5 Views
ਸੁਖਜਿੰਦਰ ਮਾਨ
ਬਠਿੰਡਾ, 26 ਨਵੰਬਰ:ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਵਿੱਚ ਅੱਜ ਬਠਿੰਡਾ ਤੋਂ ਚੋਥਾ ਕੇਸਰੀ ਮਾਰਚ ਬਹਿਬਲ ਕਲਾਂ ਵੱਲ ਗੁਰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਕਾਰਾ ਦੇ ਕਾਫ਼ਿਲੇ ਨਾਲ਼ ਰਵਾਨਾ ਹੋਇਆ। ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕੇ ਪੰਜਾਬ ਦਾ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੋਵੇ ਹੀ ਪੰਥ ਅਤੇ ਪੰਜਾਬ ਦੀਆ ਸਮੱਸਿਆਵਾਂ ਨੂੰ ਅਣਗੋਲਿਆ ਕਰ ਰਹੇ ਹਨ ਅਤੇ ਉਨ੍ਹਾਂ ਦਾ ਸੰਘਰਸ਼ ਬੇਇਨਸਾਫ਼ੀ ਖਿਲਾਫ ਹੈl ਜਿਸਦੇ ਤਹਿਤ ਕਾਨੂੰਨੀ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀਆ ਰਿਹਾਈਆਂ ਕਰਨ ਦੀ ਮੰਗ ਤੋਂ ਇਲਾਵਾ ਸ਼ਾਤਮਈ ਸੰਘਰਸ਼ ਕਰ ਰਹੇ ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਗੈਰਕਾਨੂੰਨੀ ਨਜਰਬੰਦ ਕਰਨ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਉੱਪਰ ਯੂ. ਏ. ਪੀ. ਏ ਲਗਾਉਣ ਅਤੇ ਸਪੈਸ਼ਲ ਕੋਰਟ ਬਣਾਉਣ ਨਾਲ ਜਲਦ ਸਜਾਵਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਮੋਜੂਦਾ ਸਰਕਾਰ ਵੀ ਇਨਸਾਫ ਦੇਣ ਦੀ ਬਿਜਾਏ ਸਰਕਾਰ ਸਿੱਟ ਤੇ ਸਿੱਟ ਬਣਾ ਕੇ ਸਿੱਖ ਭਾਵਨਾਵਾ ਦਾ ਖਿਲਵਾੜ ਕਰ ਰਹੀਆ ਹਨ। ਇਸ ਮੌਕੇ ਉਨਾਂ ਕਿਹਾ ਕਿ ਪੰਥਕ ਮੁੱਦਿਆਂ ਦੇ ਨਾਲ ਨਾਲ ਬੁਢਾਪਾ, ਅੰਗਹੀਣ ਅਤੇ ਵਿਧਵਾ ਪੈਨਸ਼ਨ ਘੱਟੋ ਘੱਟ 5000 ਰੁਪਏ ਕਰਨ, ਚੌਂਕੀਦਾਰ, ਆਗਣਵਾੜੀ, ਆਸਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਦੀ ਤਨਖਾਹ 15000 ਰੁਪਏ ਅਤੇ ਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਅਤੇ ਪਾਕਿਸਤਾਨ ਨਾਲ ਵਪਾਰਕ ਰਾਸਤਾ ਖੋਲਣ ਲਈ ਲੋਕ ਰਾਇ ਪੈਦਾ ਕਰਨ ਲਈ ਯੂਨਾਈਟਿਡ ਅਕਾਲੀ ਦਲ ਵੱਲੋ ਮਾਰਚ ਜਾਰੀ ਰੱਖੇ ਜਾਣਗੇ। ਇਸ ਦੌਰਾਨ ਮਾਰਚ ਦਾ ਰਸਤੇ ਚ ਸਿਵੀਆ ,ਨੇਹੀਆਣਾ ਤੇ ਦਬੜੀਖਾਨਾ ਵਿਖੇ ਪੜਾਅ ਸੀ ਤੇ ਰਸਤੇ ਚ ਸੰਗਤਾ ਵੱਲੋ ਕਈ ਥਾਵਾ ਤੇ ਲੰਗਰਾ ਦੇ ਪ੍ਰਬੰਧ ਸਨ। ਦਬੜੀਖਾਨਾ ਵਿਖੇ ਸੈਕੜੇ ਪਿੰਡ ਵਾਸੀਆ ਮਾਰਚ ਦਾ ਸਵਾਗਤ ਕੀਤਾ ਤੇ ਜਥੇਦਾਰ ਨਛੱਤਰ ਸਿੰਘ ਦਬੜੀਖਾਨਾ ਨੇ ਪ੍ਰਮੁੱਖ ਆਗੂਆ ਦਾ ਸਨਮਾਨ ਕੀਤਾl ਮਾਰਚ ਵਿਚ ਸਹਿਯੋਗੀ ਜਥੇਬੰਦੀਆ ਦੇ ਆਗੂ ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ ਫਿਰੋਜਪੁਰ ਅਤੇ ਰੁਪਿਦਰ ਸਿੰਘ ਤਲਵੰਡੀ, ਭਾਰਤੀ ਵਪਾਰ ਅਤੇ ਉਦਯੋਗ ਮਹਾਂਸੰਘ ਦੇ ਪ੍ਰਧਾਨ ਤਰੁਣ ਜੈਨ, ਕਿਰਤੀ ਅਕਾਲੀ ਦਲ ਦੇ ਆਗੂ ਬੂਟਾ ਸਿੰਘ ਰਣਸੀਹ, ਸੁੰਤਤਰ ਅਕਾਲੀ ਦਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ ਅਤੇ ਏਕ ਨੂਰ ਖਾਲਸਾ ਫੌਜ ਦੇ ਮੁਖੀ ਭਾਈ ਬਲਜੀਤ ਸਿੰਘ ਗੰਗਾ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਈਸੜੂ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਭਾਈ ਜਸਵਿੰਦਰ ਸਿੰਘ ਘੋਲੀਆ, ਬਾਬਾ ਮਨਪ੍ਰੀਤ ਸਿੰਘ ਫਰੀਦਕੋਟ, ਗੁਰਨਾਮ ਸਿੰਘ ਚੰਡੀਗੜ੍ਹ, ਪ੍ਰਿੰਸੀਪਾਲ ਪਰਮਜੀਤ ਸਿੰਘ ਮੁਕਤਸਰ, ਰਸਪਾਲ ਸਿੰਘ ਚੰਡੀਗੜ, ਸਰਬਜੀਤ ਸਿੰਘ ਅਲਾਲ, ਨੱਛਤਰ ਸਿੰਘ ਦਬੜੀਖਾਨਾ, ਹਰਭਜਨ ਸਿੰਘ ਦਬੜੀਖਾਨਾ, ਰੇਸ਼ਮ ਸਿੰਘ ਬੁਰਜ ਮਹਿਮਾ, ਵਰਿੰਦਰਪਾਲ ਸਿੰਘ ਐਡਵੋਕੇਟ, ਰਮਨਦੀਪ ਸਿੰਘ, ਹਰਿੰਦਰ ਸਿੰਘ ਡਾਲਾ, ਕੁਲਵੰਤ ਸਿੰਘ ਬੁਰਜ਼ ਮਹਿਮਾ, ਲਾਭਪ੍ਰੀਤ ਸਿੰਘ ਖਾਲਸਾ, ਇਕਬਾਲ ਸਿੰਘ ਬਰਾੜ, ਰਾਮ ਸਿੰਘ,ਸੁਖਮੰਦਰ ਸਿੰਘ ਭਾਗੀਵਾਂਦਰ, ਗੁਰਸੇਵਕ ਸਿੰਘ ਧੂਰਕੋਟ, ਲਖਬੀਰ ਸਿੰਘ ਧੂਰਕੋਟ, ਪਰਮਜੀਤ ਸਿੰਘ, ਜਗਜੀਤ ਸਿੰਘ , ਯਾਦਵਿੰਦਰ ਸਿੰਘ ਬਰਾੜ, ਗੁਰਵਿੰਦਰ ਸਿੰਘ ਬਰਾੜ,ਹਰਜੱਸ ਸਿੰਘ ਬਰਾੜ, ਮਨਦੀਪ ਸਿੰਘ, ਆਗੂ ਸ਼ਾਮਿਲ ਸਨ। ਭਾਈ ਬਠਿੰਡਾ ਨੇ ਦੱਸਿਆ ਕਿ 29 ਅਤੇ 30 ਨਵੰਬਰ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆ ਵਲੋਂ ਰਾਮਪੁਰ ਖੇੜੇ ਵਿਚ ਸੱਦੀ ਮੀਟਿੰਗ ਵਿਚ ਪੰਥਕ ਜਥੇਬੰਦੀਆ, ਕਿਸਾਨ ਜਥੇਬੰਦੀਆ, ਦਲਿਤ ਜਥੇਬੰਦੀਆ, ਹਿੰਦੂ ਜਥੇਬੰਦੀਆ, ਖੱਬੇ ਪੱਖੀ ਜਥੇਬੰਦੀਆ ਨਾਲ ਸਾਂਝੇ ਸੰਘਰਸ਼ ਲਈ ਹਾਂ ਪੱਖੀ ਗੱਲ ਬਾਤ ਆਖਰੀ ਦੌਰ ਵਿੱਚ ਹੈ
Share the post "ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਵਿੱਚ ਬਠਿੰਡਾ ਤੋਂ ਚੋਥਾ ਕੇਸਰੀ ਮਾਰਚ ਬਹਿਬਲ ਕਲਾਂ ਵੱਲ ਰਵਾਨਾ"