ਵਕੀਲ ਭਾਈਚਾਰੇ ਵਲੋਂ ਜਗਰੂਪ ਸਿੰਘ ਗਿੱਲ ਦੇ ਹੱਕ ਚ ਵੱਡਾ ਪੈਦਲ ਮਾਰਚ

Date:

spot_img

ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਥਾਨਕ ਬਾਰ ਐਸੋਸੀਏਸ਼ਨ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਜਗਰੂਪ ਸਿੰਘ ਗਿੱਲ ਦੇ ਹੱਕ ’ਚ ਵਕੀਲ ਭਾਈਚਾਰੇ ਵਲੋਂ ਵੱਡਾ ਪੈਦਲ ਮਾਰਚ ਕਢਿਆ ਗਿਆ। ਸੈਂਕੜਿਆਂ ਦੀ ਤਾਦਾਦ ਵਿਚ ਇਕੱਤਰ ਹੋਏ ਵਕੀਲਾਂ ਨੇ ਸ਼ਹਿਰ ਦੇ ਵੋਟਰਾਂ ਨੂੰ ਜਗਰੂਪ ਸਿੰਘ ਗਿੱਲ ਨੂੰ ਵੋਟਾਂ ਪਾਉਣ ਲਈ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਸ਼ਹਿਰ ’ਚ ਇਮਾਨਦਾਰ, ਭਿ੍ਰਸਟਾਚਾਰ ਤੇ ਖੌਫ਼ ਰਹਿਤ ਵਾਤਾਵਰਣ ਸਿਰਜ਼ਣ ਲਈ ਸ: ਗਿੱਲ ਵਰਗੀ ਸਖ਼ਸੀਅਤ ਦਾ ਜਿੱਤ ਪ੍ਰਾਪਤ ਕਰਨਾ ਜਰੂਰੀ ਹੈ। ਸਾਬਕਾ ਪ੍ਰਧਾਨਾਂ ਵਰਿੰਦਰ ਸਰਮਾ, ਮਹਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਜਲਾਲ, ਕੰਵਲਜੀਤ ਸਿੰਘ ਕੁਟੀ ਅਤੇ ਲਕਿੰਦਰ ਦੀਪ ਸਿੰਘ ਭਾਈਕਾ, ਗੁਰਇਕਬਾਲ ਸਿੰਘ ਚਹਿਲ ਆਦਿ ਦੀ ਸਮੂਲੀਅਤ ਵਾਲਾ ਇਹ ਪੈਦਲ ਮਾਰਚ ਸਥਾਨਕ ਕਚਿਹਰੀਆਂ ਤੋਂ ਸ਼ੁਰੂ ਹੋਇਆ ਤੇ ਬੱਸ ਸਟੈਂਡ, ਫ਼ੌਜੀ ਚੌਕ ਤੋਂ ਅਜੀਤ ਰੋਡ ਹੁੰਦਾ ਹੋਇਆ ਸੋ ਫ਼ੁੱਟੀ ਰੋਡ ਰਾਹੀਂ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਚ ਸਮਾਪਤ ਹੋਇਆ। ਇਸ ਮੌਕੇ ਵਕੀਲ ਭਾਈਚਾਰੇ ਵਲੋਂ ਕਿਹਾ ਗਿਆ ਕਿ ਉਹ ਜਗਰੂਪ ਸਿੰਘ ਗਿੱਲ ਜੋ ਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਦੇ ਹੱਕ ਵਿੱਚ ਸਾਰੇ ਵਕੀਲ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇਕੱਠੇ ਖੜ੍ਹੇ ਹਨ। ਇਸ ਮੌਕੇ ਵਕੀਲ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਏਕੇ ਵਿੱਚ ਹੀ ਬਲ ਹੁੰਦਾ ਹੈ ਅਤੇ ਜਦੋਂ ਤਕ ਆਪਾਂ ਸਾਰੇ ਇਕੱਠੇ ਹੈ ਓਦੋਂ ਤੱਕ ਕੋਈ ਵੀ ਤਾਕਤ ਆਪਾਂ ਨੂੰ ਤਰੱਕੀ ਤੋਂ ਨਹੀਂ ਰੋਕ ਸਕਦੀ।

spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...