ਬਠਿੰਡਾ, 16 ਅਕਤੂਬਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰੇਸਮ ਸਿੰਘ ਯਾਤਰੀ ਤੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਸਰਕਾਰਾਂ ਦਾ ਜਿੱਥੇ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਦੂਰ ਕਰਕੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਪ੍ਰੰਤੂ ਉਲਟਾ ਸਰਕਾਰਾਂ ਮੰਡੀਆਂ ਵਿੱਚ ਵਿਜੀਲੈਂਸ ਦੀ ਅਣਉਚਿਤ ਦਖ਼ਲਅੰਦਾਜ਼ੀ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪਲਾਟ ਕੇਸ: ਮਨਪ੍ਰੀਤ ਬਾਦਲ ਤੇ ਉਸਦੇ ਸਾਥੀਆਂ ਦੀ ਜਮਾਨਤ ’ਤੇ ਫੈਸਲਾ ਅੱਜ
ਕਿਸਾਨਾਂ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਜਥੇਬੰਦੀ ਹਰਗਿਜ਼ ਚੁੱਪ ਨਹੀਂ ਬੈਠੇਗੀ, ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਲਈ ਜ਼ੇਕਰ ਕੋਈ ਵੀ ਲੜਾਈ ਲੜ੍ਹਨੀ ਪਵੇਗੀ ਜਥੇਬੰਦੀ ਲੜੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਜੋ ਨਵਾਂ ਫੁਰਮਾਨ ਦਿੱਤਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਦੇ ਫਿੰਗਰਪ੍ਰਿੰਟ ਦਾ ਇਹ ਨਵਾ ਕਾਨੂੰਨ ਸਾਹਮਣੇ ਆਇਆ ਹੈ ਜਿਸਤੋ ਬਾਅਦ ਹੀ ਫਸਲ ਦੀ ਆਦਿਗੀ ਕੀਤੀ ਜਾਵੇਗੀ।
ਮਸਲਾ ਮੇਅਰ ਦੀ ਕੁਰਸੀ ਦਾ: ਮਨਪ੍ਰੀਤ ਧੜਾ ਵੀ ਹੋਇਆ ਸਰਗਰਮ
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਹਾ ਕਿ ਕੋਈ ਫਸਲ ਵੇਚਣ ਸਮੇਂ ਫਿੰਗਰਪ੍ਰਿੰਟ ਨਾ ਦਿਤੇ ਜਾਣ ਕਿਉਂਕਿ ਪੰਜਾਬ ਵਿੱਚ ਮੌਜੂਦਾ ਸਮੇਂ ਚੱਲ ਰਿਹਾ ਹੈ, ਏ.ਪੀ. ਐੱਮ. ਸੀ. ਸਿਸਟਮ ਬਹੁਤ ਵਧੀਆ ਸੁਚਾਰੂ ਤਰੀਕੇ ਨਾਲ ਕੰਮ ਕਰ ਰਿਹਾ ਹੈ।
Share the post "ਰੱਦ ਕੀਤੇ ਕਾਨੂੰਨ ਚੋਰ ਮੋਰੀ ਰਾਹੀ ਲਾਗੂ ਕਰਨਾ ਚਾਹੁੰਦੀ ਸਰਕਾਰ: ਯਾਤਰੀ,ਸੰਦੋਹਾ"