16 Views
ਨਵੀਂ ਦਿੱਲੀ: ਭਾਰਤ ਨੇ ਹੁਣ ਮੂੜ ਤੋਂ ਕੈਨੇਡਾ ਲਈ ਵੀਜ਼ਾ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਹ ਵੀਜ਼ਾ ਸਰਵਿਸ 26 ਅਕਤੂਬਰ ਤੋਂ ਮੂੜ ਤੋਂ ਸ਼ੁਰੂ ਹੋ ਜਾਵੇਗੀ। ਭਾਰਤ ਨੇ ਸੁੱਰਖਿਆ ਸਥਿਤੀ ਨੂੰ ਰਿਵਿਊ ਕਰਕੇ ਹੀ ਇਹ ਫੈਸਲਾਂ ਲੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਵੱਲੋਂ ਇਸ ਸਮੇਂ ਚਾਰ ਤਰ੍ਹਾਂ ਦੀ ਵੀਜ਼ਾ ਸਰਵਿਸ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਐਂਟਰੀ ਵੀਜ਼ਾ, ਬਿਜ਼ਨੈਸ ਵੀਜ਼ਾ, ਕਾਨਫਰੰਸ ਵੀਜ਼ਾ, ਮੈਡੀਕਲ ਵੀਜ਼ਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੋਏ ਕੁਝ ਅਣਪਛਾਤਿਆਂ ਵਿਅਕਤੀਆਂ ਵੱਲੋਂ ਹਰਦੀਪ ਸਿੰਘ ਨੀਝਰ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਭਾਰਤੀ ਏਜੰਸੀਆਂ ਤੇ ਕਤਲ ਦੇ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਭਾਰਤ ਨੇ ਸੁੱਰਖਿਆਂ ਕਾਰਨਾ ਕਰਕੇ ਵੀਜ਼ਾ ਤੇ ਰੋਕ ਲੱਗਾ ਦਿੱਤੀ ਸੀ। ਕੁਝ ਦਿਨ ਪਹਿਲਾ ਹੀ ਕੈਨੇਡਾ ਨੇ ਆਪਣੇ 41 ਡਿਪਲੋਮੈਟ ਵੀ ਵਾਪਿਸ ਬੁਲਾ ਲਏ ਸਨ।