ਬਠਿੰਡਾ, 22 ਅਗਸਤ: ਯੂਨਾਈਟਿਡ ਅਕਾਲੀ ਦਲ ਦੇ ਆਗੂਆ ਗੁਰਦੀਪ ਸਿੰਘ ਬਠਿੰਡਾ,ਬਹਾਦਰ ਸਿੰਘ ਰਾਹੋ, ਜਤਿੰਦਰ ਸਿੰਘ ਈਸੜੂ, ਗੁਰਨਾਮ ਸਿੰਘ ਸਿੱਧੂ, ਰਸ਼ਪਾਲ ਸਿੰਘ ਚੰਡੀਗੜ੍ਹ, ਸਰਬਜੀਤ ਸਿੰਘ ਅਲਾਲ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਜਸਵਿੰਦਰ ਸਿੰਘ ਘੋਲੀਆ, ਨਛੱਤਰ ਸਿੰਘ ਦਬੜੀਖਾਨਾ, ਸੁਖਜੀਤ ਸਿੰਘ ਡਾਲਾ, ਬਾਬਾ ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਧੁਰ ਕੋਟ,ਅਛਰ ਸਿੰਘ ਹਮੀਦੀ, ਇੰਦਰ ਜੀਤ ਸਿੰਘ ਨਵਾ ਸ਼ਹਿਰ, ਨਵਦੀਪ ਸਿੰਘ ਕਾਦੀਆ, ਸਾਹਿਬ ਸਿੰਘ ਆਨੰਦਪੁਰ ਨੇ ਲੌਂਗੋਵਾਲ ਵਿੱਚ ਕਿਸਾਨ ਦੀ ਪੁਲਿਸ ਖਿਚੋਤਾਣ ਵਿੱਚ ਹੋਈ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਸਾਨ ਮੋਰਚੇ ਦੀ ਡੱਟਵੀ ਹਮਾਇਤ ਕੀਤੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੀ ਕੀਤੀ ਨਿਖ਼ੇਧੀ
ਉਹਨਾਂ ਦੱਸਿਆ ਕਿਸਾਨ ਜਥੇਬੰਦੀਆਂ ਕੌਮੀ ਇਨਸਾਫ਼ ਮੋਰਚੇ ਦੀ ਭਰਵੀ ਹਮਾਇਤ ਕਰ ਰਹੇ ਹਨ, ਯੂਨਾਈਟਿਡ ਅਕਾਲੀ ਦਲ ਮੋਰਚੇ ਵਿਚ ਹਿੱਸਾ ਲਵੇਗਾ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਹੰਕਾਰ ਵਿੱਚ ਜਿਸ ਹਨੇਰੀ ਗਲੀ ਵੱਲ ਵਧ ਰਹੇ ਹਨ। ਕੌਮੀ ਇਨਸਾਫ਼ ਮੋਰਚਾ ਪਿਛਲੇ 8 ਮਹੀਨਿਆਂ ਤੋਂ ਚੱਲ ਰਿਹਾ ਹੈ ਪ੍ਰੰਤੂੁ ਸਰਕਾਰ ਗੱਲਬਾਤ ਲਈ ਵੀ ਤਿਆਰ ਨਹੀਂ। ਕਿਉਕਿ ਓਸਦਾ ਐਮ. ਡੀ ਕੇਜਰੀਵਾਲ ਪੰਥ, ਪੰਜਾਬ, ਕਿਸਾਨ, ਦਲਿਤ ਅਤੇ ਘੱਟ ਗਿਣਤੀਆਂ ਦਾ ਵਿਰੋਧੀ ਹੈ।
Share the post "ਯੂਨਾਈਟਿਡ ਅਕਾਲੀ ਦਲ ਵੱਲੋਂ ਲੋਗੋਵਾਲ ਕਿਸਾਨ ਮੋਰਚੇ ਅਤੇ ਚੰਡੀਗੜ੍ਹ ਮੋਰਚੇ ਦੀ ਡੱਟਵੀ ਹਮਾਇਤ"