ਸੁਖਜਿੰਦਰ ਮਾਨ
ਬਠਿੰਡਾ, 23 ਅਗਸਤ: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾ ਅਤੇ ਦੇਸ ਦੇ ਖ਼ਤਰਨਾਕ ਅਪਰਾਧੀਆਂ ’ਚ ਸ਼ਾਮਲ ਗੈਗਸਟਰ ਲਾਰੇਂਸ ਬਿਸਨੋਈ ਨੂੰ ਬੁੱਧਵਾਰ ਨੂੰ ਗੁਜਰਾਤ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਿਆ ਹੈ। ਪਤਾ ਲੱਗਿਆ ਹੈ ਕਿ ਬਠਿੰਡਾ ਪੁਲਿਸ ਅਤੇ ਗੁਜਰਾਤ ਪੁਲਿਸ ਵਲੋਂ ਭਾਰੀ ਸੁਰੱਖਿਆ ਨਾਲ ਲਾਰੇਂਸ ਬਿਸਨੋਈ ਨੂੰ ਬਠਿੰਡਾ ਤੋਂ ਚੰਡੀਗੜ ਲਿਜਾਇਆ ਗਿਆ ਹੈ, ਜਿੱਥੋਂ ਅੱਗੇ ਫ਼ਲਾਈਟ ਰਾਹੀਂ ਉਸਨੂੰ ਗੁਜਰਾਤ ਲਿਜਾਇਆ ਜਾਵੇਗਾ।
ਬਠਿੰਡਾ ਜੇਲ੍ਹ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਲਾਰੇਂਸ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਗੁਜਰਾਤ ਦੀ ਏਟੀਐਸ਼ ਟੀਮ ਵਲੋਂ ਜ਼ਿਲ੍ਹਾ ਕੱਛ ਦੇ ਅਧੀਨ ਪੈਂਦੇ ਥਾਣਾ ਨਲੀਆ ਵਿਚ ਦਰਜ਼ ਮੁਕੱਦਮਾ ਨੰਬਰ 6/22 ਵਿਚ ਲਾਰੇਂਸ ਕੋਲੋਂ ਪੁਛਗਿਛ ਕੀਤੀ ਜਾਣੀ ਹੈ। ਹਾਲਾਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ ਪ੍ਰੰਤੂ ਪਤਾ ਲੱਗਿਆ ਹੈ ਕਿ ਇਹ ਕੇਸ ਨਾਰਕੋਟਸ ਨਾਲ ਸਬੰਧਤ ਦਸਿਆ ਜਾ ਰਿਹਾ।
ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਭੱਜਣ ਵਾਲਾ ‘ਥਾਣੇਦਾਰ’ ਪੰਜ ਹਜ਼ਾਰ ਸਹਿਤ ਕਾਬੂ
ਦਸਣਾ ਬਣਦਾ ਹੈ ਕਿ ਸਿੱਧੂ ਮੂੁਸੇਵਾਲਾ ਕਤਲ ਕਾਂਡ ’ਚ ਲਾਰੇਂਸ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਜੂਨ 2022 ਵਿਚ ਪੰਜਾਬ ਪੁਲਿਸ ਉਸਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਮਾਨਸਾ ਲਿਆਈ ਸੀ, ਜਿਸਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸਾਂ ’ਚ ਉਸਦੀ ਗ੍ਰਿਫਤਾਰੀ ਪਾ ਕੇ ਕਰੀਬ 4-5 ਮਹੀਨਿਆਂ ਤੱਕ ਉਸਦੇ ਕੋਲੋਂ ਪੁਛਗਿਛ ਕੀਤੀ ਜਾਂਦੀ ਰਹੀ।
ਕਾਂਗਰਸ ਪਾਰਟੀ ‘ਚ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਿਲਿਆ ਵੱਡਾ ਅਹੁਦਾ
ਪੁਛਗਿਛ ਪੂਰੀ ਹੋਣ ਤੋਂ ਬਾਅਦ ਲਾਰੇਂਸ ਜਿਆਦਾਤਰ ਸਮੇਂ ਲਈ ਬਠਿੰਡਾ ਜੇਲ੍ਹ ਵਿਚ ਹੀ ਬੰਦ ਹੈ। ਹਾਲਾਂਕਿ ਇੱਕ ਦਫ਼ਾ ਰਾਜਸਥਾਨ ਤੇ ਇੱਕ ਵਾਰ ਦਿੱਲੀ ਪੁਲਿਸ ਵੀ ਉਸਨੂੰ ਪੁਛਗਿਛ ਲਈ ਅਪਣੇ ਨਾਲ ਲੈ ਕੇ ਗਈ ਸੀ ਪ੍ਰੰਤੂ ਬਾਅਦ ਵਿਚ ਲਾਰੇਂਸ ਵਾਪਸ ਬਠਿੰਡਾ ਜੇਲ੍ਹ ਵਿਚ ਹੀ ਆ ਗਿਆ ਸੀ।
Share the post "ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ"