ਯੂਥ ਵੀਰਾਂਗਣਾਵਾਂ ਨੇ ਪਰਸ ਰਾਮ ਨਗਰ ’ਚ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਖੋਲਿਆ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਜੁਲਾਈ: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਪਰਸ ਰਾਮ ਨਗਰ ਗਲੀ ਨੰ.10/3 ਵਿਖੇ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਖੋਲਿਆ ਗਿਆ। ਸੈਂਟਰ ਦੇ ਉਦਘਾਟਨ ਮੌਕੇ ਗੁੱਡਵਿੱਲ ਸੁਸਾਇਟੀ (ਰਜਿ.) ਦੇ ਪ੍ਰਧਾਨ ਵਿਜੇ ਬਰੇਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੀਬਨ ਕੱਟ ਕੇ ਸਿਲਾਈ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਰੇਜਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਲੋਕ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ। ਉਨਾਂ ਸਿਖਲਾਈ ਹਾਸਿਲ ਕਰਨ ਵਾਲੀਆਂ ਬੱਚੀਆਂ ਨੂੰ ਕਿਹਾ ਕਿ ਉਹ ਪੂਰੀ ਲਗਨ ਨਾਲ ਸਿਖਲਾਈ ਹਾਸਿਲ ਕਰਨ ਤਾਂ ਕਿ ਭਵਿੱਖ ਵਿਚ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਉਨਾਂ ਯੂਥ ਵਲੰਟੀਅਰਾਂ ਨੂੰ ਭਰੋਸਾ ਦਵਾਇਆ ਕਿ ਗੁੱਡਵਿੱਲ ਸੁਸਾਇਟੀ ਉਨਾਂ ਦੇ ਨਾਲ ਹਮੇਸ਼ਾਂ ਖੜੀ ਅਤੇ ਲੋਕ ਭਲਾਈ ਕੰਮਾਂ ਵਿਚ ਉਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਵਲੰਟੀਅਰ ਸੋਨੀ ਨੇ ਕਿਹਾ ਕਿ ਮਹਿਲਾਵਾਂ ਨੂੰ ਆਰਥਿਕ ਪੱਖੋਂ ਮਜਬੂਤ ਬਨਾਉਣਾ ਹੀ ਸਾਡਾ ਮੁੱਖ ਉਦੇਸ਼ ਹੈ। ਅੱਜ ਦੇ ਮੁਕਾਬਲੇਬਾਜੀ ਦੇ ਦੌਰ ਵਿਚ ਔਰਤਾਂ ਨੂੰ ਵੀ ਘਰ ਚਲਾਉਣ ਲਈ ਅੱਗੇ ਆਉਣਾ ਹੋਵੇਗਾ ਤਾਂ ਹੀ ਪਰਿਵਾਰ ਨੂੰ ਬੇਹਤਰ ਸਹੂਲਤਾਂ ਅਤੇ ਆਰਥਿਕ ਮਜਬੂਤੀ ਦਿੱਤੀ ਜਾ ਸਕੇਗੀ ਅਤੇ ਬੱਚਿਆਂ ਦਾ ਪਾਲਣ- ਪੋਸ਼ਣ ਚੰਗੀ ਤਰਾਂ ਕੀਤਾ ਜਾ ਸਕਦਾ ਹੈ। ਤਿੰਨ ਮਹੀਨੇ ਚੱਲਣ ਵਾਲੇ ਇਸ ਸੈਂਟਰ ਵਿਚ ਲਗਭਗ 20 ਲੜਕੀਆਂ ਨੂੰ ਯੂਥ ਵਲੰਟੀਅਰਾਂ ਜਸਵੀਰ ਕੌਰ, ਮਹਿੰਦਰ ਕੌਰ ਅਤੇ ਰਾਜਵਿੰਦਰ ਕੌਰ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਯੂਥ ਵੀਰਾਂਗਨਾਂਏਂ ਸੁਖਵੀਰ, ਨੀਤੂ, ਅੰਕਿਤਾ, ਰੇਖਾ, ਸੁਖਵਿੰਦਰ ਅਤੇ ਹੋਰ ਮੈਂਬਰਾਂ ਹਾਜਰ ਸਨ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

ਚੇਅਰਮੈਨ ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਵੱਲੋਂ ਬਠਿੰਡਾ ਦਾ ਦੌਰਾ

👉ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 'ਪੋਸ਼ਣ ਗਾਰਡਨ' ਲਗਾਉਣ ਦੇ...

Punjab Government ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ

‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਤੱਕ...