ਕਥਿਤ ਦੋਸ਼ੀ ਸਹਿਤ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਣ ਵਾਲੇ ਵਿਰੁਧ ਵੀ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਦੋ ਦਿਨ ਪਹਿਲਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਬਣ ਰਹੀ ਕੋਠੀ ਦਾ ਗੇਟ ਤੋੜਣ ਦਾ ਮਾਮਲੇ ਵਿਚ ਲੱਗੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਬੀਤੇ ਕੱਲ ਉਕਤ ਨੌਜਵਾਨ ਨੇ ਸ਼ਹਿਰ ਦੇ ਇੱਕ ਕਾਂਗਰਸੀ ਕੋਂਸਲਰ ਦੇ ਘਰ ਵਿਚ ਦਾਖ਼ਲ ਹੋ ਕੇ ਉਸਦੇ ਸੀਸ਼ੇ ਤੋੜ ਦਿੱਤੇ। ਇਸ ਮਾਮਲੇ ਵਿਚ ਸਿਵਲ ਲਾਈਨ ਪੁਲਿਸ ਨੇ ਕਾਂਗਰਸੀ ਕੋਂਸਲਰ ਬਲਜੀਤ ਉਰਫ਼ ਰਾਜੂ ਸਰਾਂ ਦੀ ਪਤਨੀ ਗਿੰਦਰ ਕੌਰ ਵਾਸੀ ਪਾਵਰ ਹਾਊਸ ਰੋਡ ਦੇ ਬਿਆਨਾਂ ਉਪਰ ਉਕਤ ਨੌਜਵਨ ਜਗਜੀਤ ਸਿੰਘ ਪੁੱਤਰ ਜਸਕਰਨ ਸਿੰਘ ਤੇ ਉਸਦੀ ਪੁੱਤਰੀ ਤੋਂ ਇਲਾਵਾ ਅਨੰਦ ਗੁਪਤਾ ਵਾਸੀਆਨ ਪਾਵਰ ਹਾਊਸ ਰੋਡ ਬਠਿੰਡਾ ਵਿਰੁਧ ਧਾਰਾ 458, 506, 427, 120ਬੀ, 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਜਗਜੀਤਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ। ਉਧਰ ਅਕਾਲੀ ਦਲ ਨੇ ਕਾਂਗਰਸੀ ਕੋਂਸਲਰ ਉਪਰ ਧੱਕੇਸਾਹੀ ਦਾ ਦੋਸ਼ ਲਗਾਉਂਦਿਆਂ ਜਾਣਬੁੱਝ ਕੇ ਅਕਾਲੀ ਟਿਕਟ ’ਤੇ ਚੋਣ ਲੜ ਚੁੱਕੇ ਅਨੰਦ ਗੁਪਤਾ ਨੂੰ ਫ਼ਸਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਕੋਂਸਲਰ ਦੀ ਪਤਨੀ ਨੇ ਪੁਲਿਸ ਕੋਲ ਦਿੱਤੇ ਅਪਣੇ ਬਿਆਨਾਂ ਵਿਚ ਦਾਅਵਾ ਕੀਤਾ ਕਿ ਉਕਤ ਕਥਿਤ ਦੋਸ਼ੀ ਉਸਦੇ ਘਰ ਦਾਖਲ ਹੋਏ ਅਤੇ ਘਰੇ ਖੜੇ ਮੋਟਰ ਸਾਈਕਲ ਦੀ ਭੰਨ ਤੋੜ ਕੀਤੀ। ਇਸਤੋਂ ਇਲਾਵਾ ਡਰਾਇੰਗ ਰੂਮ ਦਾ ਸ਼ੀਸ਼ਾ ਵੀ ਤੋੜ ਦਿੱਤਾ। ਗਿੰਦਰ ਕੌਰ ਨੇ ਇਸਦੇ ਪਿੱਛੇ ਵਜਾ ਰੰਜਸ਼ ਦਸਦਿਆਂ ਦਾਅਵਾ ਕੀਤਾ ਹੈ ਕਿ ਉਸਦਾ ਘਰਵਾਲਾ ਐਮ.ਸੀ. ਹੈ ਤੇ ਅਨੰਦ ਗੁਪਤਾ ਨੇ ਉਸਦੇ ਮੁਕਾਬਲੇ ਵਿੱਚ ਐਮ.ਸੀ. ਇਲੈਕਸਨ ਲੜਿਆ ਸੀ ਪ੍ਰੰਤੂ ਹਾਰ ਜਾਣ ਕਾਰਨ ਖ਼ਾਰ ਖ਼ਾਂਦਾ ਸੀ ਤੇ ਉਕਤ ਜਗਜੀਤ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ।
Share the post "ਵਿਤ ਮੰਤਰੀ ਦੇ ਘਰ ਦਾ ਗੇਟ ਤੋੜਣ ਤੋਂ ਬਾਅਦ ਨੌਜਵਾਨ ਨੇ ਕੋਂਸਲਰ ਦੇ ਸ਼ੀਸੇ ਭੰਨੇ"