ਬੁਲੇਟ ਪਰੂਫ਼ ਜਾਕੇਟ ਦੇ ਨਾਲ-ਨਾਲ ਅਸਕਾਰਟ ਗੱਡੀ ਵੀ ਮੁੜ ਦਿੱਤੀ
ਡੀਸੀਪੀ ਰਵਚਰਨ ਬਰਾੜ ਵਲੋਂ ਕੀਤੀ ਚੈਕਿੰਗ ਦੌਰਾਨ ਗੈਰਹਾਜ਼ਰ ਪਾਏ ਗਏ ਸੁਰੱਖਿਆ ਕਰਮਚਾਰੀ
ਦੋ ਦਿਨ ਪਹਿਲਾਂ ਇੱਕ ਗੰਨਮੈਂਨ ਨੇ ਇੰਟਰਵਿਊ ਰਾਹੀਂ ਲਗਾਏ ਸਨ ਗੰਭੀਰ ਦੋਸ਼
ਵਿਵਾਦਤ ਬਿਆਨ ਦੇਣ ਕਾਰਨ ਗਰਮਖਿਆਲੀਆਂ ਦੇ ਨਿਸ਼ਾਨੇ ’ਤੇ ਹੈ ਮੰਡ
ਪੁਲਿਸ ਵਲੋਂ ਮੰਡ ਨੂੰ ਦਿੱਤੇ ਹਨ 13 ਗੰਨਮੈਂਨ ਮੁਹੱਈਆਂ ਕਰਵਾਏ ਹੋਏ ਹਨ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 9 ਨਵੰਬਰ: ਖ਼ੁਦ ਨੂੰ ਇੰਦਰਾ ਗਾਂਧੀ ਦਾ ਭਗਤ ਦੱਸਣ ਵਾਲੇ ਸ਼ਹਿਰ ਦੇ ਚਰਚਿਤ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਤੈਨਾਤ ਪੰਜ ਗੰਨਮੈਨਾਂ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ| ਵਿਵਾਦਤ ਬਿਆਨ ਦੇਣ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਮੰਡ ਨੂੰ ਪੰਜਾਬ ਪੁਲਿਸ ਨੇ 13 ਗੰਨਮੈਂਨ ਮੁਹੱਈਆ ਕਰਵਾਏ ਹੋਏ ਹਨ| ਬੀਤੀ ਸ਼ਾਮ ਲੁਧਿਆਣਾ ਪੁਲਿਸ ਦੇ ਡੀਸੀਪੀ ਰਵਚਰਨ ਸਿੰਘ ਬਰਾੜ ਵਲੋਂ ਕੀਤੀ ਚੌੈਕਿੰਗ ਦੌਰਾਨ ਮੁਅੱਤਲ ਕੀਤੇ ਗਏ ਪੰਜ ਗੰਨਮੈਂਨ ਗੈਰਹਾਜ਼ਰ ਪਾਏ ਗਏ ਸਨ| ਪੁਲਿਸ ਅਧਿਕਾਰੀਆਂ ਨੇ ਗੈਰਹਾਜ਼ਰ ਪਾਏ ਉਕਤ ਪੰਜਾਂ ਗੰਨਮੈਂਨਾਂ ਦੀ ਥਾਂ ਨਵੇਂ ਪੰਜ ਗੰਨਮੈਨ ਤੁਰੰਤ ਮੰਡ ਨੂੰ ਭੇਜ ਦਿੱਤੇ ਹਨ| ਇਸਦੇ ਨਾਲ ਹੀ ਪਿਛਲੇ ਦਿਨੀਂ ਵਾਪਸ ਲਈ ਗਈ ਅਸਕਾਰਟ ਗੱਡੀ ਵੀ ਅੱਜ ਮੰਡ ਨੂੰ ਮੁੜ ਦੇ ਦਿੱਤੀ ਗਈ ਹੈ। ਦੋ ਦਿਨ ਪਹਿਲਾਂ ਇੱਕ ਵਿਵਾਦਤ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸੁਰੱਖਿਆ ਦੇ ਮੁੜ ਵਿਚਾਰ ਤੋਂ ਬਾਅਦ ਹੋਰਨਾਂ ਹਿੰਦੂ ਆਗੂਆਂ ਦੇ ਨਾਲ ਨਾਲ ਗੁਰਸਿਮਰਨ ਮੰਡ ਨੂੰ ਵੀ ਬੁਲੇਟ ਪਰੂਫ਼ ਜਾਕੇਟ ਦਿੱਤੀ ਗਈ ਹੈ | ਮੰਡ ਵਲੋਂ ਅਪਣੀ ਜਾਨ ਨੂੰ ਲਗਾਤਾਰ ਖ਼ਤਰਾ ਦਸਿਆ ਜਾ ਰਿਹਾ ਹੈ | ਦਸਣਾ ਬਣਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੋਂ ਇਲਾਵਾ ਹੋਰਨਾਂ ਸਿੱਖ ਆਗੂਆਂ ਨੂੰ ਬਾਰੇ ਅਪਣੀ ਬਿਆਨਬਾਜ਼ੀ ਕਾਰਨ ਚਰਚਾ ਵਿਚ ਰਹਿਣ ਵਾਲੇ ਮੰਡ ਨੂੰ ਗਰਮਖਿਆਲੀਆਂ ਤੋਂ ਖ਼ਤਰਾ ਦਸਿਆ ਜਾ ਰਿਹਾ ਹੈ । ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਹੀ ਮੰਡ ਦੇ ਨਾਲ ਸੁਰੱਖਿਆ ਦਸਤੇ ਵਿਚ ਤੈਨਾਤ ਪਿਆਰਾ ਸਿੰਘ ਨਾਂ ਦੇ ਇੱਕ ਮੁਲਾਜਮ ਨੇ ਇੱਕ ਇੰਟਰਵਿਊ ਦੌਰਾਨ ਕੁੱਝ ਖ਼ੁਲਾਸੇ ਕਰਦਿਆਂ ਮੰਡ ਅਤੇ ਉਸਦੇ ਪੁੱਤਰ ਉਪਰ ਸੁਰੱਖਿਆ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ|
ਵਿਵਾਦਤ ਆਗੂ ਗੁਰਸਿਮਰਨ ਮੰਡ ਦੇ ਪੰਜ ਗੰਨਮੈਂਨ ਮੁਅੱਤਲ
12 Views