ਸਾਂਝੀ ਸਿੱਖਿਆ ਫਾਉਂਡੇਸ਼ਨ ਵੱਲੋਂ ਕੋਹਰਟ 5 ਲਾਂਚ
ਬਠਿੰਡਾ, 26 ਅਗਸਤ : ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਸਾਂਝੀ ਸਿੱਖਿਆ ਫਾਉਂਡੇਸ਼ਨ ਵੱਲੋਂ ਕੋਹਰਟ 5 ਲਾਂਚ ਕੀਤਾ ਗਿਆ। ਜਿਸ ਵਿੱਚ 30 ਯੰਗ ਲੀਡਰਸ ਵੱਖ-ਵੱਖ ਜ਼ਿਲ੍ਹਿਆ ਵਿੱਚ ਜਾ ਕੇ ਪੰਜਾਬ ਸਰਕਾਰ ਅਤੇ ਪੰਚਾਇਤਾਂ ਨਾਲ ਮਿਲ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਗੁਣਾਂਤਮਕ ਸਿੱਖਿਆ ਅਤੇ ਸਕੂਲਾਂ ਦੀ ਬੇਹਤਰੀ ਲਈ ਕੰਮ ਕਰਨਗੇ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਭੁਪਿੰਦਰ ਕੌਰ ਵੱਲੋਂ ਕੋਹਰਟ 5 ਦਾ ਸਵਾਗਤ ਕਰਨ ਉਪਰੰਤ ਸਾਂਝੀ ਕੀਤੀ।
ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਫ਼ੜਿਆ ਡੀਐਸਪੀ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ, ਰੀਡਰ ਮਨਪ੍ਰੀਤ ਨੂੰ ਕੀਤਾ ਮੁਅੱਤਲ
ਉਨ੍ਹਾਂ ਦੱਸਿਆ ਕਿ ਇਸ ਕੋਹਰਟ 5 ਵੱਲੋਂ ਇੱਕ ਗੈਲਰੀ ਵਾਲਕ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ 4 ਹਫ਼ਤਿਆਂ ਦੀ ਟ?ਰੇਨਿੰਗ ਦੌਰਾਨ ਸਿੱਖਿਆਵਾਂ ਨੂੰ ਚਾਰਟ ਪੇਪਰਾਂ ਅਤੇ ਫੋਟੋਆ ਦੇ ਜ਼ਰੀਏ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਯੰਗ ਲੀਡਰਸ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਭੰਗੜਾ, ਨਾਟਕ ਅਤੇ ਪੰਜਾਬ ਦੇ ਬਿਰਤਾਂਤ ਜਿਵੇਂ ਕਿ ਨਸ਼ਾ ਮੁਕਤ ਪੰਜਾਬ ਅਤੇ ਸਿੱਖਿਆ ਨੂੰ ਦਰਸਾਉਂਦੀਆਂ ਝਲਕੀਆਂ ਵੀ ਪੇਸ਼ ਕੀਤੀਆਂ। ਇਸ ਲਾਂਚ ਸਮਾਗਮ ਵਿੱਚ ਇਹਨਾਂ ਯੰਗ ਲੀਡਰਸ ਦਾ ਉਤਸ਼ਾਹ ਸਿਖਰਾਂ ਤੇ ਸੀ।
ਡਿਪਟੀ ਕਮਿਸ਼ਨਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਰਿਹਰਸਲ ਦਾ ਲਿਆ ਜਾਇਜ਼ਾ
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇਸ ਸੇਧ ਦੁਆਰਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆ ਦੇ ਭਵਿੱਖ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ। ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਹਰਦੀਪ ਸਿੰਘ ਤੱਗੜ ਵੱਲੋਂ ਵੀਂ ਇਨ੍ਹਾਂ ਯੰਗ ਲੀਡਰਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਭਵਿੱਖ ਵਿੱਚ ਆਪਣੀਆਂ ਸੇਵਾਵਾਂ ਦੇਣ ਸਿੱਖਿਆ ਖੇਤਰ ਦੀ ਤਾਂਘ ਜਤਾਈ।
ਵਿਜੀਲੈਂਸ ਵਲੋਂ ਬਠਿੰਡਾ ’ਚ ‘ਖੁੰਬਾਂ’ ਵਾਂਗ ਉੱਗੀਆਂ ਪ੍ਰਾਈਵੇਟ ਕਲੌਨੀਆਂ ਦੀ ਜਾਂਚ ਸ਼ੁਰੂ
ਇਸ ਦੌਰਾਨ ਸਾਂਝੀ ਸਿੱਖਿਆ ਫਾਉਂਡੇਸ਼ਨ ਦੇ ਫਾਉਂਡਰ ਸਿਮਰਨਪ੍ਰੀਤ ਸਿੰਘ ਓਬਰਾਏ ਨੇ ਆਏ ਸਾਰੇ ਮਹਿਮਾਨਾਂ ਨਾਲ ਸਾਂਝੀ ਸਿੱਖਿਆ ਦੇ ਹੁਣ ਤੱਕ ਦੇ ਸਫ਼ਰ ਨੂੰ ਸਾਂਝਾ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਲੋਕਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ, ਸਰਕਾਰੀ ਰਜਿੰਦਰਾ ਕਾਲਜ ਤੋਂ ਐਸੋਸੀਏਟ ਪ੍ਰੋਫੈਸਰ ਮਨਜੀਤ ਸਿੰਘ, ਬਲਬੀਰ ਕੌਰ, ਗੁਰਸ਼ਰਨ ਕੌਰ ਅਤੇ ਸਾਂਝੀ ਸਿੱਖਿਆ ਫਾਉਂਡੇਸ਼ਨ ਵੱਲੋ ਪੂਜਾ ਸ਼ਰਮਾ, ਇਸ਼ਪ੍ਰੀਤ ਕੌਰ,ਪੁਸ਼ਪਾ, ਗੁਰਜੰਟ ਸਿੰਘ, ਸ਼ਿਵ ਅਤੇ ਟੀਮ ਮੈਂਬਰ ਆਦਿ ਹਾਜ਼ਰ ਸਨ।
Share the post "ਸਕੂਲੀ ਬੱਚਿਆਂ ਲਈ ਗੁਣਾਂਤਮਕ ਸਿੱਖਿਆ ਅਤੇ ਸਕੂਲਾਂ ਦੀ ਬੇਹਤਰੀ ਲਈ ਕੀਤਾ ਜਾਵੇਗਾ ਕੰਮ"