ਵਾਤਾਵਰਣ ਦਿਵਸ ਨੂੰ ਸਮਰਪਿਤ ਪਲਾਸਟਿਕ ਵੇਸਟ ਫਰੀ ਜਾਗਰੂਕਤਾ ਰੈਲੀ ਕੱਢੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 3 ਜੂਨ : ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐੱਨ. ਐਸ. ਐਸ ਯੂਨਿਟਾਂ, ਰੈੱਡ ਰਿਬਨ ਕਲੱਬਾਂ, ਯੂਥ ਕਲੱਬਾਂ ਅਤੇ ਸ਼ੋਸ਼ਲ ਐਂਟਰਪਰਿਨਿਊਰਸ਼ਿਪ, ਸਵੱਛਤਾ ਅਤੇ ਰੂਰਲ ਅੰਗੇਜਮੈਂਟ ਸੈੱਲ ਵਲੋਂ ਐੱਨ. ਐਸ. ਐਸ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ, ਨੋਡਲ ਅਫ਼ਸਰ ਸੁਮਨ ਗਰਗ ਅਤੇ ਐੱਨ. ਐਸ. ਐਸ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ਮਿਸ਼ਨ ਲਾਈਫ ਅਤੇ ਵਾਤਾਵਰਣ ਦਿਵਸ ਨੂੰ ਸਮਰਪਿਤ ਪਲਾਸਟਿਕ ਫਰੀ ਇੰਡੀਆ ਰੈਲੀ ਕੱਢੀ ਗਈ । ਵਲੰਟੀਅਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖ ਸਕੀਏ । ਨਾਲ ਹੀ ਵਲੰਟੀਅਰਾਂ ਨੇ ਘਰਾਂ ਵਿੱਚੋਂ ਪਲਾਸਟਿਕ ਇਕੱਠਾ ਕੀਤਾ ਅਤੇ ਕਈ ਤਰ੍ਹਾਂ ਦੇ ਪੌਦੇ ਵੰਡੇ । ਇਸ ਰੈਲੀ ਵਿੱਚ ਲਗਭਗ 15 ਵਲੰਟੀਅਰ ਸ਼ਾਮਿਲ ਰਹੇ । ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਜਨਰਲ ਸਕੱਤਰ ਸਤੀਸ਼ ਅਰੋੜਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਵਲੰਟੀਅਰਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਅੱਗੇ ਤੋਂ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਜਿਹੀਆਂ ਰੈਲੀਆਂ ਕੱਢਣ ਦੀ ਪ੍ਰੇਰਣਾ ਦਿੱਤੀ ।

spot_img
spot_img

Share post:

Popular

More like this
Related

Canada Election; British Columbia ਸੂਬੇ ਦੀਆਂ ਚੋਣਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ, 15 ਪੰਜਾਬੀ MLA ਦੀ ਚੋਣ ਜਿੱਤੇ

👉NDP ਨੂੰ ਮਿਲੀ ਭਾਰੀ ਹਾਰ, ਕੰਜ਼ਰਵੇਟਿਵ ਪਾਰਟੀ ਦੀ ਹੂੰਝਾਫੇਰ...

ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੀ ਹੋਈ ਚਾਂਦੀ! CM ਨੇ DA ‘ਚ ਕਰ’ਤਾ ਵਾਧਾ

ਨਿਊਜ਼ ਡੈਸਕ : ਦੀਵਾਲੀ ਆਉਣ ਵਾਲੀ ਹੈ ਅਤੇ ਇਸ...

CM Nayab Singh Saini ने पंचकूला में सुना ‘मन की बात’ कार्यक्रम का 139वां संस्करण

👉*जनप्रतिनिधियों, पार्टी कार्यकर्ताओं और स्थानीय नागरिकों के साथ सामुदायिक...