ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਸਤੰਬਰ : ਸੂਬਾ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ” ਨੌਜਵਾਨ ਖਿਡਾਰੀਆਂ ਤੇ ਖਿਡਾਰਨਾਂ ਲਈ ਬਹੁਤ ਹੀ ਸਹਾਈ ਸਿੱਧ ਹੋ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਚੱਲ ਰਹੀਆਂ ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਵੇਟ ਲਿਫਟਿੰਗ ਮੁਕਾਬਲੇ 37 ਕਿਲੋ ਵਿੱਚ ਗੌਰਵ ਪਹਿਲੇ ਅਤੇ ਰਿਤੀਕ ਕੁਮਾਰ ਦੂਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ 43 ਕਿਲੋ ਵਿੱਚ ਗੌਰਵ ਪਹਿਲੇ ਅਤੇ ਗੁਰਪ੍ਰੀਤ ਸਿੰਘ ਦੂਸਰੇ ਸਥਾਨ ਤੇ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ 49 ਕਿਲੋ ਵਿੱਚ ਰਾਜ ਪਹਿਲੇ, ਹਰਪ੍ਰੀਤ ਸਿੰਘ ਦੂਜੇ ਅਤੇ ਹਰਸ਼ ਕਾਟੀਆ ਤੀਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ 55 ਕਿਲੋ ਵਰਗ ਵਿੱਚ ਧਰੁਵ ਕਾਟੀਆਂ ਪਹਿਲੇ, ਅਮਨਿੰਦਰ ਸਿੰਘ ਦੂਜੇ ਅਤੇ ਸਚਿਨ ਤੀਸਰੇ ਸਥਾਨ ਤੇ ਰਿਹਾ। 61 ਕਿਲੋ ਵਰਗ ਵਿੱਚ ਰਾਜਦਵਿੰਦਰ ਸਿੰਘ ਨੇ ਪਹਿਲਾ, ਦੀਪਕ ਕੁਮਾਰ ਨੇ ਦੂਸਰਾ ਅਤੇ ਹਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 67 ਕਿਲੋ ਵਰਗ ਵਿੱਚ ਹਰਸ਼ਦੀਪ ਸਿੰਘ ਨੇ ਪਹਿਲਾ ਤੇ ਲਖਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ 21-40 ਉਮਰ ਵਰਗ ਦੇ ਮੈਚਾਂ ਵਿੱਚ ਅੱਜ ਸਿਵਲ ਬਠਿੰਡਾ ਨੇ ਤਲਵੰਡੀ ਨੂੰ 4-0 ਨਾਲ, ਭੁੱਚੋ ਨੇ ਬਠਿੰਡਾ ਨੂੰ 1-0 ਨਾਲ ਤੇ ਗੋਨਿਆਣਾ ਨੂੰ ਮੌੜ ਮੰਡੀ ਨੇ 1-0 ਨਾਲ ਹਰਾਇਆ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਮਕਾਬਲੇ ਵਿੱਚ ਸੈਂਟ ਜੌਸਫ਼ ਨੂੰ ਫਾਈਨਲ ਵਿੱਚ ਹਰਾ ਕੇ ਸੈਂਟ ਜੇਵੀਅਰ ਬਠਿੰਡਾ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦੋਂ ਕਿ ਗਲੋਬਲ ਡਿਸਕਵਰੀ ਸਕੂਲ ਰਾਮਾਂ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਮੁਕਾਬਲੇ ਵਿੱਚ ਸੈਂਟ ਜੇਵੀਅਰ ਸਕੂਲ ਪਹਿਲੇ ਅਤੇ ਅੋਕਸਫੋਰਡ ਭਗਤਾ ਦੂਜੇ ਅਤੇ ਜੈ ਸਿੰਘ ਵਾਲਾ ਤੀਸਰੇ ਸਥਾਨ ਤੇ ਰਿਹਾ। ਅੰਡਰ-21 ਮੁਕਾਬਲੇ ਵਿੱਚ ਝੂੰਬਾ ਪਹਿਲੇ, ਬਹਿਮਣ ਦੀਵਾਨਾ ਦੂਜੇ ਅਤੇ ਗੁਰੂ ਨਾਨਕ ਪਬਲਿਕ ਸਕੂਲ ਬਠਿੰਡਾ ਤੀਜੇ ਸਥਾਨ ਤੇ ਰਹੇ। 21-40 ਮੁਕਾਬਲੇ ਵਿੱਚ ਪਿੰਡ ਬੀੜ ਬਹਿਮਣ ਪਹਿਲੇ, ਝੁੰਬਾ ਦੂਜੇ ਅਤੇ ਬਹਿਮਣ ਦੀਵਾਨਾਂ ਤੀਸਰੇ ਸਥਾਨ ਤੇ ਰਹੇ।
ਵੇਟ ਲਿਫ਼ਟਿੰਗ ਵਿੱਚ ਹਰਸ਼ਦੀਪ ਸਿੰਘ ਨੇ ਕੀਤਾ ਪਹਿਲਾ ਸਥਾਨ ਹਾਸਲ
11 Views