WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਲੁਧਿਆਣਾ ਵਿਖੇ ਹੋਏ ਬਲਾਸਟ ’ਤੇ ਮੋਹਿਤ ਗੁਪਤਾ ਨੇ ਪ੍ਰਗਟਾਈ ਚਿੰਤਾ

ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਵਿਖੇ ਵਾਪਰੀਆਂ ਬੇਅਦਬੀ ਕਰਨ ਦੀਆਂ ਕੋਸਿਸ਼ਾਂ ਵਾਲੀਆਂ ਘਟਨਾਵਾਂ ਅਤੇ ਅੱਜ ਲੁਧਿਆਣਾ ਵਿਖੇ ਹੋਏ ਬੰਬ ਬਲਾਸਟ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ, ਜਨਰਲ ਸਕੱਤਰ ਅਤੇ ਸਪੋਕਸਮੈਨ ਮੋਹਿਤ ਗੁਪਤਾ ਨੇ ਗਹਿਰੀ ਚਿੰਤਾ ਪ੍ਰਗਟਾਉਂਦੇ ਹੋਏ ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਸਰਕਾਰ ,ਖੁਫੀਆ ਏਜੰਸੀਆਂ ਦੀ ਕਾਰਵਾਈ ਉਪਰ ਸਵਾਲ ਉਠਾਏ ਹਨ । ਮੋਹਿਤ ਗੁਪਤਾ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਨੱਥ ਪਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਬਜਾਏ ਵਿਰੋਧੀਆਂ ਦੀ ਆਵਾਜ਼ ਝੂਠੇ ਪਰਚੇ ਦਰਜ ਕਰ ਕੇ ਦਬਾਉਣ ਵੱਲ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ,ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਹੋ ਰਹੇ ਹਨ ਜਿਸ ਕਰਕੇ ਦਿਨ ਬ ਦਿਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਤੇ ਹਰ ਪੰਜਾਬੀ ਨੂੰ ਧਿਆਨ ਦੇਣ ਦੀ ਲੋੜ ਹੈ । ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਕਿ ਉਹ ਸੂਬੇ ਪ੍ਰਤੀ ਬਣਦੀ ਜੰਿਮੇਵਾਰੀ ਨਿਭਾਉਣ ਨਾ ਕਿ ਸਿਆਸੀ ਸਾਜ਼ਿਸ਼ਾਂ ਤਹਿਤ ਵੋਟ ਦੀ ਰਾਜਨੀਤੀ ਲਈ ਝੂਠੇ ਪਰਚੇ ਦਰਜ ਕਰਨ ,ਕਿਉਂਕਿ ਇਨ੍ਹਾਂ ਵਾਪਰੀਆਂ ਘਟਨਾਵਾਂ ਕਾਰਨ ਸੂਬੇ ਦਾ ਜੋ ਨੁਕਸਾਨ ਹੋਣਾ ਹੈ ਉਸ ਦੀ ਕੋਈ ਭਰਪਾਈ ਨਹੀਂ ਕਰ ਸਕੇਗਾ । ਉਨ੍ਹਾਂ ਬੰਬ ਬਲਾਸਟ ਵਿਚ ਮਾਰੇ ਗਏ ਲੋਕਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ ਅਤੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਪੰਜਾਹ ਲੱਖ ਰੁਪਏ ਅਤੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ,ਜ਼ਖ਼ਮੀਆਂ ਨੂੰ ਵੀਹ ਲੱਖ ਰੁਪਏ ਅਤੇ ਨੌਕਰੀਆਂ ਦੇਣ ਦੀ ਮੰਗ ਅਤੇ ਸਾਜ਼ਿਸ਼ ਕਰਤਾਵਾਂ ਦੇ ਚਿਹਰੇ ਬੇਨਕਾਬ ਕਰਨ ਦੀ ਮੰਗ ਕੀਤੀ।

Related posts

ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ‘ਕਾਰਪੋਰੇਸ਼ਨ’ ’ਚ ਵੀ ਉਥਲ-ਪੁਥਲ ਦੀ ਚਰਚਾ

punjabusernewssite

ਲੋਕ ਮੋਰਚਾ ਪੰਜਾਬ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਨਵੈਨਸ਼ਨ

punjabusernewssite

ਵਧੀਆਂ ਸੇਵਾਵਾਂ ਲਈ ਇੰਸਪੈਕਟਰ ਪਰਮਜੀਤ ਸਿੰਘ ਤੇ ਆਈ.ਏ ਹਰਦੀਪ ਸਿੰਘ ਸਨਮਾਨਿਤ

punjabusernewssite