ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ ਅਤੇ ਬੇਟੀ ਰੀਆ ਬਾਦਲ ਨੇ ਮੰਗੀਆਂ ਵਿਕਾਸ ਦੇ ਨਾਮ ਤੇ ਵੋਟਾਂ
ਵਿੱਤ ਮੰਤਰੀ ਸਾਹਿਬ ਨੇ ਸ਼ਹਿਰ ਦੇ ਹਰ ਵਰਗ ਨੂੰ ਦਿੱਤੀ ਰਾਹਤ, ਤਰੱਕੀ ਵੱਲ ਵਧਿਆ ਬਠਿੰਡਾ : ਵੀਨੂੰ ਬਾਦਲ
ਸੁਖਜਿੰਦਰ ਮਾਨ
ਬਠਿੰਡਾ 21 ਜਨਵਰੀ : ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਹਰ ਦਿਨ ਹੁਲਾਰਾ ਮਿਲਦਾ ਜਾ ਰਿਹਾ ਉਹਨ੍ਹਾਂ ਦੀ ਪਤਨੀ ਵੀਨੂੰ ਬਾਦਲ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਦੇ ਹੋਏ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਟੀ ਰੀਆ ਬਾਦਲ ਨੇ ਵੀ ਬਠਿੰਡਾ ਸ਼ਹਿਰੀ ਹਲਕੇ ਦੇ ਵਾਰਡ ਨੰਬਰ 35 ਵੀਰ ਕਲੋਨੀ ਵਿੱਖੇ ਡੋਰ ਟੂ ਡੋਰ ਕੀਤਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਰਵਾਏ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ। ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਕਰਦੇ ਹੋਏ ਰੀਆ ਬਾਦਲ ਨੇ ਕਿਹਾ ਕਿ ਪਿਤਾ ਜੀ ਦੀ ਸੋਚ ਹੈ ਕਿ ਬਠਿੰਡਾ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਜਿਸ ਤਹਿਤ ਉਹਨਾਂ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਪੀਣ ਵਾਲੇ ਪਾਣੀ, ਸੀਵਰੇਜ ਦੀ ਸੁਵੀਧਾ ਦਿੱਤੀ ਅਤੇ 35 ਕਰੋੜ ਦੀ ਲਾਗਤ ਨਾਲ 15 ਸਰਕਾਰੀ ਸਕੂਲਾਂ ਦੀ ਵੀ ਨੁਹਾਰ ਬਦਲ ਦਿੱਤੀ। ਉਹਨਾਂ ਦਸਿਆ ਕਿ ਕਰੋਨਾ ਦੇ ਔਖੇ ਸਮੇਂ ਵਿੱਚ ਜਦੋਂ ਕੋਈ ਵੀ ਲੀਡਰ ਬਾਹਰ ਨਹੀਂ ਸੀ ਨਿਕਲਦਾ, ਉਹਨਾਂ ਦੇ ਪਿਤਾ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਨਿਵਾਸੀਆ ਦੀ ਹਰ ਸੰਭਵ ਮਦਦ ਕੀਤੀ ਅਤੇ ਸ਼ਹਿਰ ਵਿਚ ਲੋੜਵੰਦ ਪਰਿਵਾਰਾਂ ਦੇ ਕਰੋਨਾ ਇਲਾਜ ਲਈ ਮੁਫ਼ਤ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਤਨੀ ਵੀਨੂੰ ਬਾਦਲ ਨੇ ਕਾਂਗਰਸ ਸਰਕਾਰ ਨੇ ਔਰਤਾਂ ਲਈ ਹਰ ਸਹੂਲਤ ਮੁਹੱਈਆ ਕਰਵਾਈ ਜਿਸ ਤਹਿਤ ਮਹਿਲਾਵਾਂ ਨੂੰ ਮੁਫ਼ਤ ਬੱਸ ਸਫਰ, ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 1500 ਰੁਪਏ ਕੀਤੀ,ਸ਼ਗਨ ਸਕੀਮ ਵਧਾ ਕੇ 51000 ਰੁਪਏ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਸੈਲਫੀ ਪੁਆਇੰਟ, ਵੱਖ ਵੱਖ ਵਾਰਡਾਂ ਚ’ ਸੁੰਦਰ ਪਾਰਕ ਸਮੇਤ ਵੱਡੇ ਪ੍ਰਾਜੈਕਟ ਜਿਵੇਂ ਕਿ ਮਾਲ ਰੋਡ ਤੇ ਮਲਟੀਸਟੋਰੀ ਪਾਰਕਿੰਗ,ਮਲਟੀਪਰਪਜ ਆਡੀਟੋਰੀਅਮ, ਡਿਜੀਟਲ ਲਾਇਬ੍ਰੇਰੀ ਆਦਿ ਨਾਲ ਸ਼ਹਿਰ ਦੀ ਮੀਂਹ ਦੀ ਨਿਕਾਸ ਦੀ ਪੁਰਾਣੀ ਸਮੱਸਿਆ ਦਾ ਵੀ ਹੱਲ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਮੌਕਾ ਹੋਰ ਦੇਣ ਤਾਂ ਜੋ ਵਿਕਾਸ ਦੀ ਰਫਤਾਰ ਲਗਾਤਾਰ ਜਾਰੀ ਰਹੇ। ਵੀਨੂੰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦੀ ਤਰੱਕੀ ਲਈ ਵੱਡੀਆਂ ਪੁਲਾਂਘਾਂ ਤਹਿਤ ਕੰਮ ਕੀਤਾ, ਜਿਸ ਕਰਕੇ ਅੱਜ ਪੰਜਾਬ ਵਿਕਾਸ ਦੀ ਰਾਹ ਤੇ ਅੱਗੇ ਵਧਿਆ ਹੈ, ਬਿਜਲੀ ਦੇ ਬਿਲ ਮਾਫ਼ ਕਰਨੇ ,ਤਿੱਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨੀ, ਪੈਟਰੋਲ ਡੀਜ਼ਲ ਸਸਤਾ ਕਰਨਾ, ਘਰਾਂ ਦੇ ਮਾਲਕੀ ਦੇ ਹੱਕ ਦੇਣ ਸਮੇਤ ਇਤਿਹਾਸਕ ਫ਼ੈਸਲੇ ਲੈਣ ਵਿੱਚ ਪੰਜਾਬ ਸਰਕਾਰ ਲਈ ਮਨਪ੍ਰੀਤ ਬਾਦਲ ਦੀ ਸੋਚ ਸਾਰਥਿਕ ਸਾਬਤ ਹੋਈ । ਉਨ੍ਹਾਂ ਕਿਹਾ ਕਿ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਅਤਿ ਜ਼ਰੂਰੀ ਹੈ, ਜਿਸ ਲਈ ਸ਼ਹਿਰ ਵਾਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਲਈ ਅੱਗੇ ਆਉਣ । ਇਸ ਮੌਕੇ ਬੇਟੀ ਰੀਆ ਬਾਦਲ ਅਤੇ ਪਤਨੀ ਵੀਨੂੰ ਬਾਦਲ ਦਾ ਸ਼ਹਿਰ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਨੇ ਭਖਾਈ ਚੋਣ ਮੁਹਿੰਮ…
5 Views