ਲਹਿਰਾ ਮੁਹੱਬਤ, 12 ਸਤੰਬਰ: ਸਥਾਨਕ ਥਰਮਲ ਪਲਾਂਟ ਦੀ ਰਿਹਾਇਸ਼ੀ ਕਲੋਨੀ ਦੇ 151 ਅਤੇ 125 ਨੰਬਰ ਕੁਆਟਰਾਂ ਵਿਚ ਚੋਰਾਂ ਨੇ ਧਾਵਾ ਬੋਲਦਿਆਂ ਲੱਖਾਂ ਦੀ ਨਗਦੀ ਤੇ ਸੋਨੇ ’ਤੇ ਹੱਥ ਸਾਫ਼ ਕਰ ਦਿੱਤਾ। ਲਗਾਤਾਰ ਹੋ ਰਹੀਆਂ ਇੰਨ੍ਹਾਂ ਚੋਰੀਆਂ ਤੋਂ ਦੁਖੀ ਮੁਲਾਜਮਾਂ ਨੇ ਪੁਲਿਸ ਤੇ ਮੈਨੇਜਮੈਂਟ ਵਿਰੁਧ ਨਾਅਰੇਬਾਜੀ ਕੀਤੀ। ਮੁਲਾਜਮਾਂ ਨੇ ਦਸਿਆ ਕਿ ਕੁਆਟਰ ਨੰ 151 ਵਿਚ ਰਹਿਣ ਵਾਲਾ ਪਰਮਜੋਤ ਸਿੰਘ ਸੈਣੀ ਆਪਣੀ ਮਾਤਾ ਨਾਲ ਪਿੰਡ ਦਸੂਹਾ (ਹਸਿਆਰਪੁਰ) ਵਿਖੇ ਗਿਆ ਹੋਇਆ ਸੀ।ਇਸ ਘਰ ਵਿਚੋਂ ਚੋਰਾਂ ਨੇ 12 ਤੋਲੇ ਸੋਨਾ ਅਤੇ 25 ਹਜ਼ਾਰ ਨਕਦ ਚੋਰੀ ਕਰ ਲਏ। ਇਸੇ ਤਰ੍ਹਾਂ ਕੁਆਟਰ ਨੰ 125 ਵਿਚੋ 5 ਤੋਲੇ ਸੋਨਾ ਅਤੇ 40,000/ਨਕਦ ਚੋਰੀ ਕਰ ਲਏ ਗਏ। ਇਸ ਕੁਆਟਰ ਵਿਚ ਨਸੀਬ ਕੌਰ ਸੇਵਾਦਾਰ ਦਾ ਪਰਿਵਾਰ ਰਹਿ ਰਿਹਾ ਸੀ ਇਹ ਪਰਿਵਾਰ ਵੀ ਰਿਸ਼ਤੇਦਾਰ ਕੋਲ ਮਿਲਣ ਗਿਆ ਹੋਇਆ ਸੀ।
Asia Cup 2023: ਭਾਰਤ ਦੀ ਪੂਰੀ ਟੀਮ 197 ਦੌੜਾਂ ਤੇ ਸਿਮਟੀ, ਬਾਰਿਸ਼ ਕਰਕੇ ਰੁੱਕਿਆ ਮੈਚ
ਕਲੋਨੀ ਵਾਸੀਆਂ ਬਲਜੀਤ ਸਿੰਘ ਬਰਾੜ, ਰਵੀਪਾਲ ਸਿੰਘ ਸਿੱਧੂ, ਜਗਜੀਤ ਸਿੰਘ ਕੋਟਲੀ, ਕਰਨਦੀਪ ਸਿੰਘ, ਤਰਸੇਮ ਸਿੰਘ, ਸੰਜੇ ਜਿੰਦਲ,ਮਨੋਹਰ ਸਿੰਘ, ਅਮਰਜੀਤ ਸਿੰਘ, ਮੰਗਲੀ ਕੇਸਵ, ਅਧਿਕਾਰੀ ਸੁਰਜੀਤ ਸਿੰਘ ਸਿੱਧੂ, ਲਖਵੰਤ ਸਿੰਘ ਬਾਂਡੀ ਆਦਿ ਨਿਵਾਸੀਆ ਨੇ ਪੁਲਿਸ ਪ੍ਰਸ਼ਾਸਨ ਅਤੇ ਥਰਮਲ ਮੈਨਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਦਿਆਂ ਮੁੱਖ ਇੰਜੀਨੀਅਰ ਥਰਮਲ ਪਲਾਂਟ ਦੇ ਦਫਤਰ ਅੱਗੇ ਰੋਸ ਧਰਨਾ ਲਗਾਇਆ ਹੋਇਆ ਸੀ। ਕਲੋਨੀ ਨਿਵਾਸੀਆ ਨੇ ਦੱਸਿਆ ਕਿ ਕਲੋਨੀ ਦੇ ਦੁਆਲੇ ਚਾਰਦੀਵਾਰੀ ਵੀ ਹੋਈ ਹੈ ਅਤੇ ਪੈਸਕੋ ਕੰਪਨੀ ਦੀ ਸਕਿਉਰਿਟੀ ਵੀ ਲੱਗੀ ਹੋਣ ਦੇ ਬਾਵਜੂਦ ਵਾਰ ਵਾਰ ਚੋਰੀਆਂ ਹੋ ਰਹੀਆ ਹਨ ਪਰ ਥਰਮਲ ਪਲਾਂਟ ਦੀ ਮੈਨੇਜਮੈਂਟ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ
ਕਲੋਨੀ ਨਿਵਾਸੀਆ ਨੇ ਥਰਮਲ ਮੈਨਜਮੈਂਟ ਵਲੋਂ ਪੈਸਕੋ ਦੀ ਸਕਿਉਰਿਟੀ ਪ੍ਰਤੀ ਨਰਮੀ ਵਰਤਣ ਦੇ ਦੋਸ਼ ਲਾਏ ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਲੋਨੀ ਵਿਚ ਪਿਛਲੀਆਂ ਸਾਲਾ ਤੋਂ ਹੋ ਰਹੀਆਂ ਚੋਰੀਆਂ ਦੇ ਦੋਸ਼ੀਆ ਨੂੰ ਲੱਭਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਚੋਰਾ ਦੇ ਹੌਸਲੇ ਵਧੇ ਹੋਏ ਹਨ। ਕਾਲੋਨੀ ਨਿਵਾਸੀਆ ਦੇ ਹੋਏ ਨੁਕਸਾਨ ਦੀ ਭਰਪਾਈ ਪੋਸਕੋ ਕੰਪਨੀ ਤੋਂ ਕਰਨ ਲਈ ਅਤੇ ਸਾਰੀ ਸਕਿਉਰਿਟੀ ਬਦਲਣ ਦੀ ਮੰਗ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆ ਨੂੰ ਲੱਭ ਕੇ ਸਖਤ ਸਜਾ ਦੀ ਮੰਗ ਕੀਤੀ।
Share the post "ਲਹਿਰਾਂ ਮੁਹੱਬਤ ਥਰਮਲ ਪਲਾਂਟ ਦੀ ਰਿਹਾਇਸ਼ੀ ਕਾਲੋਨੀ ’ਚ ਚੋਰੀਆਂ ਤੋਂ ਅੱਕੇ ਮੁਲਾਜਮਾਂ ਨੇ ਕੀਤੀ ਨਾਅਰੇਬਾਜ਼ੀ"