ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਗਸਤ – ਹਰਿਆਣਾ ਸਰਕਾਰ ਵੱਲੋਂ ਨਿੱਜੀ ਖੇਤਰ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਹਰੇਕ ਸਾਲ 200 ਰੁਜ਼ਗਾਰ ਮੇਲੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਇਸ ਦੇ ਤਹਿਤ ਸੂਬੇ ਦੇ ਹਰੇਕ ਜਿਲੇ ਵਿਚ ਜਿਲਾ ਰੁਜ਼ਗਾਰ ਦਫਤਰ ਵੱਲੋਂ ਹਰੇਕ ਤਿਮਾਹੀ ਘੱਟੋਂ ਘੱਟ ਇਕ ਰੁਜ਼ਗਾਰ ਮੇਲਾ ਜਾਂ ਪਲੇਸਮੈਂਟ ਡਰਾਇਵ ਆਯੋਜਿਤ ਕਰਨਾ ਲਾਜਿਮੀ ਹੈ। ਇਹ ਜਾਣਕਾਰੀ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਦਿੱਤੀ।
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਰੁਜ਼ਗਾਰ ਦੇ ਮੌਕੇ ਵੱਧਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਦਸਿਆ ਕਿ ਹਰਿਆਣਾ ਦੇ ਨੌਜੁਆਨਾਂ ਨੂੰ ਨਿੱਜੀ ਖੇਤਰ ਵਿਚ ਰੁਜ਼ਗਾਰ ਨਾਲ ਜੋੜਣ ਲਈ ਇਕ ਨਵਾਂ ਰੁਜ਼ਗਾਰ ਪੋਟਰਲ ਦੀ ਸ਼ੁਰੂਆਤ ਕੀਤੀ ਗਈ ਹੈ। ਨਿੱਜੀ ਖੇਤਰ ਵਿਚ ਵੱਖ-ਵੱਖ ਤਰ੍ਹਾਂ ਦੇ ਕੌਸ਼ਲ ਨਾਲ ਲੈਂਸ ਨੌਜੁਆਨਾਂ ਦੀ ਲੋਂੜ੍ਹਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਆਈਟੀਆਈ, ਪੋਲੀਟੈਕਨੀਕਲ, ਉੱਚੇਰੀ ਸਿੱਖਿਆ ਸੰਸਥਾਨਾਂ ਨਾਲ ਤਾਲਮੇਲ ਕਰਕੇ ਹਰਿਆਣਾ ਦੇ ਨੌਜੁਆਨਾਂ ਦਾ ਵੇਰਵਾ ਰੁਜ਼ਗਾਰ ਪੋਟਰਲ ‘ਤੇ ਇੱਕਠਾ ਕੀਤਾ ਗਿਆ ਹੈ,। ਇਹੀ ਨਹੀਂ ਨਿੱਜੀ ਖੇਤਰ ਦੇ ਮਾਲਕਾਂ ਅਤੇ ਜਾਬ-ਅਗ੍ਰੀਗੇਟਰਾਂ ਨੂੰ ਵੀ ਰੁਜ਼ਗਾਰ ਪੋਟਰਲ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦਸਿਆ ਕਿ ਰੁਜ਼ਗਾਰ ਪੋਟਰਲ ‘ਤੇ ਬਿਨੈਕਾਰਾਂ ਦੇ ਵੇਰਵੀਆਂ ਦਾ ਅਪਡੇਪ ਅਤੇ ਇੰਨ੍ਹਾਂ ਬਿਨੈਕਾਰਾਂ ਨੂੰ ਨਿੱਜੀ ਖੇਤਰ ਵਿਚ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਣ ਲਈ ਰੁਜ਼ਗਾਰ ਵਿਭਾਗ ਵੱਲੋਂ 35 ਸੀਟਰ ਕਾਲ ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਕੋਵਿਡ 19 ਕਾਰਣ ਪੈਦਾ ਸਥਿਤੀ ਦੇ ਮੱਦੇਨਜ਼ਰ ਇਸ ਵਾਰ ਅਸਲ ਜਾਬ ਫੇਅਰ ਕਰਵਾਉਣਾ ਸੰਭਵ ਨਹੀਂ ਹੋ ਪਾਇਆ, ਜਿਸ ਕਾਰਣ ਰੁਜ਼ਗਾਰ ਵਿਭਾਗ ਵੱਲੋਂ ਵਿਭਾਗੀ ਪੋਟਰਲ ‘ਤੇ ਆਨਲਾਇਨ ਜਾਬ ਫੇਅਰ ਮੋਡਯੂਲ ਚਲਾਇਆ ਗਿਆ ਹੈ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਦੇ 50,000 ਹੁਸ਼ਿਆਰ ਨੌਜੁਆਨਾਂ ਨੂੰ ਸੂਬੇ ਦੀ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਕਰਮਚਾਰੀ ਚੋਣ ਕਮਿਸ਼ਨ, ਜਨਤਕ ਖੇਤਰ ਦੇ ਬੈਂਕਾਂ, ਭਾਰਤੀ ਰੇਲਵੇ ਸਮੇਤ ਕੇਂਦਰੀ ਅਰਧਸੈਨਿਕ ਬਲਾਂ ਵਿਚ ਵੀ ਨੌਕਰੀਆਂ ਲਈ ਮੁਕਾਬਲਾ ਪ੍ਰੀਖਿਆ ਪਾਸ ਕਰਨ ਵਿਚ ਸਮੱਰਥ ਬਣਾਉਣ ਲਈ ਮੁਫਤ ਆਨਲਾਇਨ ਵਿਸ਼ੇਸ਼ ਕੋਚਿੰਗ ਅਤੇ ਸਿਖਲਾਈ ਦਿੱਤੀ ਜਾ ਰਹੀ ਹੈ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਇਹ ਵੀ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਵਰਣ ਜੈਯੰਤੀ ‘ਤੇ 1 ਨਵੰਬਰ, 2016 ਤੋਂ ਸਕਸ਼ਮ ਯੁਵਾ ਯੋਜਨਾ ਦੇ ਤਹਿਤ ਪਾਤਰ ਪੋਸਟ ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਤੇ 100 ਘੰਟੇ ਕੰਮ ਦੀ ਬਦਲੇ ਵਿਚ ਮਾਨਭੱਤਾ ਦੇਣ ਲਈ ਸਿਖਿਅਤ ਯੁਵਾ ਭੱਤਾ ਅਤੇ ਮਾਨਭੱਤਾ ਯੋਜਨਾ,2016 ਨੂੰ ਸ਼ੁਰੂ ਕੀਤਾ ਗਿਆ ਹੈ। ਬਾਅਦ ਵਿਚ ਯੋਜਨਾ ਦੇ ਤਹਿਤ ਪਾਤਰ ਸਾਇੰਸ, ਇੰਜੀਨੀਅਰਿੰਗ ਅਤੇ ਸਾਇੰਸ ਬਰਾਬਰ, ਵਪਾਰਕ ਅਤੇ ਕਲਾ ਗ੍ਰੈਜੂਏਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅਗਸਤ, 2019 ਤੋਂ ਪਾਤਰ 10+2 ਪਾਸ ਬਿਨੈਕਾਰਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਯੋਜਨਾ ਦੇ ਤਹਿਤ ਪਾਤਰ ਪੋਸਟ ਗੈ੍ਰਜੂਏਟ ਬੇਰੁਜ਼ਗਾਰਾਂ ਨੂੰ 3000 ਰੁਪਏ, ਗ੍ਰੈਜੂਏਟ ਬੇਰੁਜ਼ਗਾਰਾਂ ਨੂੰ 1500 ਰੁਪਏ ਅਤੇ 10+2 ਪਾਸ ਬੇਰੁਜ਼ਗਾਰਾਂ ਨੂੰ 900 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਉਪਰੋਕਤ ਤੋਂ ਇਲਾਵਾ 100 ਘੰਟੇ ਮਨੁੱਖੀ ਕੰਮ ਕਰਨ ਦੇ ਬਦਲੇ ਵਿਚ 6000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾ ਰਿਹਾ ਹੈ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਸਕਸ਼ਮ ਨੌਜੁਆਨਾਂ ਦੇ ਕੌਸ਼ਲ ਸਿਖਲਾਈ ਲਈ ਸਕਸ਼ਮ ਪੋਟਰਲ ‘ਤੇ ਆਨਲਾਇਨ ਪ੍ਰਵਧਾਨ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਸਿਖਲਾਈ ਹਰਿਆਣਾ ਸਕਿਲ ਡਿਵਲਪਮੈਂਟ ਮਿਸ਼ਨ, ਦੀਨਦਯਾਲ ਪੇਂਡੂ ਕੌਸ਼ਲ ਯੋਜਨਾ, ਹਰਿਆਣਾ ਰਾਜ ਪੇਂਡੂ ਅਜੀਵਿਕਾ ਮਿਸ਼ਨ, ਹਰਿਆਣਾ ਨਾਲੇਜ ਕਾਰਪੋਰੇਸ਼ਨ ਲਿਮਟਿਡ, ਹਰਿਆਣਾ ਸਥਾਨਕ ਸਰਕਾਰ, ਤਕਨੀਕੀ ਸਿਖਿਆ ਵਿਭਾਗ, ਹਾਰਟ੍ਰੋਨ ਅਤੇ ਹਰਿਆਣਾ ਸੈਰ-ਸਪਾਟਾ ਨਿਗਮ ਲਿਮਟਿਡ ਆਦਿ ਸੰਗਠਨਾਂ ਵੱਲੋਂ ਦਿੱਤੀ ਜਾਵੇਗੀ। ਇਹ ਨਹੀਂ ਕੌਸ਼ਲ ਸਿਖਲਾਈ ਤੋਂ ਬਾਅਦ ਸਿਖਲਾਈ ਸੰਸਥਾਨਾਂ ਵੱਲੋਂ ਸਿਖਲਾਈ ਪ੍ਰਾਪਤ ਉਮੀਦਵਾਰਾਂ ਦੀ ਨਿਯੁਕਤੀ ਲਈ ਮਦਦ ਕੀਤੀ ਜਾਵੇਗੀ।