WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਵਿਧਾਇਕ ਵਾਲੀ ਘਟਨਾ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੁੱਧ ਨਾਕਾਮੀ ਦਾ ਤੀਸਰਾ ਸਬੂਤ- ਹਰਸਿਮਰਤ ਕੌਰ ਬਾਦਲ

ਕਮਲਾ ਨਹਿਰੂ ਕਲੋਨੀ ਪੁੱਜੀ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਨੇ 5 ਲੱਖ ਰੁ. ਦੀ ਗ੍ਰਾਂਟ ਮੁਹੱਲਾਵਾਸੀਆਂ ਨੂੰ ਦਿੱਤੀ
ਸੁਖਜਿੰਦਰ ਮਾਨ
ਬਠਿੰਡਾ, 22 ਫ਼ਰਵਰੀ: ਅੱਜ ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ਵਿਖੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਬਠਿੰਡਾ ’ਚ ਵਿਧਾਇਕ ਅਮਿਤ ਰਤਨ ਵਾਲੀ ਵਾਪਰੀ ਘਟਨਾ ਤੋਂ ਬਾਅਦ ਸਰਕਾਰ ਦੀ ਇਮਾਨਦਾਰੀ ‘ਤੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿਚ ਨਾਕਾਮ ਹੋ ਚੁੱਕੀ ਸਰਕਾਰ ਈਮਾਨਦਾਰੀ ਵਾਲੀ ਸਰਕਾਰ ਦੇਣ ਵਾਲੇ ਦਾਅਵੇ ਨੂੰ ਵੀ ਬਰਕਰਾਰ ਨਹੀਂ ਰੱਖ ਸਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਮਨ ਤੇ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਹਿੱਲੀ ਹੋਈ ਹੈ ਤੇ ਭਾਵੇਂ ਮਰਦ ਹੋਵੇ ਜਾਂ ਔਰਤ ਅੱਜ ਘਰ ਤੋਂ ਬਾਹਰ ਨਿਕਲਣ ਸਮੇਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ, ਜਦੋਂਕਿ ਉਨ੍ਹਾਂ ਦੀ ਸਰਕਾਰ ਸਮੇਂ ਕਦੇ ਸੀਸੀਟੀਵੀ ਕੈਮਰਿਆਂ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੋ ਰਹੀ। ਇਸ ਮੌਕੇ ਉਨ੍ਹਾਂ ਕਲੋਨੀ ਵਾਸੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਸੀਟੀਵੀ ਕੈਮਰੇ ਲਗਾਉਣ ਸਬੰਧੀ 5 ਲੱਖ ਰੁ. ਦੀ ਗ੍ਰਾਂਟ ਵੀ ਦਿੱਤੀ। ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਸ਼ਤਿਹਾਰਬਾਜ਼ੀ ਵਿਚ ਰੁੱਝੀ ਹੋਈ ਹੈ।ਇਸਦੇ ਨਾਲ ਹੀ ਉਨ੍ਹਾਂ ਸੰਗਤ ਦਰਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਤੋਂ ਬਾਅਦ ਕਾਂਗਰਸ ਦੇ 2 ਮੁੱਖ-ਮੰਤਰੀਆਂ ਵਾਲੀ ਅਤੇ ਹੁਣ ਆਪ ਦੀ ਕਰੀਬ 11 ਮਹੀਨਿਆਂ ਦੀ ਸਰਕਾਰ ਦੇਖ ਲਈ ਹੈ ਇਸ ਦੌਰਾਨ ਲੋਕ ਫੈਸਲਾ ਕਰਨ ਕਿ ਕਿਹੜੀ ਸਰਕਾਰ ‘ਤੇ ਮੁੱਖ-ਮੰਤਰੀ ਲੋਕਾਂ ਵਿਚ ਰਹਿੰਦੇ ਸਨ। ਇਸ ਦੌਰਾਨ ਊ੍ਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਕਿਉਂਕਿ ਗੁਜਰਾਤ ਦੀ ਬਿਲਕਸ ਬਾਨੋ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦਿੱਤੀ ਗਈ ਹੈ ਤੇ ਬਲਾਤਾਰੀ ਸੌਧਾ ਸਾਧ ਨੂੰ ਵਾਰ ਵਾਰ ਪੈਰੋਲ ’ਤੇ ਛੱਡਿਆ ਜਾ ਰਿਹਾ ਹੈ ਜਦੋਂਕਿ ਸਿੱਖ ਬੰਦੀਆਂ ਵਲੋਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੈ, ਜਿਸਦੇ ਚੱਲਦੇ ਸਿੱਖਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸਤੋਂ ਪਹਿਲਾਂ ਬੋਲਦਿਆਂ ਕਮਲਾ ਨਹਿਰੂ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਇੰਜ ਬਲਵਿੰਦਰ ਸਿੰਘ ਨੇ ਮੁਹੱਲਾ ਨਿਵਾਸੀਆਂ ਦੀਆਂ ਸਮੱਸਿਆਵਾਂ ਖਾਸ ਕਰ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਕਮਿਊਨਿਟੀ ਹਾਲ ਬਣਵਾਉਣ ਦਾ ਜ਼ਿਕਰ ਕੀਤਾ। ਜਿਸ ਬਾਰੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਲੋਕ ਇੱਕ ਵਾਰ ਅਕਾਲੀ ਦਲ ਦੀ ਸਰਕਾਰ ਬਣਾਉਣ ਇਹ ਸਭ ਕੰਮ ਤਾਂ ਖੱਬੇ ਹੱਥ ਨਾਲ ਹੋ ਜਾਇਆ ਕਰਨਗੇ। ਇਸ ਮੌਕੇ ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਐਮਸੀ ਸ਼ੈਰੀ ਗੋਇਲ, ਸੋਸਾਇਟੀ ਦੇ ਸਕੱਤਰ ਜਰਨੈਲ ਸਿੰਘ ਅਤੇ ਹੋਰ ਪੱਤਵੰਤੇ ਸੱਜਣ ਮੌਜੂਦ ਸਨ।

Related posts

ਏਮਜ ਬਠਿੰਡਾ ਵਿਖੇ ਐਡਵਾਂਸਡ ਸਰਜੀਕਲ ਸਕਿੱਲ ਲੈਬ ਦਾ ਕੀਤਾ ਉਦਘਾਟਨ

punjabusernewssite

ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ

punjabusernewssite

ਨਹਿਰੀ ਪਾਣੀ ਦੀ ਘਾਟ ਕਾਰਨ ਨਰਮੇਂ ਦੀ ਬਿਜਾਈ ਪਿਛੜਣ ਦੇ ਬਣੇ ਅਸਾਰ

punjabusernewssite