ਸੁਖਜਿੰਦਰ ਮਾਨ
ਬਠਿੰਡਾ, 10 ਅਗਸਤ : ਪਿਛਲੇ ਲੰਮੇ ਸਮੇਂ ਤੋਂ ਅਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ ਵਿਚ ਚੱਲੇ ਆ ਰਹੇ ਬੀਡੀਏ ਦਫ਼ਤਰ ਵਿਚ ਅੱਜ ਵੱਡੀ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਇੱਕ ਜੂਨੀਅਰ ਇੰਜੀਨੀਅਰ ਨੂੰ ਰਿਸ਼ਵਤ ਲੈਂਦੇ ਹੋੲੈ ਰੰਗੇ ਹੱਥੀ ਕਾਬੂ ਕੀਤਾ ਹੈ। ਸੂਚਨਾ ਮੁਤਾਬਕ ਕਥਿਤ ਦੋਸ਼ੀ ਜੇ.ਈ ਸ਼ਹਿਰ ਦੇ ਇੱਕ ਵਕੀਲ ਕੋਲੋਂ ਉਸਦੇ ਮਾਡਲ ਟਾਊਨ ਸਥਿਤ ਘਰ ਦੀ ਐਨ.ਓ.ਸੀ ਜਾਰੀ ਕਰਨ ਬਦਲੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਵੱਡੀ ਗੱਲ ਇਹ ਹੈ ਕਿ ਉਕਤ ਇੰਜੀਨੀਅਰ ਰਿਸ਼ਵਤ ਦੇ ਸਿੱਧੇ ਪੈਸੇ ਖੁਦ ਨਹੀਂ ਫ਼ੜਦਾ ਸੀ, ਬਲਕਿ ਉਸਦੇ ਵਲੋਂ ਰਿਸ਼ਵਤ ਦੇ ਪੈਸੇ ਫ਼ੜਣ ਲਈ ਬੀਡੀਏ ਵਿਚ ਤੈਨਾਤ ਪ੍ਰਾਈਵੇਟ ਸੁਰੱਖਿਆ ਮੁਲਾਜਮ ਨਾਲ ਗੰਢਤੁੱਪ ਕੀਤੀ ਹੋਈ ਸੀ। ਜਿਹੜਾ ਲੋਕਾਂ ਕੋਲੋਂ ਰਿਸਵਤ ਦੇ ਪੈਸੇ ਲੈਂਦਾ ਸੀ ਤੇ ਵਿਚੋਂ ਕੁੱਝ ਹਿੱਸਾ ਅਪਣੇ ਕੋਲ ਰੱਖ ਲੈਂਦਾ ਸੀ। ਵਿਜੀਲੈਂਸ ਵਲੋਂ ਵਿਛਾਏ ਜਾਲ ਵਿਚ ਸੁਰੱਖਿਆ ਮੁਲਾਜਮ ਤੇ ਜੇ.ਈ ਦੋਨੋਂ ਹੀ ਫ਼ਸ ਗਏ ਹਨ।
ਬਠਿੰਡਾ ’ਚ ਫ਼ੂਡ ਸੇਫ਼ਟੀ ਵਿਭਾਗ ਵਲੋਂ ਨਕਲੀ ਐਨਰਜੀ ਡਰਿੰਕ ਦਾ ਟਰੱਕ ਬਰਾਮਦ
ਮਿਲੀ ਸੂਚਨਾ ਮੁਤਾਬਕ ਸਥਾਨਕ ਮਾਡਲ ਟਾਊਨ ਦੇ ਵਿਚ ਐਮ.ਆਈ.ਜੀ ਫ਼ਲੈਟ ਵਿਚ ਰਹਿਣ ਵਾਲੇ ਇੱਕ ਵਕੀਲ ਗੁਰਤੇਜ ਸਿੰਘ ਗਰੇਵਾਲ ਨੇ ਅਪਣੇ ਮਕਾਨ ਦੀ ਐਨ.ਓ.ਸੀ ਲੈਣੀ ਸੀ। ਇਸਦੇ ਲਈ ਉਸਦੇ ਵਲੋਂ ਬੀਡੀਏ ਕੋਲ ਅਰਜੀ ਦਿੱਤੀ ਗਈ ਸੀ ਤੇ ਇਸ ਅਰਜੀ ਅਗਲੀ ਕਾਰਵਾਈ ਲਈ ਅਧਿਕਾਰੀਆਂ ਨੇ ਜੇਈ ਗੁਰਵਿੰਦਰ ਸਿੰਘ ਨੂੰ ਮਾਰਕ ਕਰ ਦਿੱਤੀ ਸੀ। ਸਿਕਾਇਤਕਰਤਾ ਮੁਤਾਬਕ ਉਕਤ ਜੇਈ ਵਲੋਂ ਇਸ ਕੰਮ ਬਦਲੇ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤੇ ਪੈਸੇ ਨਾ ਦੇਣ ਬਦਲੇ ਉਸਨੂੰ ਐਨ.ਓ.ਸੀ ਜਾਰੀ ਨਹੀਂ ਕੀਤੀ ਜਾ ਰਹੀ ਸੀ। ਅਖ਼ੀਰ ਉਸਨੇ ਉਕਤ ਭ੍ਰਿਸਟ ਅਧਿਕਾਰੀ ਵਿਰੂਧ ਕਾਰਵਾਈ ਲਈ ਵਿਜੀਲੈਂਸ ਨਾਲ ਸੰਪਰਕ ਕੀਤਾ ਤੇ ਜੇ.ਈ ਵਲੋਂ ਮੰਗੀ ਜਾ ਰਹੀ ਰਿਸ਼ਵਤ ਦੇ ਸਬੂਤ ਵਜੋਂ ਆਡੀਓ ਵੀ ਰਿਕਾਰਡ ਕੀਤੀ। ਇਸ ਦੌਰਾਨ ਵਿਜੀਲੈਂਸ ਵਲੋਂ ਬਣਾਈ ਯੋਜਨਾ ਤਹਿਤ ਅੱਜ ਸਵੇਰੇ ਪੰਜ ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਅਤੇ ਬਾਕੀ ਪੈਸੇ ਅੱਜ ਸ਼ਾਮ ਕੰਮ ਹੋਣ ’ਤੇ ਦੇਣੇ ਕਰ ਲਏ।
ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ
ਬਾਅਦ ਦੁਪਿਹਰ ਐਨ.ਓ.ਸੀ ਤਿਆਰ ਕਰਨ ਤੋਂ ਬਾਅਦ ਮੁਦਈ ਨੂੰ ਜੇ.ਈ. ਵਲੋਂ ਸੂਚਿਤ ਕਰ ਦਿੱਤਾ ਗਿਆ ਤੇ ਵਿਜੀਲੈਂਸ ਦੀ ਯੋਜਨਾ ਤਹਿਤ ਸਿਕਾਇਤਕਰਤਾ ਵਕੀਲ ਗੁਰਤੇਜ ਸਿੰਘ ਗਰੇਵਾਲ ਰੰਗ ਲੱਗੇ ਨੋਟ ਲੈ ਗਿਆ ਪ੍ਰੰਤੂ ਕਥਿਤ ਦੋਸੀ ਨੇ ਇਹ ਪੈਸੇ ਖੁਦ ਲੈਣ ਦੀ ਬਜਾਏ ਬੀਡੀਏ ਦੇ ਸੁਰੱਖਿਆ ਮੁਲਾਜਮ ਗੁਰਮੀਤ ਸਿੰਘ ਨੂੰ ਦੇਣ ਲਈ ਕਿਹਾ। ਗੁਰਮੀਤ ਸਿੰਘ ਨੇ ਦੂਜੀ ਕਿਸ਼ਤ ਵਜੋਂ ਪੰਜ ਹਜ਼ਾਰ ਰੁਪਏ ਫ਼ੜ ਕੇ ਜੇ.ਈ ਦੇ ਦਰਾਜ਼ ਵਿਚ ਰੱਖ ਦਿੱਤੇ। ਜਿਸਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜੇ.ਈ. ਗੁਰਵਿੰਦਰ ਸਿੰਘ ਤੇ ਸੁਰੱਖਿਆ ਮੁਲਾਜਮ ਗੁਰਮੀਤ ਸਿੰਘ ਨੂੰ ਮੌਕੇ ’ਤੇ ਹੀ ਦਬੋਚ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਵਿਜੀਲੈਂਸ ਬਿਉਰੋ ਦੇ ਬਠਿੰਡਾ ਸਥਿਤ ਥਾਣੇ ਵਿਚ ਭ੍ਰਿਸਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ਼ ਕੀਤਾ ਜਾ ਰਿਹਾ ਹੈ ਤੇ ਭਲਕੇ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇੰਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਸਕੇ।
Share the post "ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ"