ਵਿਰੋਧੀ ਪੱਖ ਦਾ ਸਰਕਾਰ ਦੀ ਸਖਤ ਕਾਰਵਾਈ ਨੂੰ ਵਿਨਾਸ਼ਕ ਦੱਸਨਾ ਸਹੀ ਨਹੀਂ – ਮਨੋਹਰ ਲਾਲ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 26 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸੂਬਾ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਨਸ਼ਾ ਤਸਕਰੀ ਵਿਚ ਸ਼ਾਮਿਲ ਜੋ ਵੀ ਲੋਕ ਹਨ ਉਨ੍ਹਾਂ ’ਤੇ ਕਾਨੂੰਨੀ ਰੂਪ ਨਾਲ ਸਾਰੀ ਤਰ੍ਹਾ ਦੀ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੀ ਅਵੈਧ ਸੰਪਤੀਆਂ ਨੂੰ ਵੀ ਚੋਣ ਕਰ ਉਨ੍ਹਾਂ ਨੂੰ ਤੋੜਿਆ ਗਿਆ ਹੈ। ਮੁੱਖ ਮੰਤਰੀ ਅੱਜ ਇੱਥੇ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਲੋਕਾਂ ਦੇ ਘਰ ਡਿੱਗਾਉਣ ਦੇ ਸਬੰਧ ਵਿਚ ਲਗਾਏ ਗਏ ਸੁਆਲ ਦੇ ਜਵਾਬ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਸਦਨ ਨੂੰ ਜਾਣੁੰ ਕਰਾਇਆ ਕਿ ਇੰਨ੍ਹਾਂ ਘਰਾਂ ਦੇ ਨਿਰਮਾਣ ਦੀ ਬੁਨਿਆਦ ਹੀ ਅਵੈਧ ਸੀ ਜੋ ਕਿ ਸਰਕਾਰੀ ਜਮੀਨਾਂ ’ਤੇ ਨਿਰਮਾਣਤ ਸਨ। ਗੰਭੀਰ ਅਪਰਾਧ ਨੂੰ ਰੋਕਨ ਲਈ ਸਰਕਾਰ ਨੇ ਸਮਾਜ ਹਿੱਤ ਵਿਚ ਅਜਿਹੇ ਘਰਾਂ ਨੂੰ ਗਿਰਾਉਣ ਦਾ ਫੈਸਲਾ ਕੀਤਾ ਹੈ, ਚਾਹੇ ਉਹ ਘਰ ਕੱਚੇ ਹੋਣ ਜਾਂ ਪੱਕੇ। ਅਵੈਧ ਨਿਰਮਾਣ ਨੂੰ ਰੋਕਨ ਲਈ ਇਹ ਸਹੀ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਕਾਨਾਂ ਤੋਂ ਲਏ ਜਾ ਰਹੇ ਲਾਭ ਦੀ ਬੁਨਿਆਦ ਵੀ ਅਵੈਧ ਹੈ। ਸਰਕਾਰ ਨੇ ਪ੍ਰੋਸੀਡ ਆਫ ਕ੍ਰਾਇਮ ਦੇ ਤਹਿਤ ਕਾਰਵਾਈ ਕੀਤੀ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਧਾਇਕ ਵੱਲੋਂ ਸਦਨ ਵਿਚ ਲਗਾਏ ਗਏ ਸੁਆਲ ਵਿਚ ਨਸ਼ੀਲੇ ਪਦਾਰਥਾਂ ਤੀ ਤਸਕਰੀ ਨਾਲ ਜੁੜੇ ਲੋਕਾਂ ਦੇ ਘਰ ਡਿਗਾਏ ਜਾਣ ਦੀ ਕਾਰਵਾਈ ਨੂੰ ਵਿਸ਼ਾਨਕ ਦਸਿਆ ਹੈ, ਜੋ ਕਿ ਆਪਣੇ ਆਪਣ ਵਿਚ ਹੀ ਗਲਤ ਹੈ। ਇਸ ਦਾ ਮਤਲਬ ਉਹ ਲੋਕ ਨਸ਼ਾ ਤਸਕਰਾਂ ’ਤੇ ਕਾਰਵਾਈ ਕਰਨ ਤੋਂ ਸਹਿਮਤ ਨਹੀਂ ਹੈ। ਸਰਕਾਰ ਨੇ ਅਜਿਹੇ ਤਸਕਰਾਂ ’ਤੇ ਲਗਾਮ ਲਗਾਉਣ ਦਾ ਕੰਮ ਕੀਤਾ ਹੈ। ਵਿਰੋਧੀ ਪੱਖ ਦੇ ਲੋਕ ਦੱਸਣ ਕਿ ਉਹ ਸਰਕਾਰ ਦੇ ਨਾਲ ਹਨ ਜਾਂ ਉਨ੍ਹਾਂ ਲੋਕਾਂ ਦੇ ਨਾਲ। ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਦੋਸ਼ੀ ਹੈ ਅਤੇ ਉਸ ਦੀ ਗਲਤ ਕਮਾਈ ਨਾਲ ਉਸ ਦੀ ਸੰਪਤੀ, ਘਰ ਬਣਾਏ ਗਏ ਹਨ ਅਤੇ ਇਸ ਵਿਚ ਹੋਰ ਲੋਕਾਂ ਦੀ ਵੀ ਭਾਗੀਦਾਰੀ ਹੁੰਦੀ ਹੈ ਤਾਂ ਕਾਨੁੰਨਨ ਉਨ੍ਹਾਂ ਵਿਅਕਤੀਆਂ ’ਤੇ ਵੀ ਕਾਰਵਾਈ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਅਜਿਹੇ ਵਾਤਾਵਰਣ ਬਨਾਉਣਾ ਪਵੇਗਾ ਕਿ ਅਜਿਹੇ ਗਲਤ ਕੰਮ ਕਰਨ ਵਾਲੇ ਲੋਕਾਂ ਦਾ ਸਾਥ ਪਰਿਵਾਰਜਨਾਂ ਨੂੰ ਵੀ ਛੱਡਣਾ ਹੋਵੇਗਾ, ਤਾਂਹੀ ਇਹ ਬੁਰਾਈ ਸਮਾਜ ਤੋਂ ਖਤਮ ਹੋ ਸਕੇਗੀ।
ਰਾਜ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਕਰ ਰਹੀ ਹੈ ਸਖਤ ਕਾਰਵਾਈ – ਮੁੱਖ ਮੰਤਰੀ
5 Views