ਆਈਟੀਆਈ ਦੇ ਨੌਜੁਆਨਾਂ ਨੂੰ ਵੀ ਦੇਣਗੇ ਫੁੱਟਵਿਅਰ ਇੰਡਸਟਰੀ ਦੀ ਟ੍ਰੇਨਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਜੁਲਾਈ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਰੋਹਤਕ ਵਿਚ ਕਰੀਬ 500 ਏਕੜ ਵਿਚ ਫੁੱਟਵਿਅਰ -ਲੈਦਰ ਕਲਸਟਰ ਬਣਾਏਗੀ ਤਾਂ ਜੋ ਸ੍ਹੇ ਦੇ ਵੱਧ ਤੋਂ ਵੱਧ ਨੌਜੁਆਨਾ ਨੂੰ ਰੁਜਗਾਰ ਦੇ ਮੌਕੇ ਉਪਲਬਧ ਹੋ ਸਕਣ। ਰੋੋਹਤਕ ਸ਼ਹਿਰ ਦੇ ਨੇੜੇ ਦੇ ਆਈਟੀਆਈ ਸੰਸਥਾਨਾਂ ਦੇ ਵਿਦਿਆਰਥੀਆਂ ਨੂੰ ਫੁੱਟਵਿਅਰ ਇੰਡਸਟਰੀ ਨਾਲ ਜੋੜ ਕੇ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਲੈਦਰ ਇੰਡਸਟਰੀ ਦੇ ਉਦਯੋਗਪ੍ਰਤੀਆਂ ਨੂੰ ਸਥਾਨਕ ਪੱਧਰ ‘ਤੇ ਹੀ ਕੁਸ਼ਲ ਨੌਜੁਆਨ ਮਿਲ ਸਥ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਰੁਜਗਾਰ ਹਾਸਲ ਹੋ ਸਕਣ। ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਉਦਯੋਗ ਅਤੇ ਵਪਾਰ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਐਮਐਸਐਮਈ ਦੇ ਅਧਿਕਾਰੀਆਂ ਤੇ ਫੁੱਟਵਿਅਰ ਇੰਡਸਟਰੀ ਏਸੋਸਇਏਸ਼ਨ ਦੇ ਅਧਿਕਾਰੀਆਂ ਦੀ ਸੰਯੁਕਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਫੁੱਟਵਿਅਰ ਇੰਡਸਟਰੀ ਏਸੋਸਇਏਸ਼ਨ ਦੇ ਅਧਿਕਾਰੀਆਂ ਨੂੰ ਦਸਿਆ ਕਿ ਰਾਜ ਸਰਕਾਰ ਸੂਬੇ ਵਿਚ ਉਦਯੋਗਪਤੀਆਂ ਨੂੰ ਕਾਫੀ ਸਹੂਲਤਾਂ ਦੇ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਉਦਯੋਗ ਚਲਾਉਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਨਾਲ ਸਥਾਨਕ ਨੌਜੁਆਨਾਂ ਨੂੰ ਵੀ ਰੁਜਗਾਰ ਦੇ ਮੌਕੇ ਮਿਲ ਸਕਣਗੇ। ਉਨ੍ਹਾਂ ਨੇ ਦਸਿਆ ਕਿ ਰੋਹਤਕ ਵਿਚ ਸੂਬਾ ਸਰਕਾਰ ਕਰੀਬ 500 ਏਕੜ ਖੇਤਰ ਵਿਚ ਫੁੱਟਵਿਅਰ -ਲੈਦਰ ਕਲਸਟਰ ਬਣਾਏਗੀ, ਜਿਸ ਵਿਚ ਉਦਯੋਗਪਤੀਆਂਨੂੰ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ। ਕਰੀਬ ਦੋ ਦਰਜਨ ਉਦਯੋਗਾਂ ਦੇ ਚਾਲੂ ਹੁੰਦੇ ਹੀ ਉੱਥੇ ਇਕ ਸਾਲ ਵਿਚ ਕਾਮਨ ਸਰਵਿਸ ਸੈਂਟਰ ਬਣਾ ਦਿੱਤਾ ਜਾਵੇਗਾ, ਜਿਸ ਨਾਲ ਉਦਯੋਗਪਤੀਆਂ ਨੂੰ ਆਪਣੇ ਕਾਰਜ ਵਿਚ ਆਸਾਨੀ ਹੋ ਸਕੇ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਰਾਜ ਵਿਚ ਲੈਦਰ ਇੰਡਸਟਰੀ ਦੇ ਉਦਯੋਗਪਤੀਆਂ ਦੀ ਮਦਦ ਲਈ ਲੈਦਰ ਨਾਲ ਸਬੰਧਿਤ ਇਕ ਸੈਂਟਰ-ਆਫ ਏਕਸੀਲੈਂਸ ਵੀ ਬਣਾਇਆ ਜਾਵੇਗਾ। ਏਸੋਸਇਏਸ਼ਨ ਦੇ ਅਧਿਕਾਰੀਆਂ ਦੀ ਡਿਮਾਂਡ ‘ਤੇ ਸ੍ਰੀ ਦੁਸ਼ਯੰਤ ਚੌਟਾਲਾ ਨੇ ਫੁੱਟਵਿਅਰ -ਲੈਦਰ ਕਲਸਟਰ ਦੇ ਕੋਲ ਹੀ ਲੇਬਰ-ਹਾਸਟਲ ਬਨਾਉਣ ਦਾ ਭਰੋਸਾ ਦਿੱਤਾ ਤਾਂ ਜੋ ਉੱਥੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਰਹਿਣ ਤੇ ਇੰਡਸਟਰੀ ਤਕ ਆਉਣ-ਜਾਣ ਵਿਚ ਪਰੇਸ਼ਾਨੀ ਨਾ ਹੋਵੇ।
ਡਿਪਟੀ ਸੀਐਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਸੂਬੇ ਵਿਚ ਉਦਯੋਗ ਲਗਾਉਣ ਲਈ ਨਿਵੇਸ਼ਕ ਅੱਗੇ ਆ ਰਹੇ ਹਨ, ਕਿਉਂਕਿ ਸਰਕਾਰ ਨੇ ਉਦਯੋਗਿਕ ਮਾਹੌਲ ਵਿਚ ਸੁਧਾਰ ਲਈ ਕਈ ਪ੍ਰਮੁੱਖ ਕਦਮ ਚੁੱਕੇ ਹਨ ਜਿਨ੍ਹਾਂ ਦੀ ਬਦੌਲਤ ਹਾਲ ਹੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਹਰਿਆਣਾ ਨੂੰ ਐਮਐਸਐਮਈ ਦੇ ਖੇਤਰ ਵਿਚ ਕੀਤੇ ਗਏ ਵਰਨਣਯੋਗ ਕੰਮਾਂ ਲਈ ਸਨਮਾਨਿਤ ਕੀਤਾ ਸੀ। ਇਸ ਖੇਤਰ ਵਿਚ ਜਿੱਥੇ ਸੂਬੇ ਨੂੰ ਕੌਮੀ ਪੱਧਰ ‘ਤੇ ਤੀਜਾ ਸਥਾਨ ਹਾਸਲ ਹੋਇਆ ਹੈ, ਉੱਥੇ ਵਪਾਰ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਸਟੇਟ ਇਜ ਆਫ ਡੂਇੰਗ ਬਿਜਨੈਸ ਦੇ ਪੰਜਵੇਂ ਇਡੀਸ਼ਨ ਵਿਚ ਹਰਿਆਣਾ ਨੂੰ ਟਾਪ ਅਚੀਵਰਸ ਕੈਟੇਗਰੀ ਵਿਚ ਸਥਾਨ ਮਿਲਿਆ ਹੈ ਜੋ ਕਿ ਕਿਸੇ ਵੀ ਸੂਬੇ ਲਈ ਮਾਣ ਦੀ ਗਲ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਉਦਯੋਗਾਂ ਨੂੰ ਅਨੁਕੂਲ ਇਕੋਸਿਸਟਮ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਦੇ ਕਾਰਨ ਹੀ ਹਰਿਆਣਾ ਦੀ ਈਜ ਆਫ ਡੂਇੰਗ ਬਿਜਨੈਸ, ਈਜ ਆਫ ਲਾਜਿਸਟਿਕ ਅਤੇ ਐਕਸਪੋਰਟ ਰੇਡੀਨੇਸ ਵਿਚ ਵਧੀਆ ਰੈਂਕਿੰਗ ਆਈ ਹੈ। ਇਸ ਤੋਂ ਇਲਾਵਾ, ਨਿਰਯਾਤ ਤਿਆਰੀ ਇੰਡੈਕਸ (ਜਮੀਨ ਬੰਦ ਸ਼੍ਰੇਣੀ) 2021 ਵਿਚ ਰਾਜ ਨੂੰ ਪਹਿਲਾ ਅਤੇ ਲਾਜਿਸਟਿਕਸ ਇਜ ਏਕ੍ਰੋਸ ਡਿਫਰੇਂਟ ਸਟੇਟਸ ਸਰਵੇ-2021 ਵਿਚ ਦੂਜਾ ਸਥਾਨ ਮਿਲਿਆ ਹੈ।
ਇਸ ਮੌਕੇ ‘ਤੇ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਐਮਐਸਐਮਈ ਵਿਭਾਗ ਦੀ ਮਹਾਨਿਦੇਸ਼ਕ ਸ੍ਰੀਮਤੀ ਪੀ. ਅਮਨੀਤ ਕੁਮਾਰ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ, ਐਚਐਸਆਈਆਈਡੀਸੀ ਦੇ ਚੀਫ ਕੋਰਡੀਨੇਟਰ ਸੁਨੀਲ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਲ।
ਰੋਹਤਕ ਵਿਚ 500 ਏਕੜ ਵਿਚ ਬਣੇਗਾ, ਫੁੱਟਵਿਅਰ-ਲੈਦਰ ਕਲਸਟਰ – ਦੁਸ਼ਯੰਤ ਚੌਟਾਲਾ
7 Views