ਕਿਹਾ ਕਿ ਹਰਿਆਣਾ ਦੀ ਵੱਖਰੀ ਵਿਧਾਨ ਸਭਾ ’ਤੇ ਆਪ ਪਾਰਟੀ ਨੂੰ ਇਤਰਾਜ ਕਿਉਂ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਡੀਗੜ੍ਹ ਵਿਚ ਅਸੀਂ ਆਪਣੀ ਵੱਖ ਵਿਧਾਨ ਸਭਾ ਭਵਨ ਬਣਾ ਰਹੇ ਹਨ ਤਾਂ ਉਸ ਵਿਚ ਆਮ ਆਦਮੀ ਪਾਰਟੀ ਨੂੰ ਕਿਉਂ ਇਤਰਾਜ ਹੋ ਸਕਦਾ ਹੈ। ਹਰਿਆਣਾ ਆਪਣਾ ਕੰਮ ਕਰੇਗਾ ਅਤੇ ਪੰਜਾਬ ਸਰਕਾਰ ਆਪਣਾ ਕੰਮ ਕਰਨ। ਅਸੀਂ ਚੰਡੀਗੜ੍ਹ ਵਿਚ ਜਮੀਨ ਮੁਫਤ ਵਿਚ ਨਹੀਂ ਲੈ ਰਹੇ ਹਨ, ਜੇਕਰ ਵਿਧਾਨਸਭਾ ਭਵਨ ਬਨਾਉਣ ਲਈ 10 ਏਕੜ ਜਮੀਨ ਲੈ ਰਹੇ ਹਨ ਤਾਂ ਚੰਡੀਗੜ੍ਹ ਦੇ ਨਾਲ ਲਗਦੀ ਉਨ੍ਹੀ ਹੀ ਜਮੀਨ ਦੇ ਵੀ ਰਹੇ ਹਨ। ਇਸ ਵਿਚ ਕਿਤੇ ਕੋਈ ਮੁਸ਼ਕਲ ਨਹੀਂ ਹੈ ਅਤੇ ਇਹ ਚੰਡੀਗੜ੍ਹ ਪ੍ਰਸਾਸ਼ਨ ਨੂੰ ਦੇਖਣਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਧਾਨਸਭਾ ਦਾ ਭਵਨ ਹਰਿਆਣਾ ਅਤੇ ਪੰਜਾਬ ਦੇ ਵਿਚ ਵੰਡਿਆ ਹੋਇਆ ਹੈ, ਇਹ ਵੰਡਿਆ ਹੋਇਆ ਹਿੱਸਾ ਵੀ ਸਾਡੇ ਕੋਲ ਰਹੇਗਾ। ਕਿਉਂਕਿ ਇਹ ਵਿਧਾਨਸਭਾ ਭਵਨ ਛੋਟਾ ਪਂੈਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਨ 2026 ਵਿਚ ’ਤੇ ਵਿਧਾਨਸਭਾ ਮੈਂਬਰਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ। ਮੌਜੂਦਾ ਮੈਂਬਰਾਂ ਦੇ ਲਈ ਹੀ ਥਾਂ ਛੋਟੀ ਪੈ ਰਹੀ ਹੈ ਤਾਂ ਵੱਧੇ ਹੋਏ ਮੈਂਬਰਾਂ ਦੇ ਲਈ ਮੌਜੂਦਾ ਭਵਨ ਵਿਚ ਸਥਾਨ ਨਹੀਂ ਬਚੇਗਾ।ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਹੂਲਤਾਂ ਉਪਪਬਧ ਕਰਵਾਉਣ ਵਿਚ ਹਰਿਆਣਾ ਦਿੱਲੀ ਤੋਂ ਕਿਤੇ ਅੱਗੇ ਹਨ, ਇਸ ਲਈ ਆਮ ਆਦਮੀ ਪਾਰਟੀ ਹਰਿਆਣਾ ਵਿਚ ਕਿਤੇ ਟਿਕ ਨਈਂ ਪਾ ਰਹੀ ਹੈ। ਹਾਲ ਹੀ ਵਿਚ ਹੋਈ ਆਦਮਪੁਰ ਜਿਮਨੀ ਚੋਣ ਵਿਚ ਆਪ ਪਾਰਟੀ ਨੂੰ ਕੁੱਲ ਡੇਢ ਲੱਖ ਵੋਟਾਂ ਵਿੱਚੋਂ ਸਿਰਫ 3700 ਵੋਟ ਹੀ ਮਿਲੇ ਅਤੇ ਇਹ ਪਾਰਟੀ ਸਰਕਾਰ ਬਨਾਉਣ ਦਾ ਸਪਨਾ ਲੈਂਦੀ ਹੈ। ਉੱਥੋਂ ਵੋਟਰਾਂ ਨੇ ਇੰਨ੍ਹਾਂ ਦਾ ਬੋਰਿਆ ਬਿਸਤਰਾ ਬੰਨ੍ਹ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਜਿਸ ਪਾਰਟੀ ਦੀ ਸ਼ੁਰੂਆਤ ਹੋਈ ਉਹ ਕਿਸੇ ਤਰ੍ਹਾ ਨਾਲ ਲੋਕਾਂ ਵਿਚ ਉਲਝਣ ਪੈਦਾ ਕਰ ਕੇ ਇਕ ਦੋ ਸੂਬਿਆਂ ਵਿਚ ਸਰਕਾਰ ਬਨਾਉਣ ਵਿਚ ਕਾਮਯਾਬ ਵੀ ਹੋ ਗਈ । ਪਰ ਇਸ ਦੇ ਬਾਅਦ ਵਾਰਾਣਸੀ , ਉਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ ਵਿਚ ਉਨ੍ਹਾਂ ਨੇ ਪ੍ਰਯੋਗ ਕਰ ਕੇ ਦੇਖ ਲਿਆ, ਇੰਨ੍ਹਾਂ ਦੀ ਦਾਲ ਨਹੀਂ ਗਲ ਰਹੀ ਹੈ। ਗੁਜਰਾਤ ਵਿਚ ਵੀ ਇਹ ਮੁੰਹ ਦੀ ਖਾਹ ਕੇ ਜਾਣਗੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਅਣਚਾਹੇ ਲੋਕਾਂ ਦੇ ਨਾਲ ਲਿੰਕ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਣਚਾਹੇ ਲੋਕ ਇੰਨ੍ਹਾਂ ਦੇ ਨਾਲ ਪਾਏ ਗਏ ਹਨ। ਇਸ ਦੇ ਨਾਲ ਸ੍ਰੀ ਮਨੋਹਰ ਲਾਲ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਘੋਟਾਲਿਆਂ ਦਾ ਵੀ ਵਰਨਣ ਕੀਤਾ ਅਤੇ ਕਿਹਾ ਕਿ ਕਲਾਸਰੂਮ ਘੋਟਾਲਾ ,ਜਿਸ ਵਿਚ 1300 ਕਰੋੜ ਰੁਪਏ ਦਾ ਇੰਨ੍ਹਾਂ ਨੇ ਘੋਟਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ 1075 ਸਕੂਲ ਚਲਾ ਰਹੀ ਹੈ, ਜਦੋਂ ਕਿ ਇਸ ਤੋਂ ਵੱਧ 1100 ਸਕੂਲ ਤਾਂ ਐਮਸੀਡੀ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਦੇ ਲਈ ਇਹ ਕਿਸਾਨ ਨੂੰ ਦੋਸ਼ੀ ਠਹਿਰਾਉਂਦੇ ਹਨ, ਜਦੋਂ ਕਿ ਇੰਨ੍ਹਾਂ ਨੇ ਕਿਸਾਨ ਪਰਾਲੀ ਨਾ ਜਲਾਉਣ, ਇਸ ਦੇ ਲਈ 40,000 ਦੀ ਦਵਾਈ ਖਰੀਦੀ ਅਤੇ ਉਸ ਦੇ ਵੰਡ ‘ਤੇ 11 ਲੱਖ ਰੁਪਏ ਖਰਚ ਕੀਤੇ। ਇਹੀ ਨਹੀਂ, ਇਸ ਦੇ ਪ੍ਰਚਾਰ ‘ਤੇ 14 ਕਰੋੜ ਰੁਪਏ ਖਰਚ ਕੀਤੇ ਅਤੇ ਇੰਨ੍ਹਾਂ ਦੀ ਦਵਾਈ ਤੋਂ ਸਿਰਫ 350 ਕਿਸਾਨ ਨੂੰ ਲਾਭ ਮਿਲਿਆ ਹੈ। ਸ੍ਰੀ ਮਨੋਹਰ ਲਾਲ ਨੇ ਦਿੱਲੀ ਸਰਕਾਰ ‘ਤੇ ਜੀਐਸਟੀ ਦਾ ਸਾਰਾ ਪੈਸਾ ਹਜਮ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਿੱਲੀ ਵਿਚ ਇਥ ਵਾਰ ਇਹ ਕਿਸੇ ਤਰ੍ਹਾ ਸਫਲ ਹੋ ਗਏ ਪਰ ਵਾਰ-ਵਾਰ ਕਾਠ ਕੀ ਹਾਂਡੀ ਨਹੀਂ ਚੜਦੀ।
ਵੱਖਰੀ ਵਿਧਾਨ ਸਭਾ : ਖੱਟਰ ਨੇ ਲਗਾਏ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ
5 Views