ਮਨਪ੍ਰੀਤ ਬਾਦਲ ਤੇ ਜਗਰੂਪ ਗਿੱਲ ਨੂੰ ਲਿਆ ਲੰਮੇ ਹੱਥੀਂ
ਸੁਖਜਿੰਦਰ ਮਾਨ
ਬਠਿੰਡਾ,14 ਫ਼ਰਵਰੀ: ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਦੌਰਾਨ ਜਿੱਥੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਜੋਜੋ ਉੱਪਰ ਗੁੰਡਾ ਟੈਕਸ ਵਸੂਲਣ, ਕਸੀਨੋ ਅਤੇ ਮਸਾਜ ਸੈਂਟਰ ਖੋਲ੍ਹਣ ਦੇ ਗੰਭੀਰ ਦੋਸ਼ ਲਾਏ, ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ’ਤੇ ਵੀ ਕਾਂਗਰਸ ਨਾਲ ਮਿਲੀਭੁਗਤ ਦੇ ਦੋਸ਼ ਲਗਾਏ। ਨਵੀਂ ਬਸਤੀ ਗਲੀ ਨੰਬਰ ਇੱਕ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਵੱਡੇ ਵੱਡੇ ਵਾਅਦਿਆਂ ਨਾਲ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕੀਤਾ। ਖ਼ਜ਼ਾਨਾ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕੀ ਉਹ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਦੇ ਅੱਤਿਆਚਾਰ ਵਿਰੁੱਧ ਸ਼ਹਿਰ ਵਿਚ ਲੜਾਈ ਲੜ ਰਹੇ ਹਨ ਪ੍ਰੰਤੂ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਕਾਂਗਰਸ ਦੀ ਬੀ ਟੀਮ ਵਜੋਂ ਵਿਚਰ ਰਹੇ ਹਨ। ਸ਼੍ਰੀ ਸਿੰਗਲਾ ਨੇ ਦੋਸ਼ ਲਗਾਇਆ ਕਿ ਆਪਣੀਆਂ ਕਮਜੋਰੀਆਂ ਦੇ ਚਲਦਿਆਂ ਚੋਣ ਪ੍ਰਚਾਰ ਦੌਰਾਨ ਜਗਰੂਪ ਗਿੱਲ ਮਨਪ੍ਰੀਤ ਵਿਰੁੱਧ ਜ਼ੁਬਾਨ ਨਹੀਂ ਖੋਲ੍ਹ ਰਹੇ। ਸ਼੍ਰੀ ਸਿੰਗਲਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਠਿੰਡਾ ਸ਼ਹਿਰ ਦਾ ਇਤਿਹਾਸਕ ਵਿਕਾਸ ਹੋਇਆ ਸੀ। ਉਨ੍ਹਾਂ ਕਿਹਾ ਕਿ ਮੁੜ ਸਰਕਾਰ ਬਣਨ ’ਤੇ ਸ਼ਹਿਰ ਵਿੱਚੋਂ ਗੁੰਡਾਤੰਤਰ ਖਤਮ ਕਰਨਾਂ ਅਤੇ ਸ਼ਹਿਰ ਦੀ ਤਰੱਕੀ ਤੇ ਹਰ ਨਾਗਰਿਕ ਨੂੰ ਇਨਸਾਫ਼ ਹੀ ਮੇਰਾ ਮੁੱਖ ਏਜੰਡਾ ਹੋਵੇਗਾ।
ਸ਼ਹਿਰ ਦਾ ਵਿਕਾਸ ਤੇ ਹਰੇਕ ਨੂੰ ਇਨਸਾਫ ਮੇਰਾ ਮੁੱਖ ਏਜੰਡਾ: ਸਰੂਪ ਸਿੰਗਲਾ
7 Views