਤ ਆਪਣੇ ਵਿਚਾਰ ਸਾਂਝੇ ਕਰਨਗੇ।ਇਸ ਤੋ ਇਲਾਵਾ ਕੈਪ ਦੌਰਾਨ ਅੰਤਰ ਰਾਸ਼ਟਰੀ ਪੱਧਰ ਤੇ ਮਨਾਏ ਜਾ ਰਹੇ ਮਿਲੇਟ ਸਾਲ 2023 ਬਾਰੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ ਅਤੇ ਨੋਜਵਾਨਾਂ ਨੁੰ ਪਿੰਡਾਂ ਵਿੱਚ ਲੋਕਾਂ ਨੁੰ ਵਧ ਤੋ ਵਧ ਮਿਲੇਟ ( ਮੋਟਾ ਅਨਾਜ ਜਿਸ ਵਿੱਚ ਜਵਾਰ ਬਾਜਰਾ ਕੰਗਣੀ ਆਦਿ ਸ਼ਾਮਲ ਹਨ ਨੁੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।ਕੈਪ ਪ੍ਰੰਬਧਕ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਦੇ ਪ੍ਰੋਗਰਾਮ ਸੁਪਰਵਾਈਜ਼ਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਸਮੂਹ ਕੈਂਪਰਾਂ ਨੁੰ ਸ਼ਹੀਦ ਭਗਤ ਸਿੰਘ ਗਰੁੱਪ,ਸ਼ਹੀਦ ਉਧਮ ਸਿੰਘ ਗਰੁੱਪ,ਰਾਣੀ ਝਾਂਸੀ ਗਰੁੱਪ ਅਤੇ ਕਲਪਨਾ ਚਾਵਲਾ ਗਰੁੱਪ ਵਿੱਚ ਵੰਡ ਕੇ ਕੈਪ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਸਮੁੱਚੇ ਕੈਪ ਦਾ ਪ੍ਰੰਬਧ ਖੁਦ ਨੋਜਵਾਨ ਆਪ ਹੀ ਕਰ ਰਹੇ ਹਨ। ਉਹਨਾ ਦੱਸਿਆ ਕਿ ਕੈਪ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਅਤੇ ਡਾਈਟ ਦੇ ਐਨ.ਐਸ.ਐਸ ਵਲੰਟੀਅਰਜ ਤੋ ਇਲਾਵਾ ਯੂਥ ਕਲੱਬਾਂ ਅਤੇ ਸਿਲਾਈ ਸੈਂਟਰ ਦੇ 55 ਲੜਕੇ ਲੜਕੀਆਂ ਭਾਗ ਲੇ ਰਹੇ ਹਨ।ਕੈਪ ਦੇ ਪਹਿਲੇ ਦਿਨ ਕੈਂਪਰਾਂ ਨੁੰ ਸੰਬੋਧਨ ਕਰਦਿਆਂ ਡਾ ਬਲਮ ਲੀਬਾਂ ਮਾਤਾ ਸੁੰਦਰੀ ਕਾਲਜ ਮਾਨਸਾ,ਸ਼੍ਰੀ ਦਵਿੰਦਰ ਸਿੰਘ ਪ੍ਰੋਗਰਾਮ ਅਫਸਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਨੈਸ਼ਨਲ ਅਵਾਰਡੀ ਮਨੋਜ ਕੁਮਾਰ ਗਰਗ ਐਡਵੋਕੇਟ ਮੰਜੂ,ਗੁਰਪ੍ਰੀਤ ਨੰਦਗੜ੍ਹ ,ਮਨਪ੍ਰੀਤ ਕੌਰ, ਜੋਨੀ ਗਰਗ ਅਤੇ ਕਰਮਜੀਤ ਕੌਰ ਨੇ ਵੀ ਸਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।ਸ਼ਾਮ ਦੇ ਸੈਸ਼ਨ ਵਿੱਚ ਕਰਵਾਏ ਗਏ ਗਰੁੱਪਾਂ ਨੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਬੜੀ ਸੰਜੀਦਗੀ ਨਾਲ ਨਸ਼ਿਆ,ਸੋਸ਼ਲ ਮੀਡੀਆ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਬੋਲਦਿਆਂ ਹਰਪਾਲ ਸਿੰਘ ਡਾਈਟ ਅਹਿਮਦਪੁਰ ਖਾਲਸਾ ਸਕੂਲ ਮਾਨਸਾ ,ਹਰਪ੍ਰੀਤ ਕੌਰ ਖਾਰਾ,ਸਰਬਜੀਤ ਕੋਰ ਸਿਲਾਈ ਟੀਚਰ ਨੰਗਲ ਕਲਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
Share the post "ਯੂਥ ਲੀਡਰਸ਼ਿਪ ਸਿਖਲਾਈ ਕੈਂਪ ਨੋਜਵਾਨਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਦੇ ਹਨ:ਡਾ ਬਰਿੰਦਰ ਕੌਰ"