WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਰਵੀਪ੍ਰੀਤ ਦੀ ਅਗਵਾਈ ਹੇਠ ਲੇਲੇਵਾਲਾ ਦਾ ਪੰਚਾਇਤ ਮੈਂਬਰ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ

ਸੁਖਜਿੰਦਰ ਮਾਨ
ਬਠਿੰਡਾ, 27 ਜਨਵਰੀ: ਹਲਕਾ ਤਲਵੰਡੀ ਸਾਬੋ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਢੀਂਡਸਾ ਦੇ ਸਾਂਝੇ ਉਮੀਦਵਾਰ ਸਰਦਾਰ ਰਵੀਪਰੀਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪਿੰਡ ਲੇਲੇਵਾਲਾ ਦੇ ਮੌਜੂਦਾ ਪੰਚਾਇਤ ਮੈਂਬਰ ਬੰਸਤ ਸਿੰਘ ਰਾਣਾ ਲੇਲੇਵਾਲਾ ਆਪਣੇ ਸਾਥੀਆਂ ਸਮੇਤ ਸ੍ਰ ਸਿੱਧੂ ਦੀ ਹਮਾਇਤ ਕਰਦਿਆਂ ਭਾਜਪਾ ਵਿੱਚ ਸ਼ਾਮਲ ਹੋ ਗਿਆ।
ਸ਼ਾਮਲ ਹੋਣ ਵਾਲੇ ਪਤਵੰਤਿਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਵਧਾਈ ਦਿੰਦਿਆਂ ਸ ਸਿੱਧੂ ਨੇ ਕਿਹਾ ਕਿ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਂਗੇ, ਪਾਰਟੀ ਹਮੇਸ਼ਾਂ ਤੁਹਾਨੂੰ ਬਣਦਾ ਸਤਿਕਾਰ ਦੇਵੇਗੀ। ਉਹਨਾਂ ਕਿਹਾ ਹੈ ਕਿ ਇਹਨਾਂ ਪਿੰਡਾਂ ਦੀ ਨੁਹਾਰ ਬਦਲਣ ਲਈ ਅਸੀਂ ਜਲਦ ਹੀ ਕੇਂਦਰ ਸਰਕਾਰ ਨੂੰ ਅਪੀਲ ਕਰਾਂਗੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ ਭਾਜਪਾ ਹੀ ਸਾਰੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਸਭ ਦਾ ਸਾਥ ਸਭ ਦਾ ਵਿਕਾਸ ਦੀ ਨੀਤੀ ਤੇ ਚੱਲ ਰਹੀ ਹੈ ਜਦੋਂ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਧਰਮ ਅਤੇ ਜਾਤ ਦੀ ਅਤਿ ਨਿੰਦਣਯੋਗ ਨੀਤੀ ਤੇ ਕੰਮ ਕਰਕੇ ਆਮ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲਗੀਆਂ ਹੋਈਆਂ ਹਨ। ਅੱਜ ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਤਲਵੰਡੀ, ਗੋਲਡੀ ਮਹੇਸ਼ਵਰੀ ਰਾਮਾ ਮੰਡੀ, ਨੀਟਾ ਨਾਰੰਗ ਰਾਮਾ ਮੰਡੀ, ਰਿਸ਼ੂ ਰਾਮਾਂ ਮੰਡੀ, ਵਿਜੇ ਲਹਿਰੀ ਮੰਡਲ ਪ੍ਰਧਾਨ ਭਾਜਪਾ ਰਾਮਾਂ ਮੰਡੀ, ਰਾਕੇਸ਼ ਮਹਾਜਨ ਰਾਮਾਂ ਮੰਡੀ, ਗੋਪਾਲ ਕਿ੍ਰਸ਼ਨ ਵਾਈਸ ਮੰਡਲ ਪ੍ਰਧਾਨ ਭਾਜਪਾ ਤਲਵੰਡੀ ਸਾਬੋ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਕਸ਼ਮੀਰ ਸਿੰਘ ਗੁਰੂਸਰ, ਲਖਵੀਰ ਸਿੰਘ ਸਾਬਕਾ ਪੰਚ, ਦਵਿੰਦਰ ਜੈਨ, ਜਵਾਹਰ ਲਾਲ, ,ਬਲਵਾਨ ਵਰਮਾ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਲਾਡੀ ਜਗਾ ਰਾਮ ਤੀਰਥ, ਕੁਲਵਿੰਦਰ ਗਾਟਵਾਲੀ, ਭੂਸ਼ਨ ਲਹਿਰੀ, ਸਰਪੰਚ ਸੋਨੀ ਸਿੰਘ ਕੋਟ ਬਖਤੂ, ਜਸਪ੍ਰੀਤ ਲੇਲੇਵਾਲਾ ਅਤੇ ਬਲਕੌਰ ਲੇਲੇਵਾਲਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।

Related posts

ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ: ਨਿਯਮਾਂ ਵਿਚ ਨਹੀਂ ਹੋਵੇਗੀ ਕੋਈ ਤਬਦੀਲੀ

punjabusernewssite

ਨਵੇਂ ਐਸਐਸਪੀ ਦੀ ਅਗਵਾਈ ’ਚ ਬਠਿੰਡਾ ਪੁਲਿਸ ਦੀ ਵੱਡੀ ਪ੍ਰਾਪਤੀ

punjabusernewssite

ਨਗਰ ਨਿਗਮ ਦੇ ਸੇਵਾਮੁਕਤ ਮੁਲਾਜਮਾਂ ਨੇ ਜਗਰੂਪ ਸਿੰਘ ਗਿੱਲ ਦੇ ਜਿੱਤਣ ਦੀ ਖ਼ੁਸੀ ’ਚ ਲੱਡੂ ਵੰਡੇ

punjabusernewssite