17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਇਆ ਜਾਵੇਗਾ ਸੇਵਾ ਪਖਵਾੜਾ
ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ : ਦੇਸ਼ ਭਰ ਚ ਆਮ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਦੀ ਇੱਛਾ ਨਾਲ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਆਯੂਸਮਾਨ ਭਵ ਮੁਹਿੰਮ’ ਦੀ ਸ਼ੁਰੂਆਤ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ ਵਰਚੂਅਲ ਵਿਧੀ ਰਾਹੀਂ ਕੀਤੀ ਗਈ। ਸੂਬੇ ਅੰਦਰ ਇਸ ਮੁਹਿੰਮ ਦਾ ਆਗਾਜ਼ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਯਤਨਾਂ ਨਾਲ ਕੀਤਾ ਗਿਆ।
ਹਾਈਟੈਕ ਨਸ਼ਾ ਤਸਕਰੀ : ਰਾਜਸਥਾਨ ’ਚ ਪੈਮੇਂਟ, ਪੰਜਾਬ ’ਚ ਡਿਲਵਰੀ
ਬਠਿੰਡਾ ਵਿਚ ਵੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਆਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ/ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ ਵੱਲੋਂ ਆਯੂਸ਼ਮਾਨ ਭਵ ਮੁਹਿੰਮ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾ ਮਨਦੀਪ ਕੌਰ ਦੱਸਿਆ ਕਿ ਇਸ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪਖਵਾੜੇ ਵਿੱਚ ਸਵੱਛਤਾ ਅਭਿਆਨ, ਅੰਗਦਾਨ ਪ੍ਰਤੀ ਪ੍ਰਣ, ਆਯੂਸ਼ਮਾਨ ਮੁਹਿੰਮ, ਖੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਪਿੰਡਾਂ/ਵਾਰਡਾਂ ਚ ਆਯੂਸ਼ਮਾਨ ਆਪ ਕੇ ਦੁਆਰ, ਆਯੂਸ਼ਮਾਨ ਮੇਲਾ ਅਤੇ ਆਯੂਸ਼ਮਾਨ ਸਭਾ ਮਨਾਈਆਂ ਜਾਣਗੀਆਂ।
ਪੰਜਾਬ ਦੇ ਇਤਿਹਾਸਕ ਸ਼ਹਿਰ ਵਿਚ ਤੈਨਾਤ ਮਹਿਲਾ ਅਧਿਕਾਰੀ 18,000 ਰੁਪਏ ਲੈਂਦੀ ਵਿਜੀਲੈਂਸ ਵਲੋਂ ਕਾਬੁੂ
ਜਿਸ ਤਹਿਤ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾ ਕੇ ਲੋਕਾਂ ਨੂੰ ਵੰਡੇ ਜਾਣਗੇ, ਸਿਹਤ ਸੰਸਥਾਵਾਂ ਵਿੱਚ ਸਾਫ਼ ਸਫ਼ਾਈ ਅਭਿਆਨ ਲਾਗੂ ਕੀਤਾ ਜਾਵੇਗਾ। ਅਖੀਰ ਚ ਸਮੂਹ ਹਾਜ਼ਰੀਨ ਵੱਲੋਂ ਅੰਗਦਾਨ ਤੇ ਖੂਨਦਾਨ ਕਰਨ ਸਬੰਧੀ ਸਹੁੰ ਵੀ ਚੁੱਕੀ ਗਈ। ਇਸ ਮੌਕੇ ਮੇਅਰ ਨਗਰ ਨਿਗਮ ਰਮਨ ਗੋਇਲ, ਕਾਰਜਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ, ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀਮਤੀ ਇਨਾਯਤ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Share the post "ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਆਯੂਸ਼ਮਾਨ ਭਵ ਮੁਹਿੰਮ ਦੀ ਕੀਤੀ ਸ਼ੁਰੂਆਤ"