ਵਿਦਿਆਰਥੀਆਂ ਨੇ ਪੇਸ਼ ਕੀਤਾ ਸਭਿਆਚਾਰਕ ਪ੍ਰੋਗਰਾਮ
ਸੁਖਜਿੰਦਰ ਮਾਨ
ਬਠਿੰਡਾ, 6 ਅਗਸਤ:ਸਥਾਨਕ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤਸਨਾ ਦੀ ਅਗਵਾਈ ਹੇਠ ਕਾਲਜ ਦਾ 84ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਦੁਆਰਾ ਗੁਰਬਾਣੀ ਸ਼ਬਦ ਰਾਹੀਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰੋਗਰਾਮ ਦਾ ਸ਼ਮਾਂ ਰੋਸ਼ਨ ਕਰਕੇ ਉਦਘਾਟਨ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਜਯੋਤਸਨਾ ਨੇ ਬਾਹਰੋਂ ਆਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਕਾਲਜ ਵਿੱਚ ਪੜ੍ਹ ਚੁੱਕੇ ਪੁਰਾਣੇ ਵਿਦਿਆਰਥੀਆਂ ਜਿੰਨ੍ਹਾਂ ਚ ਕੈਪਟਨ ਅਮਰਜੀਤ ਕੁਮਾਰ, ਅਜਾਇਬ ਸਿੰਘ ਗੋਂਦਾਰਾ ਅਤੇ ਬੀ.ਐਸ ਰਤਨ (ਬੈਚ 1964-67) ਨੇ ਮੰਚ ਤੋਂ ਦਰਸ਼ਕਾਂ ਨਾਲ ਆਪਣੇ ਸਮੇਂ ਦੇ ਕਾਲਜ ਦੇ ਅਨੁਭਵ ਸਾਂਝੇ ਕੀਤੇ।
ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ
ਇਸ ਮੌਕੇ ਉਨ੍ਹਾਂ ਨੇ ਆਪਣੇ ਸਮੇਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਸਹਿਬਾਨ ਨੂੰ ਭਾਵੁਕ ਹੋ ਕੇ ਯਾਦ ਕੀਤਾ। ਇਸ ਦੌਰਾਨ ਡਾ. ਸੀਮਾ ਗੁਪਤਾ, ਡਾ. ਬਲਜਿੰਦਰ ਕੌਰ, ਡਾ. ਰੈਨੀ, ਪ੍ਰੋ. ਡਿੰਪਲ ਰਾਣੀ, ਪ੍ਰੋ. ਡਿੰਪਲ ਤੁਰਕਾ ਦੁਆਰਾ ਕਾਲਜ ਐਪ ਮੁੱਖ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਤੋਂ ਲਾਂਚ ਕਰਵਾਈ ਜੋ ਕਿ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਗੀਤ, ਲੋਕ ਗੀਤ, ਭੰਡ, ਨੁੱਕੜ ਨਾਟਕ ਅਤੇ ਗਿੱਧਾ ਆਦਿ ਪੇਸ਼ ਕੀਤਾ।ਇਸ ਮੌਕੇ ਕਾਲਜ ਦੇ ਸੇਵਾ ਮੁਕਤ ਹੋ ਚੁੱਕੇ ਪ੍ਰਿੰਸੀਪਲ ਵਿਜੈ ਗੋਇਲ, ਅਮਰਜੀਤ ਸਿੰਘ, ਸੇਵਾ ਮੁਕਤ ਪ੍ਰੋ. ਸੁਖਚੈਨ ਸਿੰਘ ਦਿਉਲ, ਪ੍ਰੋ. ਕੇਸ਼ਵਾ ਨੰਦ ਤੋਂ ਇਲਾਵਾ ਰੌਸ ਦੇ ਪ੍ਰਧਾਨ ਅਵਤਾਰ ਸਿੰਘ, ਗੰਗਾ ਸਿੰਘ ਮਾਨ, ਮੇਵਾ ਸਿੰਘ ਸਿੱਧੂ, ਪ੍ਰੋ. ਲਾਡੀ ਗਰੇਵਾਲ, ਪ੍ਰੋ. ਦਿਲਰਾਜ ਸਿੰਘ, ਪ੍ਰੋ. ਰਾਜ ਸਿੰਘ, ਪ੍ਰੋ. ਰਿਸ਼ੀ ਰਾਜ, ਰੇਸ਼ਮ ਸਿੰਘ, ਪ੍ਰੋ. ਜਗਜੀਵਨ ਕੌਰ, ਡਾ. ਮਨਜੀਤ ਸਿੰਘ ਤੇ ਕਾਲਜ ਦਾ ਸਮੂਹ ਸਟਾਫ ਆਦਿ ਹਾਜ਼ਰ ਸਨ।