WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ

ਸਪੀਕਰ ਕੁਲਤਾਰ ਸੰਧਵਾਂ ਨੇ ਦਿੱਤੇ ਅਧਿਕਾਰੀਆਂ ਨੂੰ ਆਦੇਸ਼ 
ਸੁਖਜਿੰਦਰ ਮਾਨ 
ਚੰਡੀਗੜ੍ਹ, 12 ਜੂਨ: ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂੰਹ ਦੇਖਣ ਵਾਲੇ ਕਰੀਬ ਪੌਣੀ ਦਰਜਨ ਉਨ੍ਹਾਂ ਵਿਧਾਇਕਾਂ ਵਿਰੁੱਧ ਹੁਣ ਭਗਵੰਤ ਮਾਨ ਸਰਕਾਰ ਵਲੋਂ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਹਾਲੇ ਤਕ ਆਪਣੇ ਕਬਜ਼ੇ ਹੇਠਲੇ ਸਰਕਾਰੀ ਫਲੈਟਾਂ ਨੂੰ ਖਾਲੀ ਨਹੀਂ ਕੀਤਾ ਹੈ। ਇਸ ਸਬੰਧ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਧਿਕਾਰੀਆਂ ਨੂੰ ਪਰਚੇ ਦਰਜ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਆਖਰੀ ਨੋਟਿਸ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਜੇਕਰ ਇਸਦੇ ਬਾਵਜੂਦ ਵੀ ਇਹ ਸਾਬਕਾ ਵਿਧਾਇਕ ਆਪਣੇ ਫਲੈਟ ਖਾਲੀ ਨਹੀਂ ਕਰਨਗੇ ਤਾਂ ਉਨ੍ਹਾਂ ਵਿਰੁੱਧ ਨਿਯਮਾਂ ਤਹਿਤ ਕੇਸ ਦਰਜ ਕਰਵਾਏ ਜਾਣਗੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਮੈਂਬਰ ਰਹੇ ਜ਼ਿਆਦਾਤਰ ਵਿਧਾਇਕ ਫਰਵਰੀ ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ ਹਨ ਜਿਸ ਦੇ ਚਲਦੇ ਨਿਯਮਾਂ ਤਹਿਤ ਇਨ੍ਹਾਂ ਨੂੰ ਚੰਡੀਗੜ੍ਹ ‘ਚ ਮਿਲੇ ਆਪਣੇ ਸਰਕਾਰੀ ਫਲੈਟਾਂ ਨੂੰ ਖਾਲੀ ਕਰਨਾ ਹੁੰਦੈ ਪ੍ਰੰਤੂ ਵਾਰ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਕਰੀਬ ਅੱਠ ਸਾਬਕਾ ਵਿਧਾਇਕਾਂ ਵੱਲੋਂ ਹਾਲੇ ਤੱਕ ਇਨ੍ਹਾਂ ਫਲੈਟਾਂ ਦੀ ਚਾਬੀ ਵਿਧਾਨ ਸਭਾ ਦੇ ਅਧਿਕਾਰੀਆਂ ਨੂੰ ਨਹੀਂ ਸੌਂਪੀ ਗਈ ਹੈ ਜਿਸ ਦੇ ਕਾਰਨ ਨਵੇਂ ਚੁਣ ਕੇ ਆਏ ਵਿਧਾਇਕਾਂ ਨੂੰ ਹਾਲੇ ਤੱਕ ਇਹ ਫਲੈਟ ਉਪਲੱਬਧ ਨਹੀਂ ਹੋ ਸਕੇ ਹਨ ਅਤੇ ਉਨ੍ਹਾਂ ਨੂੰ   ਹੋਸਟਲਾਂ ਅਤੇ ਹੋਟਲਾਂ ਵਿੱਚ ਰਹਿਣਾ ਪੈ ਰਿਹਾ ਹੈ।

Related posts

ਪੰਜਾਬ ਦੇ ਬਾਗ਼ਬਾਨੀ ਖੇਤਰ ਲਈ ਨਵੀਨਤਮ ਤਕਨੀਕਾਂ ਪ੍ਰਦਾਨ ਕਰੇਗਾ ਇਜ਼ਰਾਈਲ

punjabusernewssite

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਵੱਡਾ ਫ਼ੇਰਬਦਲ, 557 ਨਵੇਂ ਅਹੁੱਦੇਦਾਰ ਬਣਾਏ

punjabusernewssite

ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਹਾਈਕੋਰਟ ਸਖ਼ਤ, ADGP ਜੇਲ੍ਹ ਨੂੰ ਕੀਤਾ ਤਲਬ

punjabusernewssite