ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਖੈਲੋ ਇੰਡੀਆ ਚਿਲਡਰਨ ਗੇਮਜ਼ ਫੈਡਰੇਸ਼ਨ ਦੁਆਰਾ ਬੀਤੇ ਕਲ ਡਿਸਟ੍ਰਿਕ ਟੂਰਨਾਮੈਂਟ ਰੈਡਕਲਿਫ ਸਕੂਲ ਨਰੂਆਣਾ ਵਿਚ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਖੇਡਾਂ ਵਿੱਚ ਭਾਗ ਲਿਆ। ਇਸ ਦੌਰਾਨ ਸਮਰਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀਆ ਅਤੇ ਵਿਦਿਆਰਥਣਾਂ ਨੇ ਇਹਨਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ ਖੂਬ ਤਗਮੇ ਜਿੱਤੇ । ਸਕੂਲ ਦੀ ਪ੍ਰਿੰਸੀਪਲ ਮੈਡਮ ਜਗਦੀਸ਼ ਕੌਰ ਨੇ ਦਸਿਆ ਕਿ 6 ਤੋਂ 16 ਸਾਲ ਦੀ ਉਮਰ ਤਕ ਦੇ ਬੱਚਿਆਂ ਨੇ ਬਾਕਸਿੰਗ, ਐਥਲੇਟਿਕਸ,ਬਾਸਕਟਬਾਲ ਅਤੇ ਚੈੱਸ ਵਿੱਚ ਭਾਗ ਲਿਆ ਅਤੇ 30 ਮੈਡਲ ਪ੍ਰਾਪਤ ਕੀਤੇ। ਸਕੂਲ ਦੀ ਬਾਸਕਿਟਬਾਲ ਟੀਮ ਦੇ ਵਿਦਿਆਰਥੀਆ ਅੰਕੁਸ਼, ਸਨਦੀਪ ਸਿੰਘ, ਅਸੀਸ ਕੁਮਾਰ, ਸ਼ਨੀ, ਤੇਜਿੰਦਰ ਸਿੰਘ, ਗਗਨਦੀਪ ਸਿੰਘ(ਦਸਵੀਂ ਏੇ ਅਤੇ ਅਰਸ਼ਪ੍ਰੀਤ ਸਿੰਘ ਗਿਆਰਵੀ) ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬਾਕਸਿੰਗ ਵਿੱਚ ਪ੍ਰਭਨੂਰ ਸਿੰਘ (ਛੇਵੀਂ) ਨੇ ਗੋਲਡ ਮੈਡਲ, ਸ਼ੈਰਿਫ ਬਾਂਸਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਚੈੱਸ ਗੇਮ ਵਿੱਚ ਸਾਗਰ ਸੈਣੀ, ਨੌਵੀਂ ਜਮਾਤ ਦੇ ਵਿਦਿਆਰਥੀ ਨੇ ਪਹਿਲਾ ਸਥਾਲ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ। ਅਥਲੈਟਿਕਸ ਵਿੱਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ ਵਿੱਚ ਲੜਕੇ ਅਤੇ ਲੜਕੀਆਂ ਨੇ ਮੈਡਲ ਪ੍ਰਾਪਤ । ਡਿਸਕਸ ਥ੍ਰੋਂ ਵਿੱਚ ਜੈਇੰਦਰ ਕੌਰ, ਅੱਠਵੀਂ ਤੇ ਬੈਡਮਿੰਟਨ ਵਿੱਚ ਅੰਸਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤੇ। ਸਕੂਲ ਦੇ ਐਮ.ਡੀ ਰਮੇਸ਼ ਕੁਮਾਰੀ ਅਤੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਬੱਚਿਆਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਵੀ ਮਿਹਨਤ ਅਤੇ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਸਕੂਲ ਦੀ ਡੀ.ਪੀ.ਈ ਕੁਲਦੀਪ ਸਿੰਘ ਨੂੰ ਵੀ ਵਧਾਈ ਦਿੱਤੀ।
Share the post "ਸਮਰਹਿੱਲ ਕਾਟਵੈਂਟ ਸਕੂਲ ਦੇ ਬੱਚਿਆਂ ਨੇ ਖੇਲੋ ਇੰਡੀਆ ਚਿਲਡਰਨ ਗੇਮਜ਼ ਵਿੱਚ ਮਾਰੀਆਂ ਮੱਲਾਂ"